PreetNama
ਫਿਲਮ-ਸੰਸਾਰ/Filmy

Katrina Kaif Wedding: ਕੈਟਰੀਨਾ ਦੇ ਹੱਥਾਂ ’ਤੇ ਵੀ ਰਚੇਗੀ ਸੋਜਤ ਦੀ ਮਹਿੰਦੀ, ਜਾਣੋ ਕਿਉ ਖ਼ਾਸ ਹੈ ਇੱਥੋਂ ਦੀ ਮਹਿੰਦੀ

ਰਾਜਸਥਾਨ ’ਚ ਪਾਲੀ ਜ਼ਿਲ੍ਹੇ ਦੇ ਸੋਜਤ ਦੀ ਮਹਿੰਦੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਹੱਥਾਂ ’ਤੇ ਰਚੇਗੀ। ਸੋਜਤ ਦੇ ਇਕ ਮਹਿੰਦੀ ਵਪਾਰੀ ਨੂੰ ਇਸ ਦਾ ਆਰਡਰ ਮਿਲ ਗਿਆ ਹੈ ਤੇ ਉਹ ਇਸ ਦੀਆਂ ਤਿਆਰੀਆਂ ’ਚ ਜੁਟ ਗਏ ਹਨ।

ਜ਼ਿਕਰਯੋਗ ਹੈ ਕਿ ਇੱਥੋਂ ਦੀ ਮਹਿੰਦੀ ਵਿਸ਼ਵ ਪ੍ਰਸਿੱਧ ਹੈ। ਇਹੀ ਵਜ੍ਹਾ ਹੈ ਕਿ ਇੱਥੋਂ ਦੀ ਮਹਿੰਦੀ ਐਸ਼ਵਰਿਆ ਰਾਏ ਤੇ ਪ੍ਰਿਅੰਕਾ ਚੋਪੜਾ ਸਮੇਤ ਕਈ ਵੱਡੀਆਂ ਫਿਲਮੀ ਹਸਤੀਆਂ ਤੇ ਉਦਯੋਗਪਤੀਆਂ ਦੀਆਂ ਧੀਆਂ ਨੇ ਆਪਣੇ ਹੱਥਾਂ ’ਚ ਰਚਾਈ ਹੈ। ਹੁਣ ਕੈਟਰੀਨਾ ਕੈਫ ਆਪਣੇ ਸਾਥੀ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਵਾਲੀ ਹੈ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਹੋਟਲ ਸਿਕਸ ਸੈਂਸ ਬਰਵਾੜਾ ਫੋਰਟ ’ਚ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੋਜਤ ਦੇ ਮਹਿੰਦੀ ਕਾਰੋਬਾਰੀ ਨਿਤੇਸ਼ ਅਗਰਵਾਲ ਦੀ ਕੰਪਨੀ ਨੈਚੂਰਲ ਹਰਬਲ ਨੂੰ ਮਹਿੰਦੀ ਦਾ ਆਰਡਰ ਮਿਲਿਆ ਹੈ। ਕੈਟਰੀਨਾ ਲਈ ਖ਼ਾਸ ਤੌਰ ’ਤੇ 20 ਕਿੱਲੋ ਮਹਿੰਦੀ ਤੇ 400 ਹਿਨਾ ਨੈਚੂਰਲ ਕੋਨ ਸੋਜਤ ਤੋਂ ਭੇਜੇ ਜਾਣਗੇ।

ਇਸ ਲਈ ਖ਼ਾਸ ਹੈ ਇੱਥੋਂ ਦੀ ਮਹਿੰਦੀ

ਸੋਜਤ ਦੀ ਮਿੱਟੀ ’ਚ ਤਾਂਬੇ ਦੇ ਅੰਸ਼ ਮਿਲੇ ਹੁੰਦੇ ਹਨ। ਇਸ ਨਾਲ ਮਹਿੰਦੀ ਚੰਗੀ ਰਚਦੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਸਮੇਤ 100 ਤੋਂ ਵੱਧ ਦੇਸ਼ਾਂ ’ਚ ਸੋਜਤ ਦੀ ਮਹਿੰਦੀ ਸਪਲਾਈ ਕੀਤੀ ਜਾਂਦੀ ਹੈ।

Related posts

ਸੋਨਮ ਕਪੂਰ ਨੇ ਆਪਣੀ ਸੱਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ

On Punjab

ਫਿਲਮਾਂ ਦੇ ਮਾਮਲੇ ’ਚ ਦਿਲਜੀਤ ਤੇ ਕੰਗਨਾ ਦਾ ਹਾਲ ਇੱਕੋ ਜਿਹਾ

On Punjab

ਦੀਪਿਕਾ ਦੀ ਬਿਮਾਰੀ ‘ਚ ਸ਼ਾਹਰੁਖ ਨੇ ਕੀਤਾ ਸੀ ਅਜਿਹਾ ਕੰਮ

On Punjab