72.59 F
New York, US
June 17, 2024
PreetNama
ਫਿਲਮ-ਸੰਸਾਰ/Filmy

ਕੀ ਤੁਸੀਂ ਵੀ ਹੋ ਆਲੂ ਖਾਣ ਦੇ ਸ਼ੌਕੀਣ ਤਾਂ ਸਰੀਰ ਨੂੰ ਹੋ ਸਕਦੇ ਹਨ ਇਹ ਨੁਕਸਾਨ

ਆਲੂ ਅਜਿਹੀ ਸਬਜ਼ੀ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਭਾਵੇਂ ਕਿਸੇ ਨੂੰ ਸਬਜ਼ੀ ਪਸੰਦ ਨਾ ਹੋਵੇ ਪਰ ਹਰ ਕੋਈ ਆਲੂ ਦੇ ਚਿਪਸ, ਫਰਾਈਜ਼ ਆਦਿ ਪਸੰਦ ਕਰਦਾ ਹੈ। ਆਲੂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਵਿਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ, ਕੈਰੋਟੀਨੋਇਡਸ, ਫਲੇਵੋਨੋਇਡਸ ਤੇ ਫੀਨੋਲਿਕ ਐਸਿਡ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਹਾਲਾਂਕਿ ਆਲੂਆਂ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਆਲੂ ਖਾਣ ਨਾਲ ਭਾਰ ਵਧਣ ਦੀ ਸ਼ਿਕਾਇਤ ਰਹਿੰਦੀ ਹੈ ਤੇ ਭਾਰ ਵਧਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਆਓ ਜਾਣਦੇ ਹਾਂ ਆਲੂ ਖਾਣ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ।

ਭਾਰ ਵਧਦਾ ਹੈ

ਹਰ ਕੋਈ ਮੰਨਦਾ ਹੈ ਕਿ ਆਲੂ ਖਾਣ ਨਾਲ ਭਾਰ ਵਧਦਾ ਹੈ, ਪਰ ਇਹ ਬਿਲਕੁਲ ਸੱਚ ਨਹੀਂ ਹੈ। ਦਰਅਸਲ, ਆਲੂ ਦੇ ਚਿਪਸ, ਫਰਾਈਜ਼ ਆਦਿ ਨੂੰ ਤਲੇ ਤੇ ਭੁੰਨੇ ਖਾਣ ਨਾਲ ਭਾਰ ਵਧਦਾ ਹੈ। ਆਲੂਆਂ ‘ਚ ਚਰਬੀ ਘੱਟ ਤੇ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਹਨ। ਇਸ ਦੀ ਸੀਮਤ ਵਰਤੋਂ ਨਾਲ ਭਾਰ ਨਹੀਂ ਵਧਦਾ।

ਡਾਇਬਿਟੀਜ਼ ਦਾ ਖ਼ਤਰਾ

ਆਲੂਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਅਸਲ ‘ਚ ਆਲੂ ‘ਚ ਕਾਰਬੋਹਾਈਡ੍ਰੇਟਸ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦੀ ਹੈ ਤੇ ਡਾਇਬਟੀਜ਼ ਦਾ ਖਤਰਾ ਹੁੰਦਾ ਹੈ।

ਬੀਪੀ ਵਧਦਾ ਹੈ

ਜਿਨ੍ਹਾਂ ਲੋਕਾਂ ਨੂੰ ਹਾਈ ਬੀਪੀ ਯਾਨੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਲੂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਆਲੂਆਂ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ।

ਸਾਹ ਫੁੱਲਣ ਦੀ ਸਮੱਸਿਆ

ਆਲੂਆਂ ‘ਚ ਪੋਟਾਸ਼ੀਅਮ ਵੀ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਸਰੀਰ ‘ਚ ਪੋਟਾਸ਼ੀਅਮ ਦਾ ਪੱਧਰ ਵੱਧ ਜਾਂਦਾ ਹੈ ਜਿਸ ਨਾਲ ਹਾਈਪਰਕਲੇਮੀਆ (ਸਰੀਰ ‘ਚ ਪੋਟਾਸ਼ੀਅਮ ਦੀ ਜ਼ਿਆਦਾ ਕਮੀ) ਹੋ ਜਾਂਦਾ ਹੈ। ਇਸ ਨਾਲ ਸਾਹ ਚੜ੍ਹਨਾ, ਦਰਦ, ਉਲਟੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਪਾਚਣ ਸਬੰਧੀ ਸਮੱਸਿਆ

ਆਲੂਆਂ ਦੇ ਜ਼ਿਆਦਾ ਸੇਵਨ ਨਾਲ ਪਾਚਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਆਲੂ ਗਰਮ ਸੁਭਾਅ ਦਾ ਹੁੰਦਾ ਹੈ ਅਤੇ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ।

Related posts

ਕਰੀਨਾ ਕਪੂਰ, ਮਲਾਈਕਾ ਅਰੋੜਾ ਨੇ ਸ਼ੇਅਰ ਕੀਤੀਆਂ ਕਰਣ ਜੌਹਰ ਨਾਲ ਅਨਸੀਨ ਫੋਟੋਜ਼, ਇਸ ਅੰਦਾਜ਼ ’ਚ ਕੀਤਾ ਬਰਥ ਡੇਅ ਵਿਸ਼

On Punjab

ਆਖਿਰ ਇਸ ਅਦਾਕਾਰਾ ਨੂੰ ਕਿਉਂ ਲੁਕਾਉਂਣਾ ਪਿਆ ਆਪਣਾ ਮੂੰਹ ?

On Punjab

ਕੰਗਨਾ ਰਣੌਤ ਦਾ ਨਵਰਾਤਰੇ ‘ਤੇ ਖਾਸ ਟਵੀਟ, ਦੇਵੀ ਮਾਂ ਦੀ ਤਸਵੀਰ ਦਾ ਦੱਸਿਆ ਕਿੱਸਾ

On Punjab