PreetNama
ਰਾਜਨੀਤੀ/Politics

Mayawati ਨੇ ਬੀਐੱਸਪੀ ਦੇ 7 ਬਾਗੀ ਵਿਧਾਇਕਾਂ ਨੂੰ ਕੱਢਿਆ, ਬੋਲੀ ਸਪਾ ਨੂੰ ਹਰਾਉਣ ਲਈ ਬੀਜੇਪੀ ਨਾਲ ਜਾਣ ਨੂੰ ਤਿਆਰ

ਆਪਣੀ ਪਾਰਟੀ ‘ਚ ਪੈਦਾ ਹੋਏ ਬਵਾਲ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਰਾਜਸਭਾ ਚੋਣਾਂ ਤੋਂ ਪਹਿਲਾਂ ਬਗਾਵਤ ਕਰਨ ਵਾਲੇ 7 ਵਿਧਾਇਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਈ ਦਿੱਤਾ ਹੈ। ਇਹੀ ਨਹੀਂ ਮਾਇਆਵਤੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਰਾਜਸਭਾ ਚੋਣਾਂ ‘ਚ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਉਮੀਦਵਾਰ ਨੂੰ ਵੋਟ ਕਰ ਸਕਦੀ ਹੈ। ਸੱਤ ਵਿਧਾਇਕਾਂ ‘ਤੇ ਦੋਸ਼ ਸੀ ਕਿ ਉਹ ਅਖਿਲੇਸ਼ ਯਾਦਵ ਦੀ ਪਾਰਟੀ ਨਾਲ ਮਿਲ ਕੇ ਬਸਪਾ ਨੂੰ ਤੋੜਨਾ ਚਾਹੁੰਦੇ ਹਨ। ਇਸ ਸਬੰਧ ‘ਚ ਮਾਇਆਵਤੀ ਦਲ ਦੇ ਨੇਤਾ ਲਾਲਜੀ ਵਰਮਾ ਤੋਂ ਰਿਪੋਰਟ ਵੀ ਮੰਗੀ ਸੀ। ਰਿਪੋਰਟ ਆਉਣ ਤੋਂ ਬਾਅਦ ਵੀਰਵਾਰ ਨੂੰ ਇਹ ਕਾਰਵਾਈ ਕੀਤੀ ਗਈ।

ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨਾਲ ਬਸਪਾ ਦਾ ਗਠਜੋੜ ਇਕ ਗ਼ਲਤ ਫ਼ੈਸਲਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ 1995 ਗੈਸਟ ਹਾਊਸ ਕਾਂਡ ਦਾ ਮੁਕੱਦਮਾ ਵਾਪਸ ਲੈਣਾ ਵੀ ਗ਼ਲਤੀ ਸੀ। ਮਾਇਆਵਤੀ ਨੇ ਸਾਰੇ ਸੱਤ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ। ਜਿਨ੍ਹਾਂ ਬਾਗੀ ਵਿਧਾਇਕਾਂ ‘ਤੇ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੇ ਨਾਂ ਹਨ ਅਸਲਮ ਰਾਇਨੀ (ਭੀਨਗਾ ਸ਼ਰਵਸਤੀ) ਅਸਲਮ ਅਲੀ, ਮੁਦਤਬਾ ਸਿਦੀਕੀ (ਪ੍ਰਤਾਪਪੁਰ-ਇਲਾਹਾਬਾਦ), ਹਕੀਮ ਲਾਲ ਬਿੰਦ (ਹੰਡਿਆ-ਪ੍ਰਯਾਗਰਾਜ), ਹਰਗੋਵਿੰਦ ਭਾਰਗਵ (ਸਿਧੌਲੀ-ਸੀਤਾਪੁਰ), ਸੁਸ਼ਮਾ ਪਟੇਲ (ਮੁੰਗੜਾ ਬਾਦਸ਼ਾਹ ਸਿੰਘ) ਤੇ ਵੰਦਨਾ ਸਿੰਘ (ਸਗੜੀ-ਆਜ਼ਮਗੜ੍ਹ)।ਪ੍ਰਿਅੰਕਾ ਗਾਂਧੀ ਨੇ ਪੁੱਛਿਆ, ਕੀ ਇਸ ਤੋਂ ਬਾਅਦ ਕੁਝ ਬਚਿਆ ਹੈ?

ਮਾਇਆਵਤੀ ਦੇ ਇਸ ਬਿਆਨ ‘ਤੇ ਕਾਂਗਰਸ ਦੀ ਰਾਸ਼ਟਰੀ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਦੀ ਪ੍ਰਤੀਕਿਰਿਆ ਆਈ। ਪ੍ਰਿਅੰਕਾ ਨੇ ਟਵੀਟ ਕੀਤਾ ਤੇ ਪੁੱਛਿਆ ਕਿ ਇਸ ਤੋਂ ਬਾਅਦ ਵੀ ਕੁਝ ਬਾਕੀ ਹੈ।

Related posts

ਸਰਦ ਰੁੱਤ ਸੈਸ਼ਨ 2022 ਦੀ ਸ਼ੁਰੂਆਤ ਤੋਂ ਲੈ ਕੇ ਪੀਐਮ ਮੋਦੀ ਨੇ ਸੰਸਦ ‘ਚ ਕੀ ਕਿਹਾ, ਪੜ੍ਹੋ ਮੁੱਖ ਗੱਲਾਂ

On Punjab

ਪਹਿਲੀ ਜੁਲਾਈ ਤੋਂ ਅਮਰਨਾਥ ਯਾਤਰਾ ਦੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ

On Punjab

LIC ਦੇ ਪਾਲਿਸੀ ਧਾਰਕਾਂ ਦੀ ਬੱਚਤ ਦੀ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਦੁਰਵਰਤੋਂ ਕੀਤੀ ਗਈ

On Punjab