PreetNama
ਸਮਾਜ/Social

JEE-NEET ਦਾ ਇਮਤਿਹਾਨ ਦੇਣ ਵਾਲਿਆਂ ਲਈ ਅੱਜ ਤੋਂ 15 ਸਤੰਬਰ ਤਕ ਚੱਲਣਗੀਆਂ ਵਿਸ਼ੇਸ਼ ਰੇਲਾਂ

ਨਵੀਂ ਦਿੱਲੀ: ਰੇਲਵੇ ਨੇ NEET ਅਤੇ JEE ਦੇ ਉਮੀਦਵਾਰਾਂ ਨੂੰ ਪਰੀਖਿਆ ਵਾਲੇ ਦਿਨ ਮੁੰਬਈ ‘ਚ ਵਿਸ਼ੇਸ਼ ਸੇਵਾਵਾ ਦਾ ਲਾਭ ਉਠਾਉਣ ਦੀ ਇਜਾਜ਼ਤ ਦੇਣ ਦੇ ਇਕ ਦਿਨ ਹੁਣ ਵਿਦਿਆਰਥੀਆਂ ਲਈ ਵਿਸ਼ੇਸ਼ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਬਿਹਾਰ ‘ਚ ਇਨ੍ਹਾਂ ਇਮਤਿਹਾਨਾਂ ‘ਚ ਸ਼ਾਮਲ ਹੋਣ ਵਾਲਿਆਂ ਦੀ ਸੁਵਿਧਾ ਲਈ ਦੋ ਸਤੰਬਰ ਤੋਂ 15 ਸਤੰਬਰ ਤਕ 20 ਜੋੜੀਆਂ ਵਿਸ਼ੇਸ਼ ਰੇਲਾਂ ਚਲਾਉਣ ਦਾ ਫੈਸਲਾ ਲਿਆ ਗਿਆ। ਰੇਲ ਮੰਤਰੀ ਪੀਊਸ਼ ਗੋਇਲ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸੁਵਿਧਾ ਰਾਸ਼ਟਰੀ ਰੱਖਿਆ ਅਕਾਦਮੀ ਦੀ ਪਰੀਖਿਆ ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਦਿੱਤੀ ਜਾਵੇਗੀ।

ਮੰਤਰੀ ਨੇ ਟਵੀਟ ਕੀਤਾ, ਭਾਰਤੀ ਰੇਲਵੇ ਨੇ ਬਿਹਾਰ ‘ਚ ਜੇਈਈ ਮੇਨਸ, NEET ਅਤੇ NDA ਦੇ ਇਮਤਿਹਾਨਾਂ ‘ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਸੁਵਿਧਾ ਲਈ ਦੋ ਤੋਂ 15 ਸਤੰਬਰ ਤਕ 20 ਜੋੜੀਆਂ MEMU/DEMU ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ।

ਰੇਲਵੇ ਨੇ ਇਸ ਸਬੰਧੀ ਇਕ ਪ੍ਰੈਸ ਵਿਗਿਆਪਨ ‘ਚ ਕਿਹਾ ਕਿ ਸਬੰਧਤ ਰੂਟਾਂ ‘ਤੇ ਸਟੇਸ਼ਨਾਂ ‘ਤੇ ਟਿਕਟ ਕਾਊਂਟਰ ਹੋਣਗੇ ਤੇ ਟਿਕਟ ਯੂਟੀਐਸ ਮੋਬਾਇਲ ਟਿਕਟ ਐਪ ‘ਤੇ ਵੀ ਖਰੀਦੇ ਜਾ ਸਕਦੇ ਹਨ। ਪਰੀਖਿਆ ਦੇ ਦਿਨਾਂ ‘ਚ ਵਿਦਿਆਰਥੀਆਂ ਦੇ ਨਾਲ ਇਕ-ਇਕ ਪਰਿਵਾਰਕ ਮੈਂਬਰ ਨੂੰ ਜਾਣ ਦੀ ਇਜਾਜ਼ਤ ਹੋਵੇਗੀ। ਇਸ ਲਈ ਉਨ੍ਹਾਂ ਨੂੰ ਐਡਮਿਟ ਕਾਰਡ ਦਿਖਾਉਣਾ ਪਵੇਗਾ।

Tags:

Related posts

ਇਰਾਨ ’ਤੇ ਅਮਰੀਕੀ ਹਮਲੇ ਤੋਂ ਬਾਅਦ ਪੂਤਿਨ ਦੀ ਟਰੰਪ ਨਾਲ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ: ਕਰੈਮਲਿਨ

On Punjab

ਕੌਫ਼ੀ ਹਾਊਸ ਜਲੰਧਰ ਦਾ ਤਾਲਾਬੰਦ ਗੇਟ ਬਨਾਮ ਅਤੀਤ ਦੀ ਪੁਕਾਰ

Pritpal Kaur

ਪੰਜਾਬ ’ਚ ਦੇਸ਼ ਦੀ ਪਹਿਲੀ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ

On Punjab