49.35 F
New York, US
October 24, 2026
PreetNama
ਖੇਡ-ਜਗਤ/Sports News

Kohli ਤੇ Gayle ਨੇ ਰਲ ਕੇ ਗਰਾਊਂਡ ‘ਤੇ ਪਾਇਆ ਭੰਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ‘ਚ ਪਹਿਲਾ ਇੱਕ ਦਿਨਾ ਮੈਚ ਪ੍ਰੇਵਿਡੇਂਸ ਸਟੇਡੀਅਮ ‘ਚ ਖੇਡਿਆ ਗਿਆ। ਬਾਰਸ਼ ਕਰਕੇ ਮੈਚ ਰੱਦ ਹੋ ਗਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੀ ਬਰਸ਼ ਹੋ ਰਹੀ ਤੇ ਸਿਰਫ 13 ਓਵਰ ਦੀ ਖੇਡ ਹੀ ਖੇਡੀ ਜਾ ਸਕੀ। ਦੋ ਘੰਟੇ ਦੇਰੀ ਨਾਲ ਸ਼ੁਰੂ ਹੋਏ 50 ਓਵਰਾਂ ਦੇ ਮੈਚ ਨੂੰ ਪਹਿਲਾਂ 43 ਤੇ ਫਿਰ 34 ਓਵਰਾਂ ਦਾ ਕਰ ਦਿੱਤਾ ਗਿਆ, ਪਰ ਫਿਰ ਰੱਦ ਹੀ ਕਰਨਾ ਪਿਆ।

ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਿਹਾ ਹੈ, ਜਿਸ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨਾਲ ਨੱਚਦੇ ਨਜ਼ਰ ਆ ਰਹੇ ਹਨ। ਅੱਧੇ ਘੰਟੇ ਤਕ ਮੈਚ ਰੁੱਕਿਆ ਰਿਹਾ ਜਿਸ ਤੋਂ ਬਾਧਅ ਖਿਡਾਰੀ ਮੈਦਾਨ ‘ਤੇ ਉੱਤਰੇ ਪਰ ਮੈਦਾਨ ਗਿੱਲਾ ਹੋਣ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਇਸ ਦੌਰਾਨ ਕੋਹਲੀ ਨੂੰ ਡੀਜੇ ਦੀ ਧੁਨ ‘ਤੇ ਨੱਚਦੇ ਹੋਏ ਦੇਖਿਆ ਗਿਆ ਜਿਸ ਦਾ ਸਾਥ ਗੇਲ ਨੇ ਬਾਖੂਬੀ ਦਿੱਤਾ।

Related posts

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab

ਟੋਕਿਓ ਓਲੰਪਿਕ ‘ਚ ਟੀਮ ਨੂੰ ਗੋਲਡ ਦਿਵਾਉਣਾ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਟੀਚਾ

On Punjab

ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ

On Punjab