PreetNama
ਖਾਸ-ਖਬਰਾਂ/Important News

Kerala Plane Crash: ਰਾਹਤ ਅਤੇ ਬਚਾਅ ਕਾਰਜ ਵਿਚ ਲੱਗੇ 22 ਅਧਿਕਾਰੀ ਕੋਰੋਨਾ ਪੌਜ਼ੇਟਿਵ

ਤਿਰੂਵਨੰਤਪੁਰਮ: ਕੇਰਲਾ ਵਿਚ ਜਹਾਜ਼ ਹਾਦਸੇ ਦੇ ਰਾਹਤ ਤੇ ਬਚਾਅ ਕਾਰਜਾਂ ਵਿਚ ਸ਼ਾਮਲ 22 ਅਧਿਕਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ। ਇਨ੍ਹਾਂ ਵਿਚ ਜ਼ਿਲ੍ਹਾ ਕੁਲੈਕਟਰ ਅਤੇ ਸਥਾਨਕ ਪੁਲਿਸ ਮੁਖੀ ਵੀ ਸ਼ਾਮਲ ਹਨ। ਮੱਲਾਪੁਰਮ ਦੇ ਮੈਡੀਕਲ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕੇਰਲਾ ਵਿੱਚ ਕਰੈਸ਼ ਹੋ ਗਿਆ ਸੀ। ਕੋਰੋਨਾ ਮਹਾਮਾਰੀ ਕਰਕੇ ਇਹ ਯਾਤਰੀ ਉੱਥੇ ਹੀ ਫਸੇ ਹੋਏ ਸੀ, ਇੱਸ ਜਹਾਜ਼ ‘ਚ 184 ਯਾਤਰੀ ਸਵਾਰ ਸੀ।

ਕੋਜ਼ੀਕੋਡ ਪਲੇਨ ਕਰੈਸ਼ ਵਿੱਚ 18 ਵਿਅਕਤੀਆਂ ਦੀ ਮੌਤ ਹੋਈ ਸੀ, ਜਦੋਂ ਕਿ ਦੋ ਦਰਜਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਨਗਰਿਕ ਹਵਾਬਾਜ਼ੀ ਮੰਤਰਾਲੇ ਹਰਦੀਪ ਸਿੰਘ ਪੁਰੀ ਨੇ ਕੋਜ਼ੀਕੋਡ ਜਹਾਜ਼ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ। ਪੁਰੀ ਨੇ ਕਿਹਾ ਸੀ ਕਿ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਇਸ ਮਾਮਲੇ ਦੀ ਰਸਮੀ ਜਾਂਚ ਕਰੇਗੀ। AAIB ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਇੱਕ ਵਿਭਾਗ ਹੈ, ਜੋ ਦੇਸ਼ ਵਿੱਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਅਤੇ ਹਾਦਸਿਆਂ ਦੀ ਜਾਂਚ ਕਰਦਾ ਹੈ।

Related posts

ਸਰੀ : ਅਣਪਛਾਤਿਆਂ ਵੱਲੋਂ 21 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

On Punjab

ਪਾਬੰਦੀਸ਼ੁਦਾ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਣ ਲਈ ਨਵੇਂ ਕਾਨੂੰਨੀ ਢਾਂਚੇ ਦੀ ਲੋੜ: ਮੰਤਰਾਲਾ

On Punjab

ਹਿਮਾਚਲ ’ਚ 16 ਤੋਂ 19 ਤੱਕ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ

On Punjab