51.82 F
New York, US
October 26, 2026
PreetNama
ਫਿਲਮ-ਸੰਸਾਰ/Filmy

ਕੰਗਨਾ ਰਨੌਤ ਚੁੱਕੀ ਬੰਦੂਕ, ਫ਼ਿਲਮ ਦਾ ‘ਧਾਕੜ’ ਦਾ ਟੀਜ਼ਰ ਰਿਲੀਜ਼

ਮੁੰਬਈ: ਮਣੀਕਰਨੀਕਾ ਅਤੇ ਜਜਮੈਂਟਲ ਹੈ ਕਿਆ ਤੋਂ ਬਾਅਦ ਇੱਕ ਵਾਰ ਫਿਰ ਕੰਗਨਾ ਰਨੌਤ ਵੱਡੇ ਪਰਦੇ ‘ਤੇ ਧਮਾਕੇਦਾਰ ਵਾਪਸੀ ਲਈ ਤਿਆਰ ਹੈ। ਕੰਗਨਾ ਰਨੌਤ ਦੀ ਆਉਣ ਵਾਲੀ ਫ਼ਿਲਮ ‘ਧਾਕੜ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਫਸਟ ਲੁੱਕ ਰਿਲੀਜ਼ ਹੋਇਆ ਸੀ ਜਿਸ ‘ਚ ਕੰਗਨਾ ਦੇ ਹੱਥਾਂ ‘ਚ ਬੰਦੂਕ ਫੜੀ ਨਜ਼ਰ ਆ ਰਹੀ ਸੀ।

ਹੁਣ ਸਾਹਮਣੇ ਆਏ ਫ਼ਿਲਮ ਦੇ 45 ਸੈਕਿੰਡ ਦੇ ਟੀਜ਼ਰ ‘ਚ ਕੰਗਨਾ ਨੇ ਨਾ ਸਿਰਫ ਬੰਦੂਕ ਫੜ੍ਹੀ ਹੋਈ ਹੈ ਸਗੋਂ ਉਹ ਤਾਬੜਤੋੜ ਗੋਲ਼ੀਆਂ ਵੀ ਚਲਾ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਦੀ ਪਿੱਛੇ ਭਿਆਨਕ ਅੱਗ ਲੱਗੀ ਦਿਖਾਈ ਗਈ ਹੈ। ਨਾਲ ਹੀ ਸਭ ਕੁਝ ਤਬਾਹ ਹੁੰਦਾ ਨਜ਼ਰ ਆ ਰਿਹਾ ਹੈ। ਕੰਗਨਾ ਹੱਥਾਂ ‘ਚ ਬੰਦੂਕ ਅਤੇ ਗੁੱਸੇ ਨਾਲ ਭਰੀ ਨਜ਼ਰ ਆ ਰਹੀ ਹੈ।ਇਹ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ ਜਿਸ ‘ਚ ਕੰਗਨਾ ਦਾ ਕਿਰਦਾਰ ਜਾਸੂਸ ਦਾ ਹੈ। ਇਸ ਬਾਰੇ ਕੰਗਨਾ ਨੇ ਕਿਹਾ, “ਧਾਕੜ ਇੱਕ ਐਕਸ਼ਨ ਫ਼ਿਲਮ ਹੈ ਅਤੇ ਇਹ ਕਾਫੀ ਵੱਡੀ ਫ਼ਿਲਮ ਹੈ। ਮੈਂ ਫ਼ਿਲਮ ‘ਚ ਜਾਸੂਸ ਦਾ ਕਿਰਦਾਰ ਨਿਭਾ ਰਹੀ ਹਾਂ।”

ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਗਨਾ ਲਈ ਬੰਦੂਕ ਚੁੱਕਣਾ ਕਾਫੀ ਮੁਸ਼ਕਿਲ ਹੁੰਦਾ ਸੀ ਪਰ ਉਹ ਟੀਜ਼ਰ ‘ਚ ਗੰਨ ਚੁੱਕਣ ਦੇ ਨਾਲ–ਨਾਲ ਉਸ ਨੂੰ ਚਲਾਉਂਦੀ ਵੀ ਨਜ਼ਰ ਆ ਰਹੀ ਹੈ। ਫ਼ਿਲਮ ਅਗਲੇ ਸਾਲ ਦੀਵਾਲੀ ‘ਤੇ ਰਿਲੀਜ਼ ਹੋਣੀ ਹੈ।

Related posts

‘ਉਤਰਨ’ ਤੋਂ ਫੈਮਸ ਹੋਈ ਟੀਨਾ ਦੱਤਾ ਦਾ ਯੋਗਾ ਪੋਜ਼ ਵਾਇਰਲ, ਦੇਖੋ ਤਸਵੀਰਾਂ

On Punjab

Sushant Rajput ਕੇਸ ‘ਚ NCB ਦਾ ਵੱਡਾ ਐਕਸ਼ਨ, ਰਿਆ ਦੇ ਭਰਾ ਤੇ ਸੈਮੂਅਲ ਮਿਰਾਂਡਾ ਨੂੰ ਹਿਰਾਸਤ ‘ਚ ਲਿਆ

On Punjab

Bigg Boss OTT ਦੇ ਘਰ ‘ਚ ਇਨ੍ਹਾਂ ਦੋ ਸੈਲੀਬ੍ਰਿਟੀਜ਼ ਨਾਲ ਜਾਣਾ ਚਾਹੁੰਦੇ ਹਨ ਕਰਨ ਜੌਹਰ, ਬੋਲੇ-ਇਨ੍ਹਾਂ ਦਾ ਸਾਥ ਫੋਨ ਦੇ ਬਿਨਾਂ ਵੀ ਮਜ਼ੇਦਾਰ ਹੋਵੇਗਾ

On Punjab