42.57 F
New York, US
February 24, 2024
PreetNama
ਖੇਡ-ਜਗਤ/Sports News

Kohli ਤੇ Gayle ਨੇ ਰਲ ਕੇ ਗਰਾਊਂਡ ‘ਤੇ ਪਾਇਆ ਭੰਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਨਵੀਂ ਦਿੱਲੀਭਾਰਤ ਅਤੇ ਵੈਸਟਇੰਡੀਜ਼ ‘ਚ ਪਹਿਲਾ ਇੱਕ ਦਿਨਾ ਮੈਚ ਪ੍ਰੇਵਿਡੇਂਸ ਸਟੇਡੀਅਮ ‘ਚ ਖੇਡਿਆ ਗਿਆ। ਬਾਰਸ਼ ਕਰਕੇ ਮੈਚ ਰੱਦ ਹੋ ਗਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੀ ਬਰਸ਼ ਹੋ ਰਹੀ ਤੇ ਸਿਰਫ 13 ਓਵਰ ਦੀ ਖੇਡ ਹੀ ਖੇਡੀ ਜਾ ਸਕੀ। ਦੋ ਘੰਟੇ ਦੇਰੀ ਨਾਲ ਸ਼ੁਰੂ ਹੋਏ 50 ਓਵਰਾਂ ਦੇ ਮੈਚ ਨੂੰ ਪਹਿਲਾਂ 43 ਤੇ ਫਿਰ 34 ਓਵਰਾਂ ਦਾ ਕਰ ਦਿੱਤਾ ਗਿਆਪਰ ਫਿਰ ਰੱਦ ਹੀ ਕਰਨਾ ਪਿਆ।

ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਿਹਾ ਹੈਜਿਸ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨਾਲ ਨੱਚਦੇ ਨਜ਼ਰ ਆ ਰਹੇ ਹਨ। ਅੱਧੇ ਘੰਟੇ ਤਕ ਮੈਚ ਰੁੱਕਿਆ ਰਿਹਾ ਜਿਸ ਤੋਂ ਬਾਧਅ ਖਿਡਾਰੀ ਮੈਦਾਨ ‘ਤੇ ਉੱਤਰੇ ਪਰ ਮੈਦਾਨ ਗਿੱਲਾ ਹੋਣ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਇਸ ਦੌਰਾਨ ਕੋਹਲੀ ਨੂੰ ਡੀਜੇ ਦੀ ਧੁਨ ‘ਤੇ ਨੱਚਦੇ ਹੋਏ ਦੇਖਿਆ ਗਿਆ ਜਿਸ ਦਾ ਸਾਥ ਗੇਲ ਨੇ ਬਾਖੂਬੀ ਦਿੱਤਾ।

Related posts

ਭਾਰਤੀ ਮਹਿਲਾ ਕ੍ਰਿਕਟਰ ਨਾਲ ਹੋਈ ਮੈਚ ਫਿਕਸਿੰਗ ਦੀ ਕੋਸ਼ਿਸ਼, FIR ਦਰਜ

On Punjab

BBC : ਇਨਕਮ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਮਾਰੀ ਰੇਡ, ਦਫ਼ਤਰ ਸੀਲ ਕੀਤੇ

On Punjab

ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ

On Punjab