PreetNama
ਸਮਾਜ/Social

PM ਇਮਰਾਨ ਦੇ ਹੈਰਾਨੀਜਨਕ ਬੋਲ – ਜਬਰ ਜਨਾਹ ਲਈ ਛੋਟੇ ਕੱਪਡ਼ੇ ਜ਼ਿੰਮੇਵਾਰ, ਪਰਦਾ ਪ੍ਰਥਾ ਦਾ ਲਿਆ ਪੱਖ, ਵਿਰੋਧੀ ਧਿਰਾਂ ਨੇ ਘੇਰਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਜਬਰ ਜਨਾਹ ’ਤੇ ਦਿੱਤਾ ਗਿਆ ਬਿਆਨ ਸੁਰਖੀਆਂ ’ਚ ਹੈ। ਆਪਣੇ ਇਸ ਬਿਆਨ ਦੇ ਕਾਰਨ ਉਹ ਦੇਸ਼ ’ਚ ਉਦਾਰਵਾਦੀ ਮੁਸਲਿਮ ਔਰਤਾਂ ਦੇ ਨਿਸ਼ਾਨੇ ’ਤੇ ਹਨ। ਦੋ ਮਹੀਨੇ ਪਹਿਲਾਂ ਉਹ ਪਾਕਿਸਤਾਨ ’ਚ ਜਬਰ ਜਨਾਹ ’ਤੇ ਬੇਤੁਕਾ ਬਿਆਨ ਦੇ ਚੁੱਕਾ ਹਨ। ਇਕ ਵਾਰ ਉਹ ਫਿਰ ਔਰਤਾਂ ਦੇ ਵਿਰੋਧ ’ਚ ਬਿਆਨ ਦੇ ਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਹਨ। ਇਕ ਇੰਟਰਵਿਊ ’ਚ ਉਨ੍ਹਾਂ ਨੇ ਜਬਰ ਜਨਾਹ ਲਈ ਸਿੱਧੇ ਤੌਰ ’ਤੇ ਔਰਤਾਂ ਨੂੰ ਜ਼ਿੰਮੇਵਾਰ ਮੰਨਿਆ ਹੈ। ਉਨ੍ਹਾਂ ਨੇ ਪਰਦਾ ਪ੍ਰਥਾ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਸ ਦੇ ਖ਼ਤਮ ਹੋਣ ਨਾਲ ਸਮਾਜ ’ਚ ਜਿਨਸੀ ਸੋਸ਼ਣ ਵਧਿਆ ਹੈ।

ਜਬਰ ਜਨਾਹ ਲਈ ਛੋਟੇ ਕੱਪੜਿਆਂ ਨੂੰ ਜ਼ਿੰਮੇਵਾਰ ਮੰਨਿਆ

ਪ੍ਰਧਾਨ ਮੰਤਰੀ ਇਮਰਾਨ ਨੇ ਸਮਾਜ ’ਚ ਵਧ ਹੋਈ ਜਬਰ ਜਨਾਹ ਲਈ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਔਰਤਾਂ ਨੂੰ ਪਰਦੇ ’ਚ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ’ਚ ਜਬਰ ਜਨਾਹ ਦੀਆਂ ਵਧਦੀਆਂ ਘਟਨਾਵਾਂ ਦੇ ਪਿੱਛੇ ਔਰਤਾਂ ਦੇ ਛੋਟੇ ਕੱਪੜੇ ਜ਼ਿੰਮੇਵਾਰ ਹਨ। hbo axios ਨੂੰ ਦਿੱਤੇ ਗਏ ਇੰਟਰਵਿਊ ’ਚ ਉਨ੍ਹਾਂ ਨਾਲ ਦੇਸ਼ ’ਚ ਵਧਦੇ ਜਿਸਨੀ ਅਪਰਾਧਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਉੱਤਰ ’ਚ ਉਨ੍ਹਾਂ ਨੇ ਇਸ ਲਈ ਪਰਦਾ ਪ੍ਰਥਾ ਦੇ ਖਤਮ ਹੋਣ ਤੇ ਛੋਟੇ ਕੱਪੜਿਆਂ ਨੂੰ ਜ਼ਿੰਮੇਵਾਰ ਮੰਨਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੋਈ ਔਰਤ ਘੱਟ ਕੱਪੜੇ ਪਾਉਂਦੀ ਹੈ ਤਾਂ ਉਸ ਦਾ ਸਿੱਧਾ ਅਸਰ ਪੁਰਸ਼ਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਪੁਰਸ਼ ਕੋਈ ਰੋਬੋਟ ਨਹੀਂ ਹੈ ਕਿ ਇਸ ਦਾ ਅਸਰ ਉਸ ’ਤੇ ਨਾ ਪਵੇ। ਉਨ੍ਹਾਂ ਨੇ ਇਸ ਨੂੰ common sense ਕਿਹਾ।

ਪਾਕਿਸਤਾਨ ਪ੍ਰਧਾਨ ਮੰਤਰੀ ਨੇ ਕਿਹਾ ਡਿਸਕੋ ਤੇ ਨਾਈਟ ਕੱਲਬ ਦੇ ਚੱਲਦੇ ਜਿਨਸੀ ਹਿੰਸਾ ’ਚ ਇਜਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਨਾ ਡਿਸਕੋ ਹੈ ਤੇ ਨਾ ਹੀ ਨਾਈਟ ਕੱਲਬ। ਇੱਥੇ ਦਾ ਸਮਾਜ ਇਕਦਮ ਵੱਖ ਹੈ। ਪਾਕਿਸਤਾਨ ’ਚ ਜੀਊਣ ਦਾ ਅੰਦਾਜ਼ ਵੱਖ ਹੈ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਇੱਥੇ ਪਰਤਾਵੇ ਵਧਾਓਗੇ ਤੇ ਨੌਜਵਾਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਮਿਲੇਗਾ ਤਾਂ ਇਸ ਦੇ ਕੁਝ ਨਾ ਕੁਝ ਨਤੀਜੇ ਤਾਂ ਸਾਹਮਣੇ ਆਉਣਗੇ ਹੀ। ਜਦੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਸਟਾਰ ਦੇ ਤੌਰ ’ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਟਾਲ ਗਏ। ਉਨ੍ਹਾਂ ਨੇ ਕਿਹਾ ਇਹ ਮੇਰੇ ਬਾਰੇ ਨਹੀਂ ਹੈ। ਇਹ ਸਵਾਲ ਸਾਡੇ ਸਮਾਜ ਬਾਰੇ ਹੈ।

ਔਰਤਾਂ ਖ਼ਿਲਾਫ਼ ਪਹਿਲਾਂ ਵੀ ਦੇ ਚੁੱਕੇ ਹਨ ਬਿਆਨ

ਪਾਕਿਸਤਾਨ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਵੀ ਔਰਤਾਂ ਨੂੰ ਲੈ ਕੇ ਅਜਿਹੇ ਵਿਵਾਦਿਤ ਬਿਆਨ ਦੇ ਚੁੱਕੇ ਹਨ। ਦੇਸ਼ ’ਚ ਜਿਨਸੀ ਸੋਸ਼ਣ ਦੀਆਂ ਘਟਨਾਵਾਂ ’ਤੇ ਘਿਰੇ ਇਮਰਾਨ ਨੇ ਇਕ ਵਾਰ ਫਿਰ ਅਟਪਟਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਔਰਤਾਂ ਨੂੰ ਪਰਦਾ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ ਪਰਦਾ ਪ੍ਰਥਾ ਨੂੰ ਕਮਜ਼ੋਰ ਕਰਨ ਲਈ ਤੇ ਅਸ਼ਲੀਲਤਾ ਲਈ ਭਾਰਤ ਤੇ ਯੂਰਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਮਰਾਨ ਨੇ ਕਿਹਾ ਸੀ ਕਿ ਸਾਨੂੰ ਪਰਦਾ ਪ੍ਰਥਾ ਦੀ ਸੰਸਕ੍ਰਿਤੀ ਨੂੰ ਵਧਾਉਣਾ ਪਵੇਗਾ ਤਾਂਕਿ ਲਾਲਸਾ ਤੋਂ ਬਚਿਆ ਜਾ ਸਕੇ।

Related posts

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

On Punjab

Union Budget 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab

ਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ 218 ਟਨ ਵਜ਼ਨੀ ਟ੍ਰੇਨ, ਬਣਾਇਆ ਰਿਕਾਰਡ

On Punjab