PreetNama
ਰਾਜਨੀਤੀ/Politics

International Women’s Day ‘ਤੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ

Arvind kejriwal greets women: ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਅੱਜ ਯਾਨੀ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਨ ਕੰਪਨੀ ਗੂਗਲ ਨੇ ਮਹਿਲਾਵਾਂ ਦੇ ਯੋਗਦਾਨ ‘ਤੇ ਇੱਕ ਡੂਡਲ ਵੀਡੀਓ ਸਮਰਪਿਤ ਕੀਤੀ ਹੈ । ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਮਹਿਲਾਵਾਂ ਨੂੰ ਵਧਾਈ ਦਿੱਤੀ ਹੈ ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਮਹਿਲਾਵਾਂ ਨੂੰ ਸਮਾਜ ਨੂੰ ਸੇਧ ਦੇਣ ਅਤੇ ਦੇਸ਼ ਦੀ ਉਸਾਰੀ ਲਈ ਸਲਾਮ ਕੀਤੀ । ਮੁੱਖ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਵਧਾਈ ਦਿੱਤੀ ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ‘ਮੇਰੀਆਂ ਸਾਰੀਆਂ ਭੈਣਾਂ, ਮਾਵਾਂ ਅਤੇ ਧੀਆਂ ਨੂੰ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ । ਮਹਿਲਾਵਾਂ ਦੇ ਵੱਧ ਰਹੇ ਮੌਕਿਆਂ ਨੂੰ ਵੇਖਣਾ ਬਹੁਤ ਖੁਸ਼ੀ ਦੀ ਗੱਲ ਹੈ । ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਅਤੇ ਪੁਰਖਾਂ ਸੱਚਮੁੱਚ ਬਰਾਬਰ ਦੇ ਭਾਈਵਾਲ ਬਣਨਗੇ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ । ਉਨ੍ਹਾਂ ਲਿਖਿਆ ਕਿ ਸਾਡੇ ਸਮਾਜ ਨੂੰ ਅਤੇ ਦੇਸ਼ ਨਿਰਮਾਣ ਲਈ ਦਿਸ਼ਾ ਦੇਣ ਲਈ ਸਾਰੀਆਂ ਮਹਿਲਾਵਾਂ ਨੂੰ ਮੇਰਾ ਸਲਾਮ ।

Related posts

ਮੁੱਖ ਮੰਤਰੀ ਵੱਲੋਂ ਮੋਹਾਲੀ ਦੇ ਸਬ ਰਜਿਸਟਰਾਰ ਦਫ਼ਤਰ ਦੀ ਅਚਨਚੇਤ ਚੈਕਿੰਗ*

On Punjab

ਦਿੱਲੀ ਵਿੱਚ ਯਮੁਨਾ ’ਚ ਪਾਣੀ ਦਾ ਪੱਧਰ ਵਧਿਆ

On Punjab

ਕੇਜਰੀਵਾਲ ਨੇ ਕੀਤਾ ਐਲਾਨ, ਜੇਕਰ ਲੋੜ ਪਈ ਤਾਂ ਘਰ ‘ਚ ਹੀ ਮੁਫ਼ਤ ਦਿੱਤੀ ਜਾਏਗੀ ਆਕਸੀਜਨ ਕੰਸੰਟ੍ਰੇਟਰ ਦੀ ਸੁਵਿਧਾ

On Punjab