PreetNama
ਫਿਲਮ-ਸੰਸਾਰ/Filmy

Kirron Kher Blood Cancer: ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਤੇ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੂੰ ਬਲੱਡ ਕੈਂਸਰ

ਬਾਲੀਵੁੱਡ ਐਕਟਰਸ ਤੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਇੱਕ ਤਰ੍ਹਾਂ ਦੇ ਬਲੱਡ ਕੈਂਸਰ ਤੋਂ ਪੀੜਤ ਹੈ। ਉਨ੍ਹਾਂ ਦਾ ਇਲਾਜ ਮੁੰਬਈ ਵਿੱਚ ਚੱਲ ਰਿਹਾ ਹੈ। ਇਹ ਜਾਣਕਾਰੀ ਭਾਜਪਾ ਦੇ ਇੱਕ ਸਹਿਯੋਗੀ ਨੇ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬਕ ਕਿਰਨ ਖੇਰ ਮਲਟੀਪਲ ਮਾਇਲੋਮਾ ਨਾਂ ਦੀ ਬਿਮਾਰੀ ਤੋਂ ਪੀੜ੍ਹਤ ਹੈ ਜੋ ਇੱਕ ਕਿਸਮ ਦਾ ਖੂਨ ਦਾ ਕੈਂਸਰ ਹੈ

 

ਪਿਛਲੇ ਸਾਲ ਬਿਮਾਰੀ ਦਾ ਲਗਿਆ ਸੀ ਪਤਾ

 

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ 68 ਸਾਲਾ ਬਾਲੀਵੁੱਡ ਅਭਿਨੇਤਰੀ ਤੇ ਸੰਸਦ ਮੈਂਬਰ ਕਿਰਨ ਖੇਰ ਨੂੰ ਪਿਛਲੇ ਸਾਲ ਬਿਮਾਰੀ ਦਾ ਪਤਾ ਚੱਲਿਆ ਸੀ। ਫਿਲਹਾਲ ਉਹ ਇਲਾਜ ਤੋਂ ਬਾਅਦ ਠੀਕ ਹੋ ਗਈ ਹੈ।

 

ਦੱਸ ਦਈਏ ਕਿ ਸੂਦ ਨੇ ਦੱਸਿਆ ਕਿ ਪਿਛਲੇ ਸਾਲ 11 ਨਵੰਬਰ ਨੂੰ PGI ਵਿਖੇ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ ਸੀ। ਬਿਮਾਰੀ ਖੱਬੇ ਹੱਥ ਤੇ ਸੱਜੇ ਮੋਢੇ ਤੱਕ ਫੈਲ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਦਸੰਬਰ ਨੂੰ ਇਲਾਜ ਲਈ ਮੁੰਬਈ ਜਾਣਾ ਪਿਆ।

 

ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਹੋ ਰਿਹਾ ਇਲਾਜ

 

ਸੂਦ ਨੇ ਇਹ ਵੀ ਕਿਹਾ ਕਿ ਤਾਜ਼ਾ ਟੈਸਟ ਵਿੱਚ ਇਹ ਪਾਇਆ ਗਿਆ ਹੈ ਕਿ ਬਿਮਾਰੀ ਹੁਣ ਉਨ੍ਹਾਂ ਦੇ ਹੱਥਾਂ ਅਤੇ ਮੋਢਿਆਂ ਚੋਂ ਖ਼ਤਮ ਹੋ ਰਹੀ ਹੈ। ਸੂਦ ਨੇ ਇਹ ਵੀ ਕਿਹਾ, “ਹਾਲਾਂਕਿ ਉਹ ਆਪਣੇ ਚਾਰ ਮਹੀਨਿਆਂ ਦੇ ਇਲਾਜ ਤੋਂ ਬਾਅਦ ਠੀਕ ਹੋ ਰਹੀ ਹੈ ਤੇ ਹੁਣ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਛੁੱਟੀ ਮਿਲ ਚੁਕੀ ਹੈਪਰ ਕਿਰਨ ਖੈਰ ਨੂੰ ਬਾਕਾਇਦਾ ਇਲਾਜ ਲਈ ਹਸਪਤਾਲ ਜਾਣਾ ਪਏਗਾ।

Related posts

Vicky Kaushal- Katrina Kaif Wedding: ਵਾਮਿਕਾ ਸਮੇਤ ਵਿਰਾਟ-ਅਨੁਸ਼ਕਾ ਹੋਣਗੇ ਸ਼ਾਮਲ, ਸ਼ਾਹਰੁਖ਼ ਖ਼ਾਨ ਨੂੰ ਨਹੀਂ ਮਿਲਿਆ ਸੱਦਾ

On Punjab

ਪੰਜਾਬੀ ਫਿਲਮ ਇੰਡਸਟਰੀ ਮੁੜ ਖੁੱਲ੍ਹੀ, ਗਿੱਪੀ ਗਰੇਵਾਲ, ਰਣਜੀਤ ਬਾਵਾ ਨੇ ਕੀਤਾ ਕੈਪਟਨ ਦਾ ਧੰਨਵਾਦ

On Punjab

ਆਮਿਰ ਖਾਨ ਨੇ ਗਰੀਬਾਂ ਨੂੰ ਆਟੇ ਦੇ ਪੈਕਟਾ ਵਿੱਚ ਪਾ ਕੇ ਦਾਨ ਕੀਤੇ ਪੈਸਿਆ ਵਾਲੀ ਗੱਲ ਤੇ ਕੀਤਾ ਖ਼ੁਲਾਸਾ

On Punjab