PreetNama
ਖੇਡ-ਜਗਤ/Sports News

Sad News : ਇਕ ਹੋਰ ਦਿੱਗਜ ਦਾ ਦੇਹਾਂਤ, ਦੇਸ਼ ਨੂੰ 2 ਵਾਰ ਜਿਤਾ ਚੁੱਕਾ ਸੀ ਓਲੰਪਿਕ ’ਚ ਗੋਲਡ ਮੈਡਲ

 ਦੋ ਵਾਰ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਕੇਸ਼ਵ ਦੱਤ (Olympic Gold Medalist Keshav Dutt) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 95 ਸਾਲ ਦੇ ਸਨ। 1948 ’ਚ ਆਜ਼ਾਦ ਭਾਰਤ ਦੇ ਰੂਪ ’ਚ ਲੰਡਨ ਓਪਲੰਪਿਕ ’ਚ ਗੋਲਡ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਕੇਸ਼ਵ ਨੇ ਭਾਰਤ ਤੇ ਚੀਨ ਯੁੱਧ ਤੋਂ ਬਾਅਦ ਇਸ ਮੈਡਲ ਨੂੰ ਆਰਮੀ ਫੰਡ ਨੂੰ ਦਾਨ ’ਚ ਦੇ ਦਿੱਤਾ ਸੀ। ਕੇਸ਼ਵ ਨੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ 1948 ਤੇ 1952 ਓਲੰਪਿਕ ਗੋਲਡ ਦਿਵਾਉਣ ’ਚ ਅਹਿਮ ਯੋਗਦਾਨ ਦਿੱਤਾ ਸੀ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਹਾਕੀ ਦੀ ਦੁਨੀਆ ਨੇ ਅਸਲ ਇਕ ਸੱਚਾ ਲੀਜੈਂਡ (legend) ਖੋਹ ਦਿੱਤਾ ਹੈ। ਕੇਸ਼ਵ ਦੱਤ ਦੇ ਜਾਣ ਦਾ ਬਹੁਤ ਦੁੱਖ। ਉਹ 1948 ਤੇ 1952 ’ਚ ਦੋ ਵਾਰ ਓਲੰਪਿਕ ਗੋਲਡ ਜਿੱਤਣ ਵਾਲੇ ਖਿਡਾਰੀ ਸਨ। ਭਾਰਤ ਤੇ ਬੰਗਾਲ ਦੇ ਚੈਂਪੀਅਨ।

Related posts

ਪਿੱਠ ਦੀ ਸੱਟ ਕਰਕੇ Bumrah ਟੀਮ ’ਚੋਂ ਬਾਹਰ, ਹਰਸ਼ਿਤ ਰਾਣਾ ਨੂੰ ਮਿਲੀ ਥਾਂ

On Punjab

ਭਾਰਤ ਮਾਂ ਦਾ ਅਨਮੋਲ ਹੀਰਾ ਉਡਣਾ ਸਿੱਖ ਮਿਲਖਾ ਸਿੰਘ

On Punjab

ਬਾਲ ਟੈਂਪਰਿੰਗ ਮਾਮਲੇ ‘ਚ ਫਸਿਆ ਇਹ ਮਸ਼ਹੂਰ ਕ੍ਰਿਕਟਰ, Video Viral !

On Punjab