67.21 F
New York, US
August 27, 2025
PreetNama
ਸਿਹਤ/Health

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

ਅਜੋਕੇ ਸਮਾਜਿਕ ਨਿਘਾਰ ਦਾ ਮੁੱਖ ਕਾਰਨ ਨੈਤਿਕ-ਕਦਰਾਂ ਕੀਮਤਾਂ ਦਾ ਲੜ ਛੱਡਣਾ ਹੈ। ਜਦੋਂ ਅਸੀਂ ਆਲੇ-ਦੁਆਲੇ ਝਾਤੀ ਮਾਰਦੇ ਹਾਂ ਤਾਂ ਹਰ ਪੰਜ-ਸੱਤ ਕਿਲੋਮੀਟਰ ‘ਤੇ ਕੋਈ ਨਾ ਕੋਈ ਧਾਰਮਿਕ ਅਸਥਾਨ ਨਜ਼ਰੀਂ ਪੈਂਦਾ ਹੈ, ਜਿੱਥੇ ਲੋਕ ਆਪੋ-ਆਪਣੀ ਆਸਥਾ ਅਨੁਸਾਰ ਜਾਂਦੇ ਤੇ ਪੂਜਾ ਅਰਚਨਾ ਕਰਦੇ ਹਨ। ਜਦੋਂ ਸਮਾਜ ‘ਚ ਧਾਰਮਿਕ ਅਸਥਾਨਾਂ ਦੀ ਕਮੀ ਸੀ, ਉਦੋਂ ਲੋਕਾਂ ‘ਚ ਧਾਰਮਿਕ ਸ਼ਰਧਾ ਅੱਜ ਨਾਲੋਂ ਕਿਤੇ ਜਿਆਦਾ ਸੀ। ਜਿਵੇਂ-ਜਿਵੇਂ ਪ੍ਰਚਾਰ ਤੇ ਪ੍ਰਸਾਰ ਦੇ ਸਾਧਨਾਂ ਦਾ ਬੋਲਬਾਲਾ ਹੋਇਆ, ਜਨਤਾ ਵਿੱਚੋਂ ਪਹਿਲਾਂ ਵਾਲਾ ਆਦਰ-ਮਾਣ ਖ਼ਤਮ ਹੋਣਾ ਸ਼ਰੂ ਹੋ ਗਿਆ। ਅਸੀਂ ਤਾਂ ਸਭ ਤੋਂ ਪਹਿਲਾ ਸਬਕ, ਜੋ ਆਪਸੀ ਪ੍ਰੇਮ ਪਿਆਰ ਤੇ ਇਨਸਾਨੀਅਤ ਵਾਲਾ ਸੀ, ਉਹੀ ਭੁੱਲੀ ਬੈਠੇ ਹਾਂ।

ਮਾਪਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ

ਬਾਲ ਉਮਰੇ ਸੱਚ, ਇਮਾਨਦਾਰੀ, ਪਿਆਰ, ਸਤਿਕਾਰ, ਹਿੰਮਤ, ਲਗਨ, ਭਾਈਚਰਕ ਸਾਂਝ, ਇਨਸਾਨੀਅਤ ਤੇ ਸ਼ਾਂਤੀ ਵਰਗੇ ਅਨੇਕਾਂ ਕੀਮਤੀ ਗੁਣ ਬੱਚਾ ਪਰਿਵਾਰ ਵਿੱਚੋਂ ਸਿੱਖਦਾ ਹੈ। ਅੱਜ-ਕੱਲ੍ਹ ਅਸੀਂ ਖ਼ੁਦ ਆਪਣੇ ਬੱਚਿਆਂ ਨੂੰ ਇਨ੍ਹਾਂ ਗੁਣਾਂ ਦੇ ਧਾਰਨੀ ਬਣਾਉਣ ਦੀ ਬਜਾਏ ਜਾਣੇ-ਅਨਜਾਣੇ ‘ਚ ਲਾਂਭੇ ਕਰੀ ਜਾ ਰਹੇ ਹਾਂ। ਜਦੋਂ ਬੱਚਾ ਸਮਾਜ ‘ਚ ਵਿਚਰਦਾ ਹੈ ਤਾਂ ਉਥੇ ਉਸ ਨੂੰ ਕੁਝ ਵੀ ਸਹਿਜ ਜਾਂ ਸੁਭਾਵਿਕ ਨਹੀਂ ਲਗਦਾ। ਇਧਰ-ਉਧਰ ਭੱਜ-ਨੱਠ ਤੇ ਇਕ-ਦੂਜੇ ਨੂੰ ਪਿਛਾੜਨ ਦੀ ਦੌੜ ਦਿਖਾਈ ਦਿੰਦੀ ਹੈ। ਅਜਿਹੇ ਹਾਲਾਤਾਂ ਨਾਲ ਦੋ ਚਾਰ ਹੁੰਦਾ ਵਿਦਿਆਰਥੀ ਆਪਣੇ ਅੰਦਰ ਅਜਿਹੇ ਗੁਣਾਂ ਦਾ ਸੰਚਾਰ ਕਿਵੇਂ ਕਰੇ? ਇਹੀ ਸਮੱਸਿਆ ਹੈ ਕਿ ਅਸੀਂ ਆਪਣੇ ਲਾਡਲੇ ਲਾਡਲੀਆਂ ਨੂੰ ਸਹੀ ਵਾਤਾਵਰਨ ਦੇਣ ‘ਚ ਸਫਲ ਨਹੀਂ ਹੋ ਸਕੇ। ਸਭ ਕੁਝ ਵਾਤਾਵਰਨ ਹੀ ਸਿਖਾਉਂਦਾ ਹੈ। ਜੇ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਉਸ ਨੂੰ ਸੂਰਬੀਰ ਯੋਧਿਆਂ ਦੀਆਂ ਕਹਾਣੀਆਂ ਨਾ ਸੁਣਾਉਂਦੀ ਤਾਂ ਸ਼ਾਇਦ ਉਹ ਇਸ ਰਾਹੇ ਨਾ ਤੁਰਦਾ। ਸੋ ਸਭ ਤੋਂ ਪਹਿਲਾ ਤੇ ਵੱਡਾ ਗੁਰੂ ਸਾਡੀਆਂ ਨੈਤਿਕ-ਕਦਰਾਂ ਕੀਮਤਾਂ ਨੂੰ ਸੰਚਾਰਤ ਕਰਨ ਵਾਲੀ ਸਾਡੀ ਮਾਂ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੜ੍ਹੀ-ਲਿਖੀ ਮਾਂ ਇਕ ਯੂਨੀਵਰਸਿਟੀ ਹੁੰਦੀ ਹੈ। ਉਚੇਰੀਆਂ ਕਦਰਾਂ-ਕੀਮਤਾਂ ਦੇ ਸੰਚਾਰ ਵਾਸਤੇ ਸਭ ਤੋਂ ਪਹਿਲਾਂ ਮਾਪਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਫਿਰ ਸਕੂਲ ਦੇ ਵਾਤਾਵਰਨ ‘ਚ ਅਜਿਹੇ ਗੁਣਾਂ ਦੀ ਮਹਿਕ ਆਵੇ ਤਾਂ ਬਾਲ ਜੀਵਨ ਆਪਣੇ ਆਪ ਨਰੋਏ ਗੁਣਾਂ ਦਾ ਧਾਰਨੀ ਬਣਦਾ ਜਾਂਦਾ ਹੈ।
ਸਕੂਲਾਂ ਦੀ ਭੂਮਿਕਾ ਹੈ ਅਹਿਮ

ਕੁਝ ਸਕੂਲਾਂ ‘ਚ ਸਟਾਫ਼ ਦੀ ਆਪਸੀ ਖਹਿਬਾਜ਼ੀ ਤੇ ਬੇਹੁਦਾ ਹਰਕਤਾਂ ਬਾਲ ਮਨਾਂ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਅਧਿਆਪਕਾਂ ਦੇ ਐਬ ਬੱਚਿਆਂ ਅੰਦਰ ਖ਼ੁਦ-ਬ-ਖ਼ੁਦ ਪ੍ਰਗਟ ਹੋਣ ਲੱਗ ਪੈਂਦੇ ਹਨ। ਜੇ ਅਧਿਆਪਕ ਨਿੱਗਰ ਗੁਣਾਂ ਦਾ ਧਾਰਨੀ ਹੈ ਤਾਂ ਉਹ ਉਨ੍ਹਾਂ ਅੰਦਰ ਵੀ ਅਜਿਹੇ ਗੁਣਾਂ ਦਾ ਸੰਚਾਰ ਕਰਦਾ ਰਹਿੰਦਾ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸਭ ਨਾਲ ਨਜਿੱਠਣ ਵਾਸਤੇ ਸੁਆਗਤ ਜ਼ਿੰਦਗੀ (ਵੈਲਕਮ ਲਾਈਫ) ਨਾਮੀ ਵਿਸ਼ਾ ਆਰੰਭ ਕਰ ਕੇ ਸ਼ਲਾਘਾਯੋਗ ਯਤਨ ਕੀਤਾ ਹੈ। ਸਮਾਜਿਕ ਕਦਰਾਂ-ਕੀਮਤਾਂ ਨੂੰ ਨਰੋਆ ਕਰਨ ਲਈ ਸਾਨੂੰ ਬਾਲ ਮਨ ਅੰਦਰ ਇਹ ਚੰਗੇਰੇ ਬੀਜ ਬੀਜਣੇ ਪੈਣਗੇ। ਘਰ, ਸਕੂਲ ਤੇ ਸਮਾਜ ਵਿਚ ਨੈਤਿਕਤਾ ਭਰਪੂਰ ਵਾਤਾਵਰਨ ਸਿਰਜਣਾ ਪਵੇਗਾ।

Also Readਗੁਣਾਂ ਦੇ ਪਾਈਏ ਗਹਿਣੇ

ਸਮਾਜਿਕ ਨਿਘਾਰ ਦਾ ਇਕ ਵੱਡਾ ਕਾਰਨ ਸੁਚੱਜੀ ਅਗਵਾਈ ਦੀ ਕਮੀ ਹੈ। ਆਗੂ ਤਾਂ ਬਹੁਤ ਹਨ ਪਰ ਅਸਲ ਮਾਅਨਿਆਂ ‘ਚ ਦੇਸ਼ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਲੇ ਆਗੂਆਂ ਦੀ ਘਾਟ ਰੜਕਦੀ ਹੈ। ਬੱਚਿਆਂ ਅੱਗੇ ਵੱਡੀ ਸਮੱਸਿਆ ਇਕ ਆਦਰਸ਼ ਆਗੂ ਨੂੰ ਲੱਭਣ ਦੀ ਹੈ, ਜਿਸ ਕਰਕੇ ਰਾਜਸੀ ਵਾਤਾਵਰਨ ਵਾਤਾਵਰਨ ਇੰਨਾ ਗੰਧਲਾ ਹੋ ਚੁੱਕਿਆ ਹੈ ਕਿ ਹਰ ਪਾਸੇ ਮਚੀ ਹਾਹਾਕਾਰ ਬਾਲ ਮਨ ਅੰਦਰ ਆਦਰਸ਼ ਆਗੂ ਨੂੰ ਪਣਪਨ ਹੀ ਨਹੀਂ ਦੇ ਰਹੀ। ਵਿਸ਼ੇਸ਼ ਕਰਕੇ ਪਾਰਟੀਆਂ ਦੇ ਸੰਚਾਲਕਾਂ ਨੂੰ ਆਪਣੇ ਲੀਡਰਾਂ ਦੇ ਅਕਸ ਨੂੰ ਚਿੱਟੇ ਦਿਨ ਵਾਂਗ ਸਾਫ਼ ਬਨਾਉਣ ਦੀ ਲੋੜ ਹੈ ਤਾਂ ਜੋ ਉਨ੍ਹਾਂ ‘ਤੇ ਦੇਸ਼ ਵਾਸੀ ਮਾਣ ਕਰ ਸਕਣ। ਇਹ ਆਗੂ ਹੀ ਸਾਡੀ ਨਵੀਂ ਪਨੀਰੀ ਦੇ ਮਾਰਗ ਦਰਸ਼ਕ ਹਨ। ਉਨ੍ਹਾਂ ਦੇ ਜੀਵਨ ਕਾਰਜਾਂ ਨੇ ਉਨ੍ਹਾਂ ਅੰਦਰ ਨਵੇਂ-ਨਵੇਂ ਸੁਪਨੇ ਬੀਜਣੇ ਹੁੰਦੇ ਹਨ। ਅੱਜ-ਕੱਲ੍ਹ ਦੀ ਲੀਡਰਸ਼ਿਪ ਦੇਸ਼ ਦੇ ਨਾਂ ‘ਤੇ ਜਨਤਾ ਨੂੰ ਕਿਸ ਦਿਸ਼ਾ ਵੱਲ ਲਿਜਾ ਰਹੀ ਹੈ, ਇਸ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ। ਸੋ ਆਓ ਹੁਣ ਇਸ ਨੈਤਿਕਤਾ ਦੇ ਮਾਹੌਲ ਦੀ ਸਿਰਜਣਾ ਵਾਸਤੇ ਸਭ ਨੂੰ ਆਪੋ-ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਈਏ। ਜਿਹੜਾ ਕਾਰਜ ਸਾਨੰ ਸਮਾਜ ਤੋਂ ਲੁਕ-ਛਿਪ ਕੇ ਕਰਨਾ ਪੈਂਦਾ ਹੈ, ਉਸ ਨੂੰ ਅਨੈਤਿਕ ਮੰਨਿਆ ਜਾ ਸਕਦਾ ਹੈ। ਆਓ ਆਪਾਂ ਆਪਣੇ ਜੀਵਨ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਸ਼ਿੰਗਾਰੀਏ ਤਾਂ ਜੋ ਸਾਡਾ ਆਲਾ-ਦੁਆਲਾ ਮਹਿਕਾਂ ਭਰਪੂਰ ਬਣ ਸਕੇ। ਗੁਣਾਂ ਦੇ ਗਹਿਣਿਆਂ ਨਾਲ ਸ਼ਿੰਗਾਰੀ ਨਵੀਂ ਪਨੀਰੀ ਨਰੋਏ ਤੇ ਨਿੱਘਰ ਸਮਾਜ ਦਾ ਆਧਾਰ ਬਣਦੀ ਹੈ।

Related posts

ਹੋਟਲ ‘ਚ ਸਰੀਰਕ ਸਬੰਧ ਦੌਰਾਨ ਪ੍ਰੇਮਿਕਾ ਦੀ ਮੌਤ, ਪੁਲਿਸ ਨੇ ਪ੍ਰੇਮੀ ਨੂੰ ਕੀਤਾ ਕਾਬੂ; ਗੂਗਲ ਹਿਸਟਰੀ ਤੋਂ ਖੁੱਲ੍ਹਿਆ ਵੱਡਾ ਰਾਜ਼ ਗੁਜਰਾਤ ‘ਚ ਸਰੀਰਕ ਸਬੰਧ ਬਣਾਉਣ ਦੌਰਾਨ ਲੜਕੀ ਦੀ ਮੌਤ ਨੇ ਹੜਕੰਪ ਮਚਾ ਦਿੱਤਾ ਹੈ। ਪੁਲਿਸ ਨੇ ਦੋਸ਼ੀ 26 ਸਾਲਾ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦਾ ਹੈ। ਇੱਥੇ 23 ਸਤੰਬਰ ਨੂੰ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਹੋਟਲ ਲੈ ਗਿਆ, ਜਿੱਥੇ ਜਿਨਸੀ ਸਬੰਧਾਂ ਦੌਰਾਨ ਲੜਕੀ ਦੀ ਜਾਨ ਚਲੀ ਗਈ। ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ, ਜਿਸ ਦੀ ਰਿਪੋਰਟ ਆ ਗਈ ਹੈ।

On Punjab

Exercise for mental health: How much is too much, and what you need to know about it

On Punjab

ਜਾਣੋ ਸਿਗਰੇਟ ਦਾ ਧੂੰਆਂ ਉਡਾਉਂਦਿਆਂ ਚਾਹ ਪੀਣ ਦਾ ਕਾਰਨ, ਕੀ ਵਿਗਿਆਨ ਦੀ ਨਜ਼ਰ ‘ਚ ਸਹੀ?

On Punjab