PreetNama
ਖੇਡ-ਜਗਤ/Sports News

India Olympic Winning Team : ਭਾਰਤ ਵਾਪਸ ਪਰਤੀ ਓਲੰਪਿਕ ਦੇ ਮੈਡਲ ਜੇਤੂਆਂ ਦੀ ਟੀਮ, ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ

ਭਾਰਤ ਦੇ ਸੂਰਮਾ ਖਿਡਾਰੀ ਟੋਕੀਓ ਓਲੰਪਿਕ (Tokyo Olympic) ‘ਚ ਹੁਣ ਤਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰ ਭਾਰਤ ਵਾਪਸ ਆ ਗਏ ਹਨ। ਇਸ ਵਾਰ ਦੇ ਓਲੰਪਿਕ ਨੇ ਮੈਡਲ ਜਿੱਤਣ ਦੇ ਮਾਮਲੇ ‘ਚ ਪਿਛਲੇ ਆਪਣੇ ਸਾਰੇ ਰਿਕਾਰਡ ਨੂੰ ਤੋੜਿਆ ਤੇ ਸਭ ਤੋਂ ਯਾਦਗਾਰ ਪਲ਼ਾ ਨਾਲ ਭਾਰਤ ਪਰਤੇ। ਭਾਰਤ ‘ਚ ਏਅਰਪੋਰਟ ‘ਤੇ ਚੈਂਪੀਅਨ ਖਿਡਾਰੀਆਂ ਦਾ ਸਵਾਗਤ ਬਹੁਤ ਸ਼ਾਨਦਾਰ ਹੋਇਆ।

ਭਾਰਤ ਨੇ ਇਸ ਵਾਰ ਦੇ ਓਲੰਪਿਕ ‘ਚ ਕੁੱਲ 7 ਮੈਡਲ ਜਿੱਤੇ ਜੋ ਲੰਡਨ ਓਲਪਿਕ ‘ਚ ਹਾਸਲ ਕੀਤੇ ਗਏ 6 ਤੋਂ ਇਕ ਜ਼ਿਆਦਾ ਰਹੇ। ਐਥਲੀਟ ਨੀਰਜ ਚੋਪੜਾ (Neeraj Chopra) ਨੇ ਭਾਲਾ ਸੁੱਟ ‘ਚ ਗੋਲਡ ਮੈਡਲ ਜਿੱਤਿਆ। ਭਾਰਤ ਦੀ ਐਥਲੀਟ ਟੀਮ ਦੇ ਸਵਦੇਸ਼ੀ ਵਾਪਸੀ ਦੀ ਜਾਣਕਾਰੀ ਸਾਈ (Sports authority of India) ਨੇ ਸਾਰੇ ਖਿਡਾਰੀਆਂ ਦੇ ਏਅਰਪੋਰਟ ਲਈ ਇਕ ਵੀਡੀਓ ਰਾਹੀਂ ਦਿੱਤੀ।

ਦੱਸ ਦੇਈਏ ਕਿ ਇਸ ਤੋਂ ਬਾਅਦ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਵਿਜੇਤੂ ਦਾ ਸਨਮਾਨ ਕੀਤਾ ਜਾਵੇਗਾ। ਪਹਿਲਾਂ ਇਹ ਸਮਾਗਮ ਸ਼ਾਮ 6.30 ਵਜੇ ਮੇਜਰ ਧਿਆਨਚੰਦ ਸਟੇਡੀਅਮ ‘ਚ ਹੋਣਾ ਸੀ ਪਰ ਰਾਜਧਾਨੀ ‘ਚ ਪੈ ਰਹੇ ਮੀਂਹ ਨੂੰ ਦੇਖਦਿਆਂ ਹੁਣ ਸਮਾਗਮ ਅਸ਼ੋਕਾ ਹੋਟਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੀਡੀਓ ਕਾਨਫੰਰਸਿੰਗ ਰਾਹੀਂ ਜੁੜ ਸਕਦੇ ਹਨ। ਭਾਰਤ ਨੇ ਟੋਕੀਓ ਓਲੰਪਿਕ ‘ਚ ਆਪਣਾ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਕੁੱਲ 7 ਮੈਡਲ ਜਿੱਤੇ ਹਨ, ਜਿਸ ‘ਚ ਨੀਰਜ ਚੋਪੜਾ (Neeraj Chopra) ਦਾ ਗੋਲਡ ਵੀ ਸ਼ਾਮਲ ਹੈ। ਇਹ ਦੇਸ਼ ਦੇ ਇਤਿਹਾਸ ‘ਚ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਐਥਲਟਿਕਸ ਦੇ ਕਿਸੇ ਈਵੈਂਟ ‘ਚ ਗੋਲਡ ਜਿੱਤਿਆ ਹੈ

Tokyo Olympics 2021 India medal list winners list

1. ਨੀਰਜ ਚੋਪੜਾ (ਭਾਲਾ ਸੁੱਟ) : ਗੋਲਡ

2. ਰਵੀ ਕੁਮਾਰ (ਕੁਸ਼ਤੀ 57 ਕਿਗ੍ਰਾ) : ਦਹੀਆ ਰਜਤ

3. ਮੀਰਾਬਾਈ ਚਾਨੂ (ਵੇਟਲਿਫਟਰ 49 ਕਿਗ੍ਰਾ ਮਹਿਲਾ) : ਰਜਤ

4. ਪੀਵੀ ਸਿੰਧੂ (ਮਹਿਲਾ ਏਕਲ ਬੈਡਮਿੰਟਨ) : ਕਾਂਸੀ

5. ਲਵਲੀਨਾ ਬੋਗੋਰਹਨ (ਵੇਲਟਰਵੇਟ ਬਾਕਸਿੰਗ) : ਬ੍ਰਾਂਜ਼

6. ਭਾਰਤੀ ਹਾਕੀ ਟੀਮ : ਕਾਂਸੀ

7. ਬਜਰੰਗ ਪੁਨੀਆ (ਕੁਸ਼ਤੀ 65 ਕਿਗ੍ਰਾ) : ਕਾਂਸੀ

Related posts

ਪੁਜਾਰਾ ਬੋਲੇ- ਭਾਰਤੀ ਬੱਲੇਬਾਜ਼ਾਂ ਨੂੰ ਚੁਣੌਤੀ ਪੇਸ਼ ਨਹੀਂ ਕਰੇਗੀ ਨਿਊਜ਼ੀਲੈਂਡ ਦੀ ਗੇਂਦਬਾਜ਼ੀ, ਦੱਸਿਆ ਕਾਰਨ

On Punjab

ਤਾਜ਼ਾ ਫਿਡੇ ਰੈਂਕਿੰਗ ’ਚ ਚੌਥੇ ਸਥਾਨ ਨਾਲ ਗੁਕੇਸ਼ ਬਣਿਆ ਸਿਖਰਲੀ ਦਰਜਾਬੰਦੀ ਵਾਲਾ ਭਾਰਤੀ ਸ਼ਤਰੰਜ ਖਿਡਾਰੀ

On Punjab

ਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ, ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਲਾਈ ਰੋਕ

On Punjab