PreetNama
ਫਿਲਮ-ਸੰਸਾਰ/Filmy

Prabhas ਦੀ ਫਿਲਮ ‘ਰਾਧੇ ਸ਼ਾਮ’ ’ਚ ਗਾਣਾ ਹੋਇਆ ਸਿਲੈਕਟ, ਇਕ ਹੀ ਗਾਣੇ ਨੂੰ 30 ਵਾਰ ਵੱਖ-ਵੱਖ ਤਰੀਕਿਆਂ ਨਾਲ ਗਾਇਆ ਸੀ ਸਿੰਗਰ ਨੇ

ਫਿਲਮ ਅਭਿਨੇਤਾ ਪ੍ਰਭਾਸ ਜਲਦ ਫਿਲਮ ‘ਰਾਧੇ ਸ਼ਾਮ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਪ੍ਰਭਾਸ ਦੀਆਂ ਫਿਲਮਾਂ ਕਾਫੀ ਪਸੰਦ ਕੀਤੀ ਜਾਂਦੀਆਂ ਹਨ। ਹੁਣ ਉਨ੍ਹਾਂ ਦੀ ਆਗਾਮੀ ਫਿਲਮ ਰਾਧੇ ਸ਼ਾਮ ’ਚ ਗਾਣਾ ਗਾਉਣ ਵਾਲੇ ਮਨਨ ਭਾਰਦਵਾਜ ਨੇ ਇਸ ਬਾਰੇ ਕੀਤੀ ਹੈ।

ਮਨਨ ਨੇ ਦੱਸਿਆ ਕਿ ਪ੍ਰਭਾਸ ਦੀ ਫਿਲਮ ਦੇ ਇਸ ਗਾਣੇ ਨੂੰ ਉਨ੍ਹਾਂ ਨੇ 30 ਵੱਖ-ਵੱਖ ਤਰੀਕਿਆਂ ਨਾਲ ਗਾਇਆ ਸੀ। ਇਸ ਬਾਰੇ ਦੱਸਦੇ ਹੋਏ ਮਨਨ ਭਾਰਦਵਾਜ ਨੇ ਕਿਹਾ, ਜਿਵੇਂ ਹੀ ਮੈਂ ਗਾਣਾ ਟੀ-ਸੀਰੀਜ਼ ਦੀ ਟੀਮ ਨੂੰ ਦਿੱਤਾ। ਉਨ੍ਹਾਂ ਨੂੰ ਪਸੰਦ ਆਇਆ। ਇਸ ਤੋਂ ਬਾਅਦ ਇਹ ਗਾਮਾ ਨਿਰਦੇਸ਼ਕ ਰਾਧੇ ਸਰ ਨੂੰ ਵੀ ਕਾਫੀ ਪਸੰਦ ਆਇਆ ਫਿਰ ਬਾਰੀ ਪ੍ਰਭਾਸ ਦੀ ਆਈ ਤੇ ਉਨ੍ਹਾਂ ਨੂੰ ਵੀ ਇਹ ਗਾਣਾ ਕਾਫੀ ਪਸੰਦ ਹੈ। ਸਾਰਿਆਂ ਨੂੰ ਇਹ ਕਾਫੀ ਪਸੰਦ ਆਇਆ ਹੈ ਤੇ ਇਹ ਗਾਣਾ situation ’ਤੇ ਸੂਟ ਕਰਦਾ ਹੈ। ਸਾਰਿਆਂ ਨੂੰ ਲਗਦਾ ਹੋਵੇਗਾ ਕਿ ਇਹ ਬਹੁਤ ਆਸਾਨੀ ਨਾਲ ਹੋ ਗਿਆ ਹੋਵੇਗਾ ਪਰ ਅਜਿਹਾ ਨਹੀਂ ਹੈ। ਮੈਨੂੰ ਇਸ ਗਾਣੇ ਦੇ 30 ਵਰਜਨ ਬਣਾਉਣੇ ਪਏ ਸਨ ਤਾਂ ਕਿ ਉਹ ਫਿਲਮ ਦੀ ਕਹਾਣੀ ਅਨੁਸਾਰ ਤੇ ਕੈਰੇਕਟਰ ’ਤੇ ਫਿਟ ਬੈਠਣ।’

Related posts

ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ

On Punjab

ਦੀਆ ਮਿਰਜ਼ਾ ਨੇ ਆਪਣੇ ਪੁੱਤਰ ਨਾਲ ਫੋਟੋਆਂ ਸਾਂਝੀਆਂ ਕੀਤੀਆਂ

On Punjab

Emmy Awards 2020: ‘ਵੌਚਮੈਨ’ ਨੂੰ ਮਿਲੀਆਂ 26 ਨੌਮੀਨੇਸ਼ਨਜ਼, ਇੱਥੇ ਵੇਖੋ ਪੂਰੀ ਲਿਸਟ

On Punjab