PreetNama
ਸਿਹਤ/Health

High BP Control Tips : ਕੋਰੋਨਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਕਿਸ ਤਰ੍ਹਾਂ ਰੱਖਣ ਆਪਣਾ ਬੀਪੀ ਕੰਟਰੋਲ, ਸਰਕਾਰ ਨੇ ਦਿੱਤੇ ਸੁਝਾਅ

ਕੋਰੋਨਾ ਕਾਲ ’ਚ ਸਿਹਤਮੰਦ ਰਹਿਣਾ ਬੇਹੱਦ ਜ਼ਰੂਰੀ ਹੈ। ਕੋਵਿਡ-19 ਦੇ ਕਹਿਰ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਇਕ ਸਿਹਤਮੰਦ ਇਨਸਾਨ ਦਾ ਬਲੱਡ ਪ੍ਰੈਸ਼ਰ ਲੈਵਲ 120/80 mmHg ਹੁੰਦਾ ਹੈ। ਜੇਕਰ ਇਹ 140/90 mmHg ਜਾਂ ਫਿਰ ਉਸ ਤੋਂ ਵੱਧ ਹੋ ਜਾਵੇ ਤਾਂ ਮਰੀਜ਼ ਹਾਈ ਬੀਪੀ ਦਾ ਮਰੀਜ਼ ਮੰਨਿਆ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਕਈ ਕਾਰਨਾਂ ਜਿਵੇਂ ਵੱਧਦੇ ਭਾਰ ਅਤੇ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ।

ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਂਸ਼ਨ ਦਾ ਸਧਾਰਨ ਤੌਰ ’ਤੇ ਕੋਈ ਲੱਛਣ ਨਹੀਂ ਦਿਸਦਾ, ਇਸ ਕਾਰਨ ਇਸਨੂੰ ‘ਸਾਈਲੈਂਟ ਕਿੱਲਰ’ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਹੋਣ ’ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਸਿਹਤ ਮੰਤਰਾਲੇ ਦੁਆਰਾ ਸੁਝਾਅ ਦਿੱਤੇ ਗਏ ਹਨ, ਤਾਂਕਿ ਕੋਰੋਨਾਕਾਲ ’ਚ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹੇ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਉਪਾਅ
1. ਸੰਤੁਲਿਤ ਭੋਜਨ ਕਰੋ
ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਭੋਜਨ ਖਾਓ। ਭੋਜਨ ’ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਕਰੋ। ਤਲਿਆ ਭੋਜਨ, ਮਾਸਾਹਾਰੀ, ਤੇਲ, ਘਿਓ, ਬੇਕਰੀ ਉਤਪਾਦ, ਜੰਕ ਫੂਡ, ਡਿੱਬਾਬੰਦ ਭੋਜਨ ਦਾ ਬਿਲਕੁੱਲ ਸੇਵਨ ਨਾ ਕਰੋ। ਜ਼ਿਆਦਾ ਮਾਤਰਾ ’ਚ ਪਾਣੀ ਲਓ, ਪਾਣੀ ਸਰੀਰ ਦੇ ਮੂਲ ਕਾਰਣਾਂ ਲਈ ਜ਼ਰੂਰੀ ਹੈ। ਇਹ ਸਰੀਰ ’ਚ ਡ੍ਰਾਈਨੈੱਸ ਨੂੰ ਰੋਕਦਾ ਹੈ।
2. ਲੂਣ ਦਾ ਸੇਵਨ ਘੱਟ ਕਰੋ
ਹਾਈ ਬੀਪੀ ਦੇ ਮਰੀਜ਼ਾਂ ਨੂੰ ਆਪਣੇ ਖਾਣੇ ’ਚ ਨਮਕ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ। ਖਾਣੇ ’ਚ ਲੂਣ ਲੈਣ ਨਾਲ ਸਰੀਰ ’ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਜੋ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਵੱਧ ਮਾਤਰਾ ’ਚ ਲੂਣ ਦਾ ਸੇਵਨ ਬਲੱਡ ਪ੍ਰੈਸ਼ਰ ਅਤੇ ਸਟਰੋਕ ਸਮੇਤ ਦਿਲ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਦਿਨ ਭਰ ’ਚ ਸਿਰਫ਼ 5 ਗ੍ਰਾਮ ਲੂਣ ਦਾ ਹੀ ਸੇਵਨ ਕਰਨਾ ਚਾਹੀਦਾ ਹੈ।
3. ਭਾਰ ਕੰਟਰੋਲ ਕਰੋ
ਹਾਈ ਬੀਪੀ ਦੇ ਮਰੀਜ਼ ਆਪਣਾ ਭਾਰ ਕੰਟਰੋਲ ਕਰਨ। ਭਾਰ ਵੱਧਣ ਦੇ ਨਾਲ ਅਕਸਰ ਬਲੱਡ ਪ੍ਰੈਸ਼ਰ ਵੀ ਵੱਧਦਾ ਹੈ। ਵੱਧ ਭਾਰ ਸੌਣ ਸਮੇਂ ਸਾਹ ਲੈਣ ’ਚ ਸਮੱਸਿਆ ਪੈਦਾ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਘੱਟ ਕਰਨ ਦਾ ਇਕ ਪ੍ਰਭਾਵੀ ਤਰੀਕਾ ਭਾਰ ਘੱਟ ਕਰਨਾ ਹੈ।
4. ਲਗਾਤਾਰ ਐਕਸਰਸਾਈਜ ਕਰੋ
ਬਲੱਡ ਪ੍ਰੈਸ਼ਰ ਦੇ ਮਰੀਜ਼ ਰੋਜ਼ਾਨਾ 20-25 ਮਿੰਟ ਤਕ ਕਸਰਤ ਕਰਨ। ਜ਼ਰੂਰੀ ਨਹੀਂ ਹੈ ਕਿ ਹਾਈਪਰਟੈਂਸ਼ਨ ਦੇ ਮਰੀਜ਼ ਦਵਾਈਆਂ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹਨ, ਬੀਪੀ ਨੂੰ ਕੰਟਰੋਲ ਕਰਨ ਲਈ 45 ਮਿੰਟ ਤਕ ਵਾਕ ਕਰੋ।
5. ਤਣਾਅ ਘੱਟ ਕਰਨ ਲਈ ਮੈਡੀਟੇਸ਼ਨ ਜ਼ਰੂਰੀ
ਤਣਾਅ ਘੱਟ ਕਰਨ ਲਈ ਮੈਡੀਟੇਸ਼ਨ ਸਭ ਤੋਂ ਜ਼ਿਆਦਾ ਕਾਰਗਰ ਉਪਾਅ ਹੈ। ਹਾਈ ਬੀਪੀ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਰੋਜ਼ ਕੁਝ ਮਿੰਟ ਲਈ ਮੈਡੀਟੇਸ਼ਨ ਕਰਨ ਦਾ ਸਮਾਂ ਕੱਢਣ। ਮੈਡੀਟੇਸ਼ਨ ਤੁਹਾਨੂੰ ਦਿਨਭਰ ਤਣਾਅ ਅਤੇ ਚਿੰਤਾ ਤੋਂ ਦੂਰ ਰੱਖਣ ’ਚ ਮਦਦ ਕਰਦਾ ਹੈ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
6. ਸਿਗਰਟਨੋਸ਼ੀ ਬੰਦ ਕਰੋ
ਹਾਈ ਬੀਪੀ ਦੇ ਮਰੀਜ਼ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਤੁਲਨਾ ’ਚ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਹਾਈ ਬੀਪੀ ਦੇ ਮਰੀਜ਼ ਸ਼ਰਾਬ ਅਤੇ ਸਮੋਕਿੰਗ ਛੱਡਣ। ਅਲਕੋਹਲ ਅਤੇ ਸਿਗਰਟਨੋਸ਼ੀ ਕਾਰਨ ਸਰੀਰ ’ਚ ਨਾਰਮਲ ਤਰੀਕੇ ਨਾਲ ਖ਼ੂਨ ਦਾ ਸੰਚਾਰ ਨਹੀਂ ਹੋ ਪਾਉਂਦਾ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ।

Related posts

Jaggery In Pregnancy : ਗਰਭ ਅਵਸਥਾ ‘ਚ ਗਲ਼ਤੀ ਨਾਲ ਵੀ ਨਾ ਖਾ ਲਿਓ ਜ਼ਿਆਦਾ ਗੁੜ, ਨਹੀਂ ਤਾਂ ਹੋ ਸਕਦੇ ਹਨ ਇਹ 5 ਨੁਕਸਾਨ

On Punjab

COVID-19 Vaccine Advisory : ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਕੋਵਿਡ-19 ਵੈਕਸੀਨ ‘Covaxin’?, ਭਾਰਤ ਬਾਇਓਟੈੱਕ ਵੱਲੋਂ ਫੈਕਟ ਸ਼ੀਟ ਜਾਰੀ

On Punjab

ਹੱਡੀਆਂ ਬਣਾਓ ਮਜ਼ਬੂਤ

On Punjab