PreetNama
ਫਿਲਮ-ਸੰਸਾਰ/Filmy

Pregnancy ਦੀਆਂ ਖ਼ਬਰਾਂ ਦੌਰਾਨ ਵਾਇਰਲ ਹੋਈਆਂ ਨੇਹਾ ਕੱਕੜ ਦੀਆਂ ਇਹ ਤਸਵੀਰਾਂ, ਦੇਖ ਕੇ ਤੁਸੀ ਵੀ ਹੋ ਜਾਓਗੇ ਖੁਸ਼

 ਬਾਲੀਵੁੱਡ ’ਚ ਸੈਲਫੀ ਕਵੀਨ ਦੇ ਨਾਂ ਤੋਂ ਮਸ਼ਹੂਰ ਸਿੰਗਰ ਨੇਹਾ ਕੱਕੜ ਅੱਜ ਇੰਡਸਟਰੀ ਦਾ ਇਕ ਮਸ਼ਹੂਰ ਨਾਂ ਹੈ। ਨੇਹਾ ਨੇ ਆਪਣੇ ਕਰੀਅਰ ’ਚ ਪਤਾ ਨਹੀਂ ਕਿੰਨੇ Hit Song ਦਿੱਤੇ ਹਨ। ਅੱਜ ਨੇਹਾ ਜਿਸ ਮੁਕਾਮ ’ਤੇ ਹੈ ਉੱਥੇ ਤਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਹਿਨਤ ਕੀਤੀ ਹੈ। ਨਾ ਸਿਰਫ਼ ਨੇਹਾ ਆਪਣੇ ਗਾਣਿਆਂ ਬਲਕਿ ਆਪਣੇ ਸਟਾਈਲ ਤੇ Dressing Sense ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਉਨ੍ਹਾਂ ਦੇ ਗਾਣੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਟਰੇਂਡ ਕਰਨ ਲੱਗ ਜਾਂਦੇ ਹਨ।

ਗਾਣਿਆਂ ਤੋਂ ਇਲਾਵਾ ਨੇਹਾ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਨੇਹਾ ਸਿੰਗਿੰਗ Reality show ‘Indian Idol 12’ ’ਚ ਬਤੌਰ ਜੱਜ ਨਜ਼ਰ ਆ ਰਹੀ ਸੀ ਪਰ ਬੀਤੇ ਕਾਫੀ ਸਮੇਂ ਤੋਂ ਉਨ੍ਹਾਂ ਨੇ ਛੁੱਟੀ ਲਈ ਹੈ। ਉੱਥੇ ਹੀ ਸ਼ੋਅ ਤੋਂ ਗਾਇਬ ਹੋਣ ਦੇ ਪਿੱਛੇ ਲੋਕਾਂ ਨੇ ਉਨ੍ਹਾਂ ਦੀ Pregnancy ਦਾ ਅੰਦਾਜ਼ਾ ਲਗਾਇਆ ਸੀ। ਇਨ੍ਹਾਂ ਖ਼ਬਰਾਂ ਦੌਰਾਨ ਨੇਹਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਸਿੰਗਰ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀ ਹਨ। ਇਨ੍ਹਾਂ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਉਹ ਲੰਬੇ ਬਰੇਕ ਤੋਂ ਬਾਅਦ ਵਾਪਸ ਕੰਮ ’ਤੇ ਪਰਤਦੀ ਨਜ਼ਰ ਆ ਰਹੀ ਹੈ ਪਰ ਉਹ ਅਜੇ ‘ਇੰਡੀਅਨ ਆਈਡਲ 12’ ’ਚ ਅਜੇ ਵਾਪਸੀ ਨਹੀਂ ਕਰ ਰਹੀ ਹੈ। ਬਲਕਿ ਉਹ ਆਪਣੇ ਸ਼ੋਅਜ਼ ਕਰ ਰਹੀ ਹੈ। ਇਨ੍ਹਾਂ ਫੋਟੋਜ਼ ਨੂੰ ਸ਼ੇਅਰ ਕਰਦੇ ਹੋਏ ਨੇ ਕੈਪਸ਼ਨ ’ਚ ਲਿਖਿਆ, ‘ਕਿਵੇਂ ਜਰਨੀ ਸ਼ੁਰੂ ਹੋਈ Verses ਕਿਸ ਤਰ੍ਹਾਂ ਇਹ ਖ਼ਤਮ ਹੁੰਦਾ ਹੈ। ਗੁੱਡ ਮਾਰਨਿੰਗ…ਓਕੇ ਬਾਏ।’ ਇਨ੍ਹਾਂ ਸਾਰੀਆਂ ਤਸਵੀਰਾਂ ’ਚ ਨੇਹਾ ਪਲੇਨ ’ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

Related posts

ਯੂਟਿਊਬਰ ਰਣਵੀਰ ਅਲਾਹਾਬਾਦੀਆ ਨੇ ਟਿੱਪਣੀਆਂ ਲਈ ਮੁਆਫ਼ੀ ਮੰਗੀ

On Punjab

ਪੰਜਾਬੀ ਫ਼ਿਲਮਾਂ ਨੂੰ ਵੀ ਪਈ ਕੋਰੋਨਾ ਦੀ ਮਾਰ, ਇਨ੍ਹਾਂ ਫ਼ਿਲਮਾਂ ਦੀ ਟਲੀ ਰਿਲੀਜ਼

On Punjab

Brahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲ

On Punjab