PreetNama
ਰਾਜਨੀਤੀ/Politics

Kisan Andolan: ਦਿੱਲੀ ਪੁਲਿਸ ਤੇ ਕਿਸਾਨਾਂ ‘ਚ ਬਣੀ ਸਹਿਮਤੀ, 200 ਕਿਸਾਨਾਂ ਨੂੰ ਮਿਲੀ ਜੰਤਰ-ਮੰਤਰ ਜਾਣ ਦੀ ਮਨਜ਼ੂਰੀ

ਸੰਸਦ ਦੇ ਮੌਨਸੂਨ ਸੈਸ਼ਨ ‘ਚ ਹੁਣ ਕਿਸਾਨਾਂ ਦੇ ਜੰਤਰ-ਮੰਤਰ ਆਉਣ ਦਾ ਰਸਤਾ ਸਾਫ ਹੋ ਗਿਆ ਹੈ। ਦਿੱਲੀ ਪੁਲਿਸ ਸੂਤਰਾਂ ਮੁਤਾਬਕ ਲਗਪਗ 200 ਦੇ ਆਸ-ਪਾਸ ਕਿਸਾਨ ਕੱਲ੍ਹ ਬੱਸਾਂ ਰਾਹੀਂ ਜੰਤਰ-ਮੰਤਰ ਆਉਣਗੇ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਗੇ।ਕਿਸਾਨਾਂ ਦੀ ਬੱਸ ਪੁਲਿਸ ਨਿਗਰਾਨੀ ‘ਚ ਹੀ ਜੰਤਰ-ਮੰਤਰ ਪਹੁੰਚੇਗੀ। ਭੀਡ਼ ਤੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਜੰਤਰ-ਮੰਤਰ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਅਧਿਕਾਰਤ ਤੌਰ ‘ਤੇ ਪ੍ਰਦਰਸ਼ਨ ਲਈ ਪਰਮਿਸ਼ਨ ਨੂੰ ਲੈ ਕੇ ਹੁਣ ਤਕ ਕੁਝ ਨਹੀਂ ਕਿਹਾ ਹੈ।

ਸੂਤਰਾਂ ਮੁਤਾਬਕ ਕਿਸਾਨ ਸਵੇਰੇ 10 ਵਜੇ 30 ਮਿੰਟ ‘ਤੇ ਜੰਤਰ-ਮੰਤਰ ਪਹੁੰਚਣਗੇ ਜਿੱਥੇ ਉਨ੍ਹਾਂ ਨੂੰ ਚਰਚ ਸਾਈਡ ਵੱਲੋਂ ਸ਼ਾਂਤੀਪੂਰਨ ਤਰੀਕੇ ਨਾਲ ਬਿਠਾਇਆ ਜਾਵੇਗਾ। ਜੰਤਰ-ਮੰਤਰ ਤੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਪੁਲਿਸ ਤੋਂ ਇਲਾਵਾ ਨੀਮ ਫੌਜੀ ਬਲਾਂ ਦੀਆਂ 5 ਕੰਪਨੀਆਂ ਉੱਥੇ ਤਾਇਨਾਤ ਕੀਤੀ ਜਾਣਗੀਆਂ। ਸੂਤਰਾਂ ਮੁਤਾਬਕ ਪਛਾਣ ਪੱਤਰ ਚੈੱਕ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੈਰੀਕੇਡ ਦੇ ਅੰਦਰ ਜਾਣ ਦਿੱਤਾ ਜਾਵੇਗਾ। ਸ਼ਾਮ 5:30 ਵਜੇ ਕਿਸਾਨ ਆਪਣਾ ਪ੍ਰਦਰਸ਼ਨ ਖਤਮ ਕਰ ਕੇ ਵਾਪਸ ਸਿੰਘੂ ਬਾਰਡਰ ਪਰਤ ਜਾਣਗੇ।

Related posts

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ; ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

On Punjab

ਛੱਠ ਪੂਜਾ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ

On Punjab

Kisan Andolan: ਪੰਜਾਬ ’ਚ ਨਹੀਂ, ਹਰਿਆਣਾ ਤੇ ਦਿੱਲੀ ਸਰਹੱਦ ’ਤੇ ਧਰਨਾ ਦੇਣ ਕਿਸਾਨ : ਕੈਪਟਨ

On Punjab