PreetNama
ਖਾਸ-ਖਬਰਾਂ/Important News

Miami area Building Collapses : ਅਮਰੀਕਾ ’ਚ 40 ਸਾਲ ਪੁਰਾਣੀ ਉੱਚੀ ਇਮਾਰਤ ਡਿੱਗੀ, 100 ਲੋਕ ਲਾਪਤਾ, 102 ਲੋਕਾਂ ਨੂੰ ਬਚਾਇਆ

ਅਮਰੀਕਾ ਦੇ ਫਲੋਰਿਡਾ ਸੂਬੇ ਦੇ ਮਿਆਮੀ ’ਚ ਸਮੁੰਦਰ ਦੇ ਠੀਕ ਸਾਹਮਣੇ 40 ਸਾਲ ਪੁਰਾਣੀ ਉੱਚੀ ਇਮਾਰਤ ਕੁਝ ਹੀ ਸੈਕੰਡਾਂ ’ਚ ਡਿੱਗ ਗਈ। ਇਸ ਹਾਦਸੇ ’ਚ ਹੁਣ ਤਕ ਇਕ ਵਿਅਕਤੀ ਦੀ ਮੌਤ ਹੋਈ ਹੈ, ਜਦਕਿ 100 ਲੋਕ ਲਾਪਤਾ ਹਨ। ਇਨ੍ਹਾਂ ਦਾ ਹੁਣ ਤਕ ਕੋਈ ਸੁਰਾਗ਼ ਨਹੀਂ ਮਿਲ ਸਕਿਆ। ਰੈਸੀਕਿਊ ਟੀਮ ਨੇ ਹੁਣ ਤਕ 102 ਲੋਕਾਂ ਨੂੰ ਸੁਰੱਖਿਅਤ ਰੂਪ ਨਾਲ ਬਚਾ ਲਿਆ ਹੈ। ਮਲਬੇ ਹੇਠ ਦਬੇ ਲੋਕਾਂ ਨੂੰ ਬਚਾਉਣ ਲਈ ਫਾਇਰ ਡਿਪਾਰਟਮੈਂਟ ਦੀ ਟੀਮ ਦੇ ਨਾਲ ਸਥਾਨਕ ਪੁਲਿਸ ਵੀ ਸਹਿਯੋਗ ਕਰ ਰਹੀ ਹੈ।

ਮਿਆਮੀ-ਡੇਡ ਕਾਊਂਟੀ ਦੀ ਮੇਅਰ ਡੇਨਿਏਲਾ ਲੇਵਿਨ ਕਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਮਾਰਤ ਡਿੱਗਣ ਤੋਂ ਕਰੀਬ 18 ਘੰਟਿਆਂ ਤਕ 102 ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਸੀ। ਮਿਆਮੀ-ਡੇਡ ਦੇ ਪੁਲਿਸ ਡਾਇਰੈਕਟਰ ਫ੍ਰੇਡੀ ਰਾਮਿਰੇਜ ਨੇ ਕਿਹਾ ਕਿ ਬਚਾਅ ਕਾਰਜ ਦਿਨ-ਰਾਤ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹਾਲੇ ਇਕ ਖ਼ਤਰਨਾਕ ਸਾਈਟ ਹੈ। ਰਾਮਿਰੇਜ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹਾਲੇ ਵੀ ਬਚਾਅ ਦੇ ਮੋਡ ’ਚ ਹੈ।

 

 

Related posts

ਪਾਕਿ ‘ਚ ਵੀ ਹੜ੍ਹਾਂ ਦਾ ਕਹਿਰ, ਭਾਰਤ ‘ਤੇ ਮੜ੍ਹੇ ਇਲਜ਼ਾਮ

On Punjab

ਚੀਨੀ ਫੌਜ ਦੀ ਹਿੱਲਜੁਲ ਮਗਰੋਂ ਟਰੰਪ ਨੇ ਘੁਮਾਇਆ ਮੋਦੀ ਨੂੰ ਫੋਨ, ਅਗਲੀ ਰਣਨੀਤੀ ‘ਤੇ ਚਰਚਾ

On Punjab

ਮੋਦੀ ‘ਤੇ ਟਰੰਪ ਦਾ ਐਲਾਨ: ਰੱਖਿਆ ਸੌਦੇ ‘ਤੇ ਮੋਹਰ, ਵਪਾਰ ਸੌਦੇ ਉੱਪਰ ਗੱਲਬਾਤ ਹੋਵੇਗੀ ਸ਼ੁਰੂ

On Punjab