PreetNama
ਸਿਹਤ/Health

MS ਧੋਨੀ ਜੇਕਰ ਫਾਰਮ ‘ਚ ਹੈ ਤਾਂ ਉਸਨੂੰ ਟੀਮ ‘ਚ ਜਗ੍ਹਾ ਮਿਲਣੀ ਚਾਹੀਦੀ : ਵਸੀਮ ਜਾਫ਼ਰ

Wasim Jafar Ms Dhoni: ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਇੰਡੀਆ ਧੋਨੀ ਤੋਂ ਇਲਾਵਾ ਕਿਸੇ ਵੀ ਖਿਡਾਰੀ ਨੂੰ ਨਹੀਂ ਦੇਖ ਸਕਦੀ । ਜਾਫਰ ਨੇ ਹਾਲ ਹੀ ਵਿੱਚ ਸਾਰੇ ਫਾਰਮੈਟਾਂ ਵਿੱਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ । ਉਨ੍ਹਾਂ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ ਟੀਮ ਇੰਡੀਆ ਲਈ ਵੱਡੀ ਦੌਲਤ ਵਾਂਗ ਹੈ । ਜਾਫਰ ਨੇ ਕਿਹਾ ਕਿ ਜੇਕਰ ਧੋਨੀ ਟੀਮ ਵਿੱਚ ਆਉਂਦੇ ਹਨ ਤਾਂ ਕੇ.ਐਲ ਰਾਹੁਲ ਤੋਂ ਵਿਕਟਕੀਪਿੰਗ ਦਾ ਦਬਾਅ ਘੱਟ ਜਾਵੇਗਾ ਅਤੇ ਉਹ ਆਪਣੀ ਬੱਲੇਬਾਜ਼ੀ ‘ਤੇ ਧਿਆਨ ਕੇਂਦਰਤ ਕਰ ਸਕਣਗੇ ।

ਉਨ੍ਹਾਂ ਕਿਹਾ ਕਿ ਜੇਕਰ ਧੋਨੀ ਤੰਦਰੁਸਤ ਹਨ ਤਾਂ ਉਸ ਨੂੰ ਜ਼ਰੂਰ ਟੀਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ । ਅਜਿਹੀ ਸਥਿਤੀ ਵਿੱਚ ਉਹ ਵਿਕਟ ਪਿੱਛੇ ਟੀਮ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ । ਅਜਿਹੀ ਸਥਿਤੀ ਵਿੱਚ ਕੇ ਐਲ ਰਾਹੁਲ ਤੋਂ ਦਬਾਅ ਦੂਰ ਹੋ ਜਾਵੇਗਾ ਅਤੇ ਭਾਰਤ ਪੰਤ ਦੇ ਰੂਪ ਵਿੱਚ ਇੱਕ ਹੋਰ ਬੱਲੇਬਾਜ਼ ਨਾਲ ਖੇਡਣ ਸਕੇਗਾ।

ਦੱਸ ਦੇਈਏ ਕਿ 38 ਸਾਲਾਂ ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ 2019 ਤੋਂ ਬਾਅਦ ਦੇ ਗਾਇਬ ਹਨ ਅਤੇ ਅਜੇ ਤੱਕ ਟੀਮ ਇੰਡੀਆ ਵਿੱਚ ਖੇਡ ਨਹੀਂ ਸਕੇ ਹਨ । ਇਸ ਦੇ ਨਾਲ ਹੀ ਧੋਨੀ ਹੁਣ ਬੀਸੀਸੀਆਈ ਦੀ ਸੈਂਟ੍ਰਲ ਕਾਂਟਰੈਕਟ ਲਿਸਟ ਤੋਂ ਬਾਹਰ ਹੋ ਗਏ ਹਨ । ਅਜਿਹੀ ਸਥਿਤੀ ਵਿੱਚ ਆਈਪੀਐਲ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਧੋਨੀ ਵਾਪਸੀ ਕਰਨ ਜਾ ਰਹੇ ਹਨ । ਪਰ ਅਜਿਹਾ ਨਹੀਂ ਹੋ ਸਕਿਆ ਅਤੇ ਕੋਰੋਨਾ ਦੇ ਕਾਰਨ ਆਈਪੀਐਲ ਨੂੰ 15 ਅਪ੍ਰੈਲ ਤੱਕ ਰੱਦ ਕਰ ਦਿੱਤਾ ਗਿਆ ਹੈ. ਅਜਿਹੀ ਸਥਿਤੀ ਵਿੱਚ ਧੋਨੀ ਨੇ ਚੇੱਨਈ ਵਿੱਚ ਆਪਣਾ ਅਭਿਆਸ ਬੰਦ ਕਰ ਦਿੱਤਾ ਹੈ ਅਤੇ ਆਪਣਾ ਸ਼ਹਿਰ ਰਾਂਚੀ ਛੱਡ ਦਿੱਤਾ ਹੈ ।

ਜੇਕਰ ਇੱਥੇ ਜਾਫਰ ਦੀ ਗੱਲ ਕੀਤੀ ਜਾਵੇ ਤਾਂ 7 ਮਾਰਚ ਨੂੰ ਜਾਫਰ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ । ਉਸਨੇ ਕੁੱਲ 31 ਟੈਸਟ ਖੇਡੇ ਜਿੱਥੇ ਉਸਨੇ 34.11 ਦੀ ਔਸਤ ਨਾਲ 1944 ਦੌੜਾਂ ਬਣਾਈਆਂ ਸਨ । ਇਸ ਦੌਰਾਨ ਇਸ ਵਿੱਚ 5 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਿਲ ਹਨ । ਉਹ ਉਨ੍ਹਾਂ ਕੁਝ ਭਾਰਤੀ ਕ੍ਰਿਕਟਰਾਂ ਵਿਚੋਂ ਹੈ ਜਿਨ੍ਹਾਂ ਨੇ ਵੈਸਟਇੰਡੀਜ਼ ਵਿੱਚ ਦੋਹਰਾ ਸੈਂਕੜਾ ਲਗਾਇਆ ਹੈ ।

Related posts

Lemon Rate: ਨਿੰਬੂ ਦੇ ਭਾਅ ਨੇ ਖੱਟੇ ਕੀਤੇ ਦੰਦ, ਪਹਿਲੀ ਵਾਰ ਕੀਮਤ 300 ਰੁਪਏ ਕਿਲੋ ਤੋ ਪਾਰ

On Punjab

ਇਨ੍ਹਾਂ ਫਲਾਂ ਨਾਲ ਕੰਟਰੋਲ ਕਰੋ ਬਲੱਡ ਪ੍ਰੈਸ਼ਰ …

On Punjab

Happy Holi 2021 : ਰੰਗਾਂ ਦੀ ਅਨੋਖੀ ਦੁਨੀਆ

On Punjab