60.1 F
New York, US
May 16, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤਵੰਸ਼ੀ ਅਦਾਕਾਰਾ ਮਿੰਡੀ ਨੂੰ ਅਮਰੀਕਾ ’ਚ ਮਿਲਿਆ ਸਨਮਾਨ; ਵ੍ਹਾਈਟ ਹਾਊਸ ‘ਚ ਕਰਵਾਇਆ ਗਿਆ ਸਮਾਗਮ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਅਦਾਕਾਰਾ ਤੇ ਲੇਖਿਕਾ ਮਿੰਡੀ ਕਲਿੰਗ ਨੂੰ ਅਮਰੀਕਾ ਦੇ ਨਾਮੀ ਕੌਮੀ ਮਾਨਵਿਕੀ ਮੈਡਲ ਨਾਲ ਸਨਮਾਨਿਤ ਕੀਤਾ ਹੈ। ਵ੍ਹਾਈਟ ਹਾਊਸ ’ਚ ਕਰਵਾਏ ਪ੍ਰੋਗਰਾਮ ’ਚ ਅਮਰੀਕਾ ’ਚ ਕਲਾ ਨੂੰ ਉਤਸ਼ਾਹਿਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ 43 ਸਾਲਾ ਭਾਰਤੀ-ਅਮਰੀਕੀ ਮਿੰਡੀ ਨੂੰ ਹੋਰਨਾਂ ਹਸਤੀਆਂ ਨਾਲ ਇਹ ਪੁਰਸਕਾਰ ਦਿੱਤਾ ਗਿਆ।

ਅਮਰੀਕਾ ਸਰਕਾਰ ਵੱਲੋਂ ਦਿ ਨੈਸ਼ਨਲ ਮੈਡਲ ਆਫ ਆਰਟਸ ਕਲਾਕਾਰਾਂ, ਸਮੂਹਾਂ ਤੇ ਕਲਾ ਸਰਪ੍ਰਸਤਾਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਪੁਰਸਕਾਰ ਹੈ। ਇਹ ਸਨਮਾਨ ਅਜਿਹੇ ਵਿਅਕਤੀਆਂ ਜਾਂ ਸਮੂਹਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਅਮਰੀਕਾ ’ਚ ਆਪਣੀ ਕਲਾ ਦੀਆਂ ਪ੍ਰਾਪਤੀਆਂ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਹੋਵੇ। ਵ੍ਹਾਈਟ ਹਾਊਸ ’ਚ ਕਰਵਾਏ ਪ੍ਰੋਗਰਾਮ ’ਚ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਮੌਜੂਦ ਸਨ। ਇਸ ਮੌਕੇ ਬਾਇਡਨ ਨੇ ਕਿਹਾ ਕਿ ਮਿੰਡੀ ਨੇ ਆਪਣੀਆਂ ਕਹਾਣੀਆਂ ਨੂੰ ਇਮਾਨਦਾਰੀ ਨਾਲ ਪੇਸ਼ ਕਰ ਕੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ।

ਭਾਰਤਵੰਸ਼ੀ ਨੇਹਾ ਬਿਸਵਾਲ ਅਹਿਮ ਅਹੁਦੇ ਲਈ ਨਾਮਜ਼ਦ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਨੀਤੀ ਨਿਰਮਾਤਾ ਦੇਸਾਈ ਬਿਸਵਾਲ ਨੂੰ ਅਮਰੀਕੀ ਅੰਤਰਰਾਸ਼ਟਰੀ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਦੀ ਉਪ ਮੁੱਖ ਕਾਰਜਕਾਰੀ ਅਧਿਕਾਰੀ ਨਾਮਜ਼ਦ ਕੀਤਾ ਹੈ। ਉਹ ਇਸ ਸਮੇਂ ਯੂਐੱਸ ਚੈਂਬਰ ਆਫ ਕਾਮਰਸ ’ਚ ਅਹਿਮ ਅਹੁਦੇ ’ਤੇ ਕੰਮ ਕਰ ਰਹੇ ਹਨ।

Related posts

ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾੲਿਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਨੂੰ ਅੈੱਲ.ਈ.ਡੀ ਭੇਂਟ

Pritpal Kaur

ਹੁਣ ਇੰਡੋਨੇਸ਼ੀਆ ਦੇ ਟੋਬੇਲੇ ਵਿੱਚ ਭੂਚਾਲ, 6.3 ਤੀਬਰਤਾ ਦਾ ਭੂਚਾਲ

On Punjab

ਪਾਕਿਸਤਾਨ ਵਿੱਚ ਆਤਮਘਾਤੀ ਹਮਲਾ, 9 ਪੁਲਿਸ ਅਧਿਕਾਰੀਆਂ ਦੀ ਮੌਤ

On Punjab