28.27 F
New York, US
January 14, 2025
PreetNama
ਖਾਸ-ਖਬਰਾਂ/Important News

NASA ਦੇ ਸੈਟੇਲਾਇਟ ਨੇ ਲੱਭਿਆ ਵਿਕਰਮ ਲੈਂਡਰ ਦਾ ਮਲਬਾ,ਤਸਵੀਰ ਜਾਰੀ

NASA satellite finds Vikram lander: ਬੀਤੇ ਸਤੰਬਰ ਮਹੀਨੇ ਵਿੱਚ ਭਾਰਤੀ ਪੁਲਾੜ ਏਜੇਂਸੀ ਇਸਰੋ ਵੱਲੋਂ ਚੰਦਰਮਾ ਦੀ ਸਤ੍ਹਾ ‘ਤੇ ਵਿਕਰਮ ਲੈਂਡਰ ਭੇਜਿਆ ਗਿਆ ਗਿਆ ਸੀ , ਜੋ ਕਿ ਹਾਦਸਾਗ੍ਰਸਤ ਹੋ ਗਿਆ ਸੀ । ਇਸ ਹਾਦਸਾਗ੍ਰਸਤ ਹੋਏ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ (NASA) ਦੇ ਇੱਕ ਸੈਟੇਲਾਇਟ ਭਾਵ ਉਪਗ੍ਰਹਿ ਵੱਲੋਂ ਲੱਭ ਲਿਆ ਗਿਆ ਹੈ ।

ਸੋਮਵਾਰ ਨੂੰ ਨਾਸਾ ਵੱਲੋਂ ਆਪਣੇ ਲੂਨਰ ਰੀ–ਕਨਸਾਇੰਸ ਆਰਬਿਟਰ ਰਾਹੀਂ ਲਈ ਗਈ ਇੱਕ ਤਸਵੀਰ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵਿਕਰਮ ਲੈਂਡਰ ਦੇ ਡਿੱਗਣ ਕਾਰਨ ਪ੍ਰਭਾਵਿਤ ਹੋਈ ਜਗ੍ਹਾ ਸਾਫ਼ ਦਿਖਾਈ ਦੇ ਰਹੀ ਹੈ ।
ਦਰਅਸਲ, ਨਾਸਾ ਵੱਲੋਂ ਜਾਰੀ ਕੀਤੀ ਗਈ ਇਸ ਤਸਵੀਰ ਵਿੱਚ ਵਿਕਰਮ ਲੈਂਡਰ ਨਾਲ ਸਬੰਧਤ ਮਲਬੇ ਵਾਲਾ ਖੇਤਰ ਦਿਖਾਈ ਦੇ ਰਿਹਾ ਹੈ, ਜਿਸ ਦੇ ਕਈ ਕਿਲੋਮੀਟਰ ਤੱਕ ਮਲਬਾ ਖਿੰਡਿਆ ਦਿਖਾਈ ਦੇ ਰਿਹਾ ਹੈ ।

ਇਸ ਸਬੰਧੀ ਨਾਸਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਵੱਲੋਂ 26 ਸਤੰਬਰ ਨੂੰ ਇੱਕ ਮੋਜ਼ੇਕ ਤਸਵੀਰ ਜਾਰੀ ਕਰ ਕੇ ਲੋਕਾਂ ਨੂੰ ਵਿਕਰਮ ਲੈਂਡਰ ਦੇ ਸੰਕੇਤ ਲੱਭਣ ਲਈ ਸੱਦਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸ਼ਾਨਮੁਗਾ ਸੁਬਰਾਮਨੀਅਮ ਨਾਮ ਦੇ ਇੱਕ ਵਿਅਕਤੀ ਵੱਲੋਂ ਮਲਬੇ ਦੀ ਸਹੀ ਪਹਿਚਾਣ ਨਾਲ ਐੱਲਆਰਓ ਪ੍ਰੋਜੈਕਟ ਨਾਲ ਸੰਪਰਕ ਕੀਤਾ ਗਿਆ ।

ਦੱਸ ਦੇਈਏ ਕਿ ਸ਼ਾਨਮੁਗਾ ਵੱਲੋਂ ਹਾਦਸੇ ਵਾਲੀ ਮੁੱਖ ਥਾਂ ਦੇ ਉੱਤਰ-ਪੱਛਮ ਵਿੱਚ ਲਗਭਗ 750 ਮੀਟਰ ਦੀ ਦੂਰੀ ‘ਤੇ ਸਥਿਤ ਮਲਬੇ ਨੂੰ ਪਹਿਲੇ ਮੋਜ਼ੇਕ ਵਿੱਚ ਇੱਕ ਸਿੰਗਲ ਚਮਕਦਾਰ ਪਿਕਸਲ ਦੀ ਸ਼ਨਾਖ਼ਤ ਕੀਤੀ ਗਈ ਸੀ । ਇਸ ਵਿੱਚ ਮਲਬੇ ਦੇ ਤਿੰਨ ਸਭ ਤੋਂ ਵੱਡੇ ਟੁਕੜੇ 2×2 ਪਿਕਸਲ ਦੇ ਹਨ । ਜ਼ਿਕਰਯੋਗ ਹੈ ਕਿ ਚੰਦਰਯਾਨ-2 ਨਾਲ ਅਮਰੀਕਾ, ਚੀਨ ਤੇ ਰੂਸ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਬਣਨ ਦੀ ਉਮੀਦ ਕਰ ਰਿਹਾ ਸੀ, ਜੋ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫ਼ਲ ਲੈਂਡਿੰਗ ਕਰ ਸਕੇ, ਪਰ ਅਜਿਹਾ ਨਾ ਹੋ ਸਕਿਆ ।

Related posts

Chandigarh ਦਾ AQI ਦਿੱਲੀ ਦੇ ਨੇੜੇ; ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

On Punjab

ਅਮਰੀਕਾ ਲਿਆਂਦਾ ਗਿਆ ਪੱਤਰਕਾਰਾਂ ਦਾ ਅਫ਼ਗਾਨੀ ਅਗਵਾਕਾਰ

On Punjab

ਬਦਲਦੇ ਮੌਸਮ ਵਿੱਚ ਇਸ ਸਮੇਂ ਨਹਾਉਣਾ ਖ਼ਤਰਨਾਕ, ਜਾਣੋ ਕੀ ਹੈ Shower ਦਾ ਸਹੀ ਸਮਾਂ

On Punjab