36.12 F
New York, US
January 22, 2026
PreetNama
ਫਿਲਮ-ਸੰਸਾਰ/Filmy

Hrithik Roshan ਦੀ ਫ਼ਿਲਮ Super 30 ਦੇ ਟ੍ਰੇਲਰ ਨੂੰ ਲੈ ਕੇ ਅਸਲੀ Anand Kumar ਨੇ ਟਵੀਟ ਕਰ ਕਹੀ ਇਹ ਗੱਲ

ਬਾਲੀਵੁੱਡ ਦੇ ਡਾਂਸਰ ਅਤੇ ਅਦਾਕਾਰ ਰਿਤੀਕ ਰੋਸ਼ਨ (Hrithik Roshan) ਦੀ ਫ਼ਿਲਮ ‘ਸੁਪਰ 30’ (Super 30) ਦਾ ਅੱਜ ਟ੍ਰੇਲਰ (Trailer) ਰਿਲੀਜ਼ ਹੋਇਆ ਹੈ। ਪਿਛਲੇ ਦੋ ਦਿਨਾਂ ਵਿੱਚ ਫ਼ਿਲਮ ਦੇ ਦੋ ਪੋਸਟਰ ਰਿਲੀਜ਼ ਕੀਤੇ ਗਏ ਸਨ ਜਿਸ ਵਿੱਚ ਰਿਤੀਕ ਰੋਸ਼ਨ ਮੀਂਹ ਵਿੱਚ ਬੱਚਿਆਂ ਨਾਲ ਨਹਾਉਂਦੇ ਨਜ਼ਰ ਆ ਰਹੇ ਸਨ।

ਰਿਤੀਕ ਰੋਸ਼ਨ ਦੇ ਪ੍ਰਸ਼ੰਸਕਾਂ ਨੂੰ ਵੀ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਕਈ ਚੀਜ਼ਾਂ ਕਾਰਨ ਫ਼ਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲੀ ਵੀ ਗਈ ਪਰ ਟ੍ਰੇਲਰ ਸਹੀ ਸਮੇਂ ਉੱਤੇ ਰਿਲੀਜ਼ ਹੋਇਆ ਹੈ।

 

ਦੱਸਣਯੋਗ ਹੈ ਕਿ ਇਹ ਫ਼ਿਲਮ ਬਿਹਾਰ ਦੇ ਇੱਕ ਮੈਥੇਮੇਟਿਸ਼ੀਅਨ ਆਨੰਦ ਕੁਮਾਰ  (Anand Kumar)  ਦੀ ਜ਼ਿੰਦਗੀ ਉੱਤੇ ਆਧਾਰਤ ਹੈ। ਰਿਤੀਕ ਰੋਸ਼ਨ ਫ਼ਿਲਮ ਵਿੱਚ ਇਸੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਵਿੱਚ ਰਿਤੀਕ ਰੋਸ਼ਨ ਯਾਨੀ ਆਨੰਦ ਕੁਮਾਰ ਨੂੰ ਪੜ੍ਹਾਉਂਦੇ ਨਜ਼ਰ ਆਉਣਗੇ। ਸਖ਼ਤ ਮਿਹਨਤ ਤੋਂ ਲੈ ਕੇ ਸਫ਼ਲ ਹੋਣ ਤੱਕ ਦਾ ਸੰਘਰਸ਼ ਇਸ ਫ਼ਿਲਮ ਵਿੱਚ ਤੁਹਾਨੂੰ ਦਿਖਾਈ ਦੇਵੇਗਾ। ਫ਼ਿਲਮ ‘ਸੁਪਰ 30’, 12 ਜੁਲਾਈ ਨੂੰ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Related posts

Aamir Khan 57th Birthday : ਆਮਿਰ ਖਾਨ ਨੇ ਮੀਡੀਆ ਨਾਲ ਸੈਲੀਬ੍ਰੇਟ ਕੀਤਾ ਆਪਣਾ 57ਵਾਂ ਜਨਮ-ਦਿਨ, ਜਸ਼ਨ ਦੀ ਵੀਡੀਓ ਵਾਇਰਲ

On Punjab

Akshay Kumar in Man vs WIld: ਖਤਰੋਂ ਕੇ ਖਿਡਾਰੀ ਅਕਸ਼ੇ ਹੁਣ ਕਰ ਰਹੇ ਐਡਵੈਂਚਰ ਦੀ ਤਿਆਰੀ, ਬੇਅਰ ਗ੍ਰਿਲਜ਼ ਨਾਲ ਆਉਣਗੇ ਨਜ਼ਰ, ਵੇਖੋ ਵੀਡੀਓ

On Punjab

SSR Death Case CBI investigation LIVE: ਰੀਆ ਚੱਕਰਵਰਤੀ ਗੈਸਟ ਹਾਊਸ ਪਹੁੰਚੀ, ਸੀਬੀਆਈ ਕੁਝ ਸਮੇਂ ਵਿੱਚ ਪੁੱਛਗਿੱਛ ਕਰੇਗੀ

On Punjab