62.67 F
New York, US
August 27, 2025
PreetNama
ਖਬਰਾਂ/News

ਭਾਜਪਾ ਆਗੂ ਪ੍ਰਨੀਤ ਕੌਰ ਦਾ ਕੇਜਰੀਵਾਲ ’ਤੇ ਤੰਜ… ਨਿਰਦੋਸ਼ ਸੀ ਤਾਂ ED ਸਾਹਮਣੇ ਪੇਸ਼ ਹੋ ਜਾਂਦੇ

ਭਾਜਪਾ ਆਗੂ ਪ੍ਰਨੀਤ ਕੌਰ ਵਲੋਂ ਨਾਭਾ ’ਚ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9 ਵਾਰ ਇਨਫੋਰਸਮੈਂਟ ਡਿਪਾਰਟਮੈਂਟ ਨੇ ਸੰਮਨ ਕੀਤਾ ਸੀ। ਜੇਕਰ ਉਹ ਨਿਰਦੋਸ਼ ਸਨ ਤਾਂ ਖੁਦ ਹੀ ਪੇਸ਼ ਹੋ ਜਾਂਦੇ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਨਫੋਰਸਮੈਂਟ ਡਿਪਾਰਟਮੈਂਟ (ED) ਇੱਕ ਸੁੰਤਤਰ ਵਿਭਾਗ ਹੈ, ਜੋ ਕਾਨੂੰਨ ਤਹਿਤ ਕਾਰਵਾਈ ਕਰਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਹਲਕੇ ’ਚ ਨਕਲੀ ਸ਼ਰਾਬ ਪੀਣ ਨਾਲ ਮਰਨ ਵਾਲੇ 8 ਲੋਕਾਂ ਦੀ ਸਾਰ ਨਹੀਂ ਹੈ, ਪਰ ਉਹ ਈਡੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਲਈ ਦਿੱਲੀ ਜ਼ਰੂਰ ਰਵਾਨਾ ਹੋ ਗਏ ਹਨ।

Related posts

ਭਾਰਤੀ ਨੇ ਯੂਏਈ ਵਿਚ ਜਿੱਤਿਆ ਜੈਕਪੌਟ

On Punjab

ਉੱਤਰੀ ਲਾਸ ਏਂਜਲਸ ’ਚ 50 ਹਜ਼ਾਰ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ

On Punjab

Amritpal Singh : ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ, ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਐੱਲਓਸੀ ਦਾ ਭੇਜਿਆ ਰਿਮਾਈਂਡਰ

On Punjab