72.52 F
New York, US
August 5, 2025
PreetNama
ਸਿਹਤ/Health

International Tea Day 2020: ਚਾਹ ਨਾਲ ਜੁੜੇ ਇਹ ਫਾਇਦੇ ਤੇ ਨੁਕਸਾਨ ਨਹੀਂ ਜਾਣਦੇ ਹੋਵੇਗੇ ਤੁਸੀਂ!

ਚਾਹ ਦੇ ਸ਼ੌਕੀਨ ਤੁਹਾਨੂੰ ਹਰ ਥਾਂ ਮਿਲ ਜਾਣਗੇ। ਕਈ ਲੋਕ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਚਾਹ ਤੋਂ ਬਿਨਾਂ ਨੀਂਦ ਹੀ ਨਹੀਂ ਖੁੱਲ੍ਹਦੀ। ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਵੇਰ ਦੀ ਚਾਹ ਹੋਵੇ ਜਾਂ ਫਿਰ ਆਫਿਸ ਦੇ ਕੰਮ ਵਿਚ ਵੀ ਚਾਹ ਕਿਸੇ ਨੂੰ ਵੀ ਤਰੋਤਾਜ਼ਾ ਕਰ ਸਕਦੀ ਹੈ ਅਤੇ ਜਦੋਂ ਮੌਸਮ ਠੰਢ ਦਾ ਹੋਵੇ ਤਾਂ ਚਾਹ ਪੀਣ ਦਾ ਮਜ਼ਾ ਹੀ ਕੁਝ ਹੋਰ ਹੋ ਜਾਂਦਾ ਹੈ। ਹਾਲਾਂਕਿ ਲੋੜ ਪੈਣ ਤੋਂ ਜ਼ਿਆਦਾ ਜਾਂ ਫਿਰ ਖਾਲੀ ਪੇਟ ਚਾਹ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਅੰਤਰਰਾਸ਼ਟਰੀ ਚਾਹ ਦਿਵਸ ਵੈਸੇ ਤਾਂ ਦੁਨੀਆ ਭਰ ਵਿਚ 21 ਮਈ ਨੂੰ ਮਨਾਇਆ ਜਾਂਦਾ ਹੈ ਪਰ ਭਾਰਤ, ਸ੍ਰੀਲੰਕਾ, ਇੰਡੋਨੇਸ਼ੀਆ, ਮਲੇਸ਼ੀਆ, ਤਨਜਾਨੀਆ ਵਰਗੇ ਦੇਸ਼ਾਂ ਵਿਚ ਇਸ ਨੂੰ ਹਰ ਸਾਲ 15 ਦਸੰਬਰ ਨੂੰ ਮਨਾਇਆ ਜਾਂਦਾ ਹੈ। ਅੱਜ ਅੰਤਰਰਾਸ਼ਟਰੀ ਚਾਹ ਦਿਵਸ ਦੇ ਦਿਨ ਜਾਣੋ ਚਾਹ ਨਾਲ ਜੁੜੇ ਫਾਇਦੇ ਅਤੇ ਨੁਕਸਾਨ।
ਚਾਹ ਦੇ ਫਾਇਦੇ
ਚਾਹ ਪੀਣ ਨਾਲ ਤੁਹਾਨੂੰ ਫੁਰਤੀਲਾ ਮਹਿਸੂਸ ਹੁੰਦਾ ਹੈ, ਅਜਿਹਾ ਇਸ ਵਿਚ ਮੌਜੂਦ ਕੈਫੀਨ ਅਤੇ ਟੈਨਿਨ ਕਾਰਨ ਹੁੰਦਾ ਹੈ।
ਨਾਲ ਹੀ ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਇਮਊਨ ਸਿਸਟਮ ਨੂੰ ਮਜਬੂਤ ਰਖਦਾ ਹੈ ਅਤੇ ਕਈ ਬਿਮਾਰੀਆਂ ਤੋਂ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ।ਚਾਹ ਵਿਚ ਪਾਇਆ ਜਾਣ ਵਾਲਾ ਅਮੀਨੋ ਐਸਿਡ ਤੁਹਾਡੇ ਦਿਮਾਗ ਨੂੰ ਅਲਰਟ ਰੱਖਣ ਦੇ ਨਾਲ ਉਸ ਨੂੰ ਸ਼ਾਂਤ ਵੀ ਕਰਦਾ ਹੈ।
ਚਾਹ ਵਿਚ ਐਂਟੀਜਨ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਐਂਟੀਬੈਕਟੀਰੀਅਲ ਸਮੱਰਥਾ ਦਿੰਦੇ ਹਨ।
ਚਾਹ ਵੱਧਦੀ ਉਮਰ ਦੀ ਰਫਤਾਰ ਨੂੰ ਵੀ ਘੱਟ ਕਰਦੀ ਹੈ।
ਚਾਹ ਵਿਚ ਫਲੋਰਾਈਡ ਹੁੰਦਾ ਹੈ, ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ ਅਤੇ ਦੰਦਾਂ ਵਿਚ ਕੀੜਾ ਲੱਗਣ ਤੋਂ ਰੋਕਦਾ ਹੈ।
ਸਿਰਫ ਇਹੀ ਨਹੀਂ ਬਲਕਿ ਰਿਸਰਚ ਵਿਚ ਪਾਇਆ ਗਿਆ ਹੈ ਕਿ ਚਾਹ ਕੈਂਸਰ, ਹਾਈ ਕੋਲੈਸਟਰੋਲ, ਲੀਵਰ ਅਤੇ ਦਿਲ ਨਾਲ ਜੁਡ਼ੀਆਂ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ।
ਚਾਹ ਦੇ ਨੁਕਸਾਨ

ਜ਼ਿਆਦਾ ਚਾਹ ਪੀਣ ਨਾਲ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਭਾਰ ਵੱਧਣ ਦੀ ਸੰਭਾਵਨਾ ਰਹਿੰਦੀ ਹੈ।
ਦਿਨ ਭਰ ਵਿਚ ਤਿੰਨ ਕੱਪ ਤੋਂ ਜ਼ਿਆਦਾ ਚਾਹ ਪੀਣ ਨਾਲ ਐਸੀਡਿਟੀ ਹੋ ਸਕਦੀ ਹੈ। ਪਾਚਨ ਕਿਰਿਆ ਨੂੰ ਕਮਜ਼ੋਰ ਬਣਾ ਦਿੰਦੀ ਹੈ ਚਾਹ।
ਇਸ ਵਿਚ ਮੌਜੂਦ ਕੈਫੀਨ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।
ਜ਼ਿਆਦਾ ਚਾਹ ਪੀਣ ਨਾਲ ਇਸ ਨੂੰ ਪੀਣ ਦੀ ਲਤ ਲੱਗ ਸਕਦੀ ਹੈ। ਦੰਦਾਂ ’ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ।

Related posts

Back Pain : ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਤੁਰੰਤ ਮਿਲੇਗਾ ਆਰਾਮ

On Punjab

ਜਾਣੋ ਲੌਂਗ ਖਾਣ ਦੇ ਬੇਮਿਸਾਲ ਫਾਇਦਿਆਂ ਬਾਰੇ

On Punjab

ਫਾਸਟ ਫੂਡ ਖਾਣ ਨਾਲ ਬੱਚਿਆਂ ਦਾ ਕਮਜ਼ੋਰ ਹੁੰਦਾ ਏ ਦਿਮਾਗ …

On Punjab