PreetNama
ਖਾਸ-ਖਬਰਾਂ/Important News

NASA Mars Mission : ਮੰਗਲ ’ਤੇ ਰਹਿਣ ਦਾ ਸੁਨਹਿਰਾ ਮੌਕਾ, 4 ਲੋਕਾਂ ਨੂੰ ਟਰੇਨਿੰਗ ਦੇ ਰਿਹਾ ਨਾਸਾ, ਰੱਖੀ ਇਹ ਸ਼ਰਤ

ਧਰਤੀ ਨਾਲ ਮਿਲਦੀ-ਜੁਲਦੀ ਸਥਿਤੀ ਦੇ ਕਾਰਨ ਮੰਗਲ ਗ੍ਰਹਿ ਦੇ ਪ੍ਰਤੀ ਖਗੋਲ ਵਿਗਿਆਨੀਆਂ ਦੀ ਉਤਸੁਕਤਾ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਅਜਿਹੇ ਚਾਰ ਲੋਕਾਂ ਨੂੰ ਮੰਗਲ ਗ੍ਰਹਿ ’ਤੇ ਰਹਿਣ ਦੀ ਟਰੇਨਿੰਗ ਦੇਣ ਦੀ ਯੋਜਨਾ ਬਣਾ ਰਹੀ ਹੈ ਜੋ ਲੋਕ ਧਰਤੀ ’ਤੇ ਰਹਿ ਕੇ ਥੱਕ ਗਏ ਹਨ ਤੇ ਮੰਗਲ ਗ੍ਰਹਿ ’ਤੇ ਕਰੀਬ ਇਕ ਸਾਲ ਰਹਿਣ ਲਈ ਤਿਆਰ ਹੋਣ ਉਨ੍ਹਾਂ ਨੂੰ ਨਾਸਾ ਮੌਕਾ ਦੇ ਰਿਹਾ ਹੈ ਮੰਗਲ ‘ਤੇ ਰਹਿਣ ਦਾ। ਹਾਲ ਹੀ ’ਚ ਨਾਸਾ ਨੇ 6 ਅਗਸਤ ਨੂੰ ਅਜਿਹੇ ਚਾਰ ਵਿਅਕਤੀਆਂ ਦੀ ਅਰਜ਼ੀ ਮੰਗੀ ਹੈ ਜੋ ਮੰਗਲ ਗ੍ਰਹਿ ਜਿਹੀ ਜਗ੍ਹਾ ’ਤੇ ਇਕ ਸਾਲ ਤਕ ਰਹਿਣ ਲਈ ਤਿਆਰ ਹੋਣ। ਨਾਸਾ 4 ਚੋਣੇ ਗਏ ਲੋਕਾਂ ਨੂੰ Houston ਸਥਿਤ ਜੌਨਸਨ ਸਪੇਸ ਸੈਂਟਰ ਦੀ ਬਿਲਡਿੰਗ ’ਚ 1,700 ਵਰਗ ਫੁੱਟ ’ਚ ਫੈਲੇ 3ਡੀ ਪਿ੍ਰੰਟਰ ਦੁਆਰਾ ਬਣਾਏ ਗਏ Mars Dune Alpha ’ਚ ਰਹਿਣ ਦਾ ਮੌਕਾ ਦੇਵੇਗਾ ਤੇ ਨਾਲ ਹੀ ਇੱਥੇ ਮੰਗਲ ਗ੍ਰਹਿ ’ਤੇ ਮੁਸ਼ਕਿਲ ਹਾਲਾਤਾਂ ’ਚ ਰਹਿਣ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ।

ਮੰਗਲ ਗ੍ਰਹਿ ’ਤੇ ਰਹਿਣ ਲਈ ਨਾਸਾ ਦੀ ਇਸ ਟਰੇਨਿੰਗ ’ਚ ਹਿੱਸਾ ਲੈਣ ਲਈ 6 ਅਗਸਤ ਤੋਂ ਪਹਿਲਾਂ ਆਨਲਾਈਨ ਅਪਲਾਈ ਜਮ੍ਹਾ ਕਰਵਾਇਆ ਗਿਆ ਸੀ। ਨਾਸਾ ਨੇ ਦੱਸਿਆ ਕਿ ਮੰਗਲ ਗ੍ਰਹਿ ’ਤੇ ਭਵਿੱਖ ਦੇ ਮਿਸ਼ਨਾਂ ਦੀ ਮੌਜੂਦਾ ਜ਼ਿੰਦਗੀ ਦੀਆਂ ਚੁਣੌਤੀਆਂ ਦੀ ਤਿਆਰੀ ਲਈ ਨਾਸਾ ਇਹ ਸਟਡੀ ਕਰੇਗੀ ਕਿ ਕਿਸ ਤਰ੍ਹਾਂ ਕੋਈ ਇਨਸਾਨ ਲੰਬੇ ਸਮੇਂ ਤਕ ਵਰਚੁਅਲ ਵਾਤਾਵਰਨ (virtual environment) ’ਚ ਮੰਗਲ ਗ੍ਰਹਿ ’ਤੇ ਰਹਿੰਦਾ ਹੈ। ਨਾਸਾ ਦੇ ਮੁਤਾਬਕ ਟਰੇਨਿੰਗ ਸੈਂਟਰ ’ਚ ਮੰਗਲ ਗ੍ਰਹਿ ਦੀ ਤਰ੍ਹਾਂ ਹਾਲਾਤ ਬਣਾਏ ਗਏ ਹਨ, ਇਸ ਟਰੇਨਿੰਗ ਸੈਂਟਰ ’ਚ ਚੋਣੇ ਗਏ ਲੋਕਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਚੁਣੌਤੀਆਂ ’ਚ ਸਧਾਨਾ ਦੀ ਸੀਮਤ ਮਾਤਰਾ, ਉਪਕਰਨ, ਗੱਲਬਾਤ ’ਚ ਦੇਰੀ ਤੇ ਦੂਜੇ ਵਾਤਾਵਰਨ ਤਣਾਅ ਵੀ ਸ਼ਾਮਲ ਹਨ।

ਸਿਰਫ਼ ਅਮਰੀਕੀ ਲੋਕਾਂ ਨੂੰ ਦਿੱਤਾ ਜਾ ਰਿਹਾ ਮੌਕ

ਨਾਸਾ ਨੇ ਫਿਲਹਾਲ ਅਮਰੀਕੀ ਲੋਕਾਂ ਦੀਆਂ ਹੀ ਅਰਜ਼ੀਆਂ ਮੰਗੀਆਂ ਹਨ। ਅਜਿਹੇ ’ਚ ਅਮਰੀਕੀ ਨਾਗਰਿਕ, ਜਿਨ੍ਹਾਂ ਦੀ ਉਮਰ 30-55 ਦੇ ਵਿਚਕਾਰ ਹੈ ਅਪਲਾਈ ਕਰ ਚੁੱਕੇ ਹਨ। ਚੋਣੇ ਲੋਕਾਂ ਨੂੰ ਚੰਗੀ ਸਿਹਤ ਤੇ ਚੰਗੀ ਭਾਸ਼ਾ ਭਾਵ ਅੰਗਰੇਜੀ ਦੇ ਅਧਾਰਾ ’ਤੇ ਪਹਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ, ਗਣਿਤ ਜਾਂ ਸਾਇੰਸ, ਭੌਤਿਕ ਜਾਂ ਕੰਪਿਊਟਰ ਵਿਗਿਆਨ ’ਚ ਮਾਸਟਰ ਡਿਗਰੀ ਜਾਂ ਦੋ ਸਾਲ ਦੇ ਪੇਸ਼ੇਵਰ ਐੱਸਟੀਈਐੱਮ ਦਾ ਅਨੁਭਵ ਹੋਣਾ ਵੀ ਜ਼ਰੂਰੀ ਹੈ।

Related posts

Punjab Election 2022 : ਸਖ਼ਤ ਮੁਕਾਬਲੇ ‘ਚ ਫਸੇ ਹਨ ਪੰਜਾਬ ਦੇ ਦਿੱਗਜ, ਪੜ੍ਹੋ ਚੰਨੀ, ਭਗਵੰਤ ਮਾਨ, ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਦੀ ਸੀਟ ਦੀ ਗਰਾਊਂਡ ਰਿਪੋਰਟ

On Punjab

DA Hike : ਕੇਂਦਰੀ ਮੁਲਾਜ਼ਮਾਂ ਨੂੰ ਦੀਵਾਲੀ ਗਿਫ਼ਟ ! ਮੋਦੀ ਕੈਬਨਿਟ ‘ਚ ਮਹਿੰਗਾਈ ਭੱਤਾ ਵਧਾਉਣ ‘ਤੇ ਹੋ ਸਕਦਾ ਹੈ ਫੈਸਲਾ Union Cabinet Meeting : ਜੇਕਰ ਇਹ ਐਲਾਨ ਹੁੰਦਾ ਹੈ ਤਾਂ ਇਹ ਕੇਂਦਰੀ ਮੁਲਾਜ਼ਮਾਂ ਲਈ ਦੀਵਾਲੀ ਦਾ ਤੋਹਫ਼ਾ ਹੋਵੇਗਾ। ਦੱਸ ਦੇਈਏ ਕਿ ਪਿਛਲੀ ਕੈਬਨਿਟ ਮੀਟਿੰਗ ‘ਚ ਰੇਲਵੇ ਮੁਲਾਜ਼ਮਾਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਐਲਾਨ ਕੀਤਾ ਗਿਆ ਸੀ।

On Punjab

ਜਹਾਜ਼ ਦਾ ਫਸਿਆ ਗਿਅਰ, ਮਸਾਂ-ਮਸਾਂ ਬਚੇ 89 ਯਾਤਰੀ

On Punjab