ਦੁਨੀਆ ਦੀ ਮਸ਼ਹੂਰ ਕੰਪਨੀ ਨੈਸਲੇ ਜਿਹੜੇ ਮੈਗੀ ਨੂਡਲਜ਼, ਕਿੱਟਕੈਟ ਤੇ ਨੇਸਕੈਫੇ ਪ੍ਰੋਡਕਟ ਬਣਾਉਂਦੀ ਹੈ, ਨੇ ਅੰਦਰੂਨੀ ਦਸਤਾਵੇਜ਼ਾਂ ਵਿਚ ਮੰਨਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ 70 ਫੀਸਦ ਫੂਡਜ਼ ਤੇ ਡ੍ਰਿੰਕਜ਼ ਪ੍ਰੋਟਫਾਲਿਓ ਭੋਜਨ ਦੇ ਮਾਪਦੰਡਾਂ ’ਤੇ ਪੂਰੇ ਨਹੀਂ ਉਤਰਦੇ। ਦੁਨੀਆ ਦੀ ਵੱਡੀ ਫੂਡ ਕੰਪਨੀ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੇ ਕੁਝ ਫੂਡ ਪ੍ਰੋਡਕਟ ਕਦੇ ਵੀ ਹੈ ਸਿਹਤਮੰਦ ਨਹੀਂ ਸਨ।ਯੂੁਕੇ ਬਿਜ਼ਨੈਸ ਡੇਲੀ ਫਾਇਨੈਂਸ਼ੀਅਲ ਟਾਈਮਜ਼ ਮੁਤਾਬਕ 2021 ਦੀ ਸ਼ੁਰੂਆਤ ਵਿਚ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਇਕ ਪ੍ਰੈਜ਼ਟੇਸ਼ਨ ਪੇਸ਼ ਕੀਤੀ ਸੀ, ਜਿਸ ਵਿਚ ਕਿਹਾ ਸੀ ਕਿ PET ਭੋਜਨ ਅਤੇ ਵਿਸ਼ੇਸ਼ ਮੈਡੀਕਲ ਡਾਈਟ ਦੇ ਪ੍ਰੋਡਕਟ ਛੱਡ ਕੇ ਨੈਸਲੇ ਦੇ ਸਿਰਫ਼ 37 ਫੀਸਦ ਉਤਪਾਦਾਂ ਨੇ ਹੀ ਆਸਟਰੇਲੀਆ ਦੀ ਸਿਹਤ ਸਟਾਰ ਰੇਟਿੰਗ ਪ੍ਰਣਾਲੀ ਵਿਚ 3.5 ਜਾਂ ਇਸ ਤੋਂ ਵੱਧ ਰੇਟਿੰਗ ਹਾਸਲ ਕੀਤੀ ਹੈ। ਕੰਪਨੀ ਦੀ ਏਨੀ ਘੱਟ ਰੇਟਿੰਗ ਅੰਤਰਰਾਸ਼ਟਰੀ ਪੱਧਰ ’ਤੇ ਬੈਂਚਮਾਰਕ ’ਤੇ ਖਰ੍ਹੀ ਨਹੀਂ ਉਤਰਦੀ ਕਿਉਂਕਿ ਕੰਪਨੀ 5 ਸਟਾਰ ਫੂਡ ਸਕੇਲ ’ਤੇ ਕੰਮ ਕਰਦੀ ਹੈ।
ਐਫਟੀ ਮੁਤਾਬਕ ਕੰਪਨੀ ਦੇ ਸਾਰੇ ਫੂਡ ਤੇ ਡਰਿੰਕਜ਼ ਪੋਰਟਫਾਲਿਓ ਦੇ 70 ਫੀਸਦ ਪ੍ਰੋਡਕਟ ਕਸੌਟੀ ’ਤੇ ਖਰ੍ਹੇ ਨਹੀਂ ਉਤਰਦੇ। ਇਸ ਸ਼ੁੱਧ ਕੌਫੀ 90 ਫੀਸਦ ਕਸੌਟੀ ’ਤੇ ਖਰ੍ਹੀ ਉਤਰਦੀ ਹੈ ਭਾਵ ਕੌਫੀ ਸਿਹਤਮੰਦ ਪ੍ਰੋਡਕਟ ਮੰਨਿਆ ਜਾ ਸਕਦਾ ਹੈ।


