PreetNama
ਸਿਹਤ/Health

Health Tips: ਕੀ ਤੁਸੀਂ ਵੀ ਨਾਸ਼ਤੇ ਨਾਲ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣਾ ਪਸੰਦ ਕਰਦੇ ਹੋ, ਤਾਂ ਹੋ ਜਾਓ ਸਾਵਧਾਨ

ਚਾਹ ਪੀਉਣਾ ਲੋਕਾਂ ਦਾ ਸ਼ੌਕ ਹੁੰਦਾ ਹੈ, ਕੁਝ ਲੋਕ ਤਾਂ ਚਾਹ ਦੇ ਬਿਨਾਂ ਰਹਿ ਹੀ ਨਹੀਂ ਪਾਉਂਦੇ ਤਾਂ ਉੱਥੇ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਕੁਝ ਖਾਣ ਤੋਂ ਬਾਅਦ ਚਾਹ ਪੀਣਾ ਪਸੰਦ ਕਰਦੇ ਹਨ। ਚਾਹ ਪੀਣਾ ਠੀਕ ਹੈ ਇਹ ਤੁਹਾਨੂੰ ਤੁਰੰਤ ਚੁਸਤੀ ਪ੍ਰਦਾਨ ਕਰਦਾ ਹੈ ਪਰ ਚਾਹ ਦਾ ਸ਼ੌਕੀਨ ਹੋ ਜਾਣਾ ਗਲਤ ਹੁੰਦਾ ਹੈ। ਖ਼ਾਸਕਰ ਉਨ੍ਹਾਂ ਲੋਕਾਂ ਲਈ ਜੋ ਨਾਸ਼ਤਾ ਕਰਨ ਤੋਂ ਬਾਅਦ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਵੀ ਚਾਹ ਦਾ ਸ਼ੌਕ ਰੱਖਦੇ ਹਨ। ਜੇ ਤੁਸੀਂ ਵੀ ਕੁਝ ਇਸ ਤਰ੍ਹਾਂ ਦਾ ਸ਼ੌਕ ਰੱਖਦੇ ਹੋ ਤਾਂ ਤੁਸੀਂ ਇਕ ਵੱਡੀ ਸਮੱਸਿਆ ਨੂੰ ਸੱਦਾ ਦੇ ਰਹੇ ਹੋ। ਖਾਣਾ ਖਾਣ ਤੋਂ ਤੁਰੰਤ ਬਾਅਦ ਤੁਹਾਡੇ ਲਈ ਚਾਹ ਪੀਣਾ ਬਹੁਤ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਚੱਲੋਂ ਇੱਥੇ ਅਸੀਂ ਜਾਣਦੇ ਹਾਂ ਕਿ ਖਾਣਾ ਖਾਣ ਜਾਂ ਨਾਸ਼ਤਾ ਕਰਨ ਤੋਂ ਕਿੰਨੀ ਦੇਰ ਬਾਅਦ ਚਾਹ ਜਾਂ ਕੌਫੀ ਪੀਣਾ ਨੁਕਸਾਨਦਾਇਕ ਨਹੀਂ ਹੋਵੇਗਾ।

ਇਸਲਈ 1 ਘੰਟੇ ਬਾਅਦ ਪੀਓ ਚਾਹ

ਜੇ ਤੁਸੀਂ ਵੀ ਖਾਣੇ ਤੋਂ ਬਾਅਦ ਚਾਹ ਜਾਂ ਫਿਰ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਤੁਸੀਂ ਅਲਰਟ ਹੋ ਜਾਓ ਕਿਉਂਕਿ ਤੁਸੀਂ ਆਪਣੇ ਲਈ ਇਕ ਵੱਡੀ ਮੁਸੀਬਤ ਨੂੰ ਬੁਲਾਵਾ ਦੇ ਰਹੇ ਹੋ। ਇਸਲਈ ਜਦੋਂ ਵੀ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਚਾਹ ਜਾਂ ਕੌਫ਼ੀ ਪੀਣੀ ਹੈ ਤਾਂ 1 ਘੰਟੇ ਬਾਅਦ ਹੀ ਪੀਓ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡਾ ਸਰੀਰ ਖਾਣੇ ‘ਚ ਮੌਜੂਦ ਆਇਰਨ ਨੂੰ ਕਾਫੀ ਹੱਦ ਤਕ ਪਚਾ ਲੈਂਦਾ ਹੈ ਜਾਂ ਉਸ ਨੂੰ ਸੋਖ ਲੈਂਦਾ ਹੈ। ਜੇ ਤੁਸੀਂ ਖਾਣੇ ਦੇ ਨਾਲ ਜਾਂ ਫਿਰ ਖਾਣੇ ਦੇ ਤੁਰੰਤ ਬਾਅਦ ਹੀ ਚਾਹ ਜਾਂ ਕੌਫੀ ਦਾ ਸੇਵਨ ਕਰਦੇ ਹੋ ਤਾਂ ਇਹ ਖਾਣੇ ‘ਚ ਮੌਜੂਦ ਆਇਰਨ ਪੂਰੀ ਤਰ੍ਹਾਂ ਨਾਲ ਪਚ ਨਹੀਂ ਪਾਉਂਦਾ ਹੈ ਤੇ ਤੁਹਾਡਾ ਸਰੀਰ ਉਸ ਆਇਰਨ ਤੋਂ ਵਾਂਝੇ ਰਹਿ ਜਾਂਦਾ ਹੈ।

ਸੋਧ ਤੋਂ ਮਿਲੀ ਜਾਣਕਾਰੀ

ਇਕ ਸੋਧ ਤੋਂ ਪਤਾ ਚਲਿਆ ਕਿ ਖਾਣਾ ਖਾਣੇ ਦੌਰਾਨ ਜਾਂ ਫਿਰ ਉਸ ਤੋਂ ਬਾਅਦ ਜੇ ਚਾਹ ਪੀਦੇ ਹੋ ਤਾਂ ਇਸ ਨਾਲ ਢਿੱਡ ‘ਚ ਬਣੀ ਗੈਸ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ, ਜਿਸ ਨਾਲ ਸਾਡਾ ਪਾਚਣ ਸਹੀ ਰਹਿੰਦਾ ਹੈ ਪਰ ਆਕਸਫੋਰਡ ਯੂਨੀਵਰਸਿਟੀ ਵੱਲੋਂ ਇਕ ਸਟਡੀ ‘ਚ ਕਿਹਾ ਗਿਆ ਹੈ ਕਿ ਇਹ ਗੱਲ ਹਮੇਸ਼ਾ ਧਿਆਨ ‘ਚ ਰੱਖਣੀ ਚਾਹੀਦੀ ਕਿ ਹਰ ਤਰ੍ਹਾਂ ਨਾਲ ਚਾਹ ਪੀਣਾ ਫਾਇੰਦੇਮੰਦ ਨਹੀਂ ਹੁੰਦਾ ਹੈ। ਗ੍ਰੀਨ ਟੀ, ਹਰਬਲ ਟੀ ਜਿਵੇਂ ਅਦਰਕ ਦੀ ਚਾਹ ਜਿਨ੍ਹਾਂ ‘ਚ ਖ਼ਾਸਤੌਰ ‘ਤੇ ਐਂਟੀਆਕਸੀਡੈਂਟ ਤੇ ਪੋਲੀਫੇਨੋਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹ ਪੇਅ ਪਦਾਰਥ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸਾਡੇ ਡਾਈਜੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ।

ਹ ਸਾਡੇ ਸਰੀਰ ਚ ਇਸ ਤਰ੍ਹਾਂ ਕਰਦੀ ਹੈ ਕੰਮ

ਸਾਡੇ ਪਾਚਣ ਤੰਤਰ ਨੂੰ ਸਾਲਵੀਆ, ਪਿੱਤ ਤੇ ਗੈਸਟ੍ਰਿਕ ਜੂਸ ਨੂੰ ਬਣਾਉਣ ‘ਚ ਚਾਹ ਸਹਾਇਕ ਦਾ ਕੰਮ ਕਰਦੀ ਹੈ, ਇਸ ‘ਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਸ਼ਕਤੀਸ਼ਾਲੀ ਐਂਟੀਇੰਫਲੇਮੇਟਰੀ ਦੀ ਤਰ੍ਹਾਂ ਕੰਮ ਕਰਦੇ ਹਨ, ਜੋ ਸਾਡੇ ਪਾਚਨ ਨਾਲ ਜੁੜੀਆਂ ਕਈ ਖਾਮੀਆਂ ਨੂੰ ਘੱਟ ਕਰਦਾ ਹੈ। ਗ੍ਰੀਨ ਟੀ ਜਾਂ ਫਿਰ ਹਰਬਲ ਟੀ ਦੀ ਗੱਲ ਕਰੀਏ ਤਾਂ ਇਸ ‘ਚ ਕੈਟਕਿਨ ਨਾਂ ਦਾ ਪਾਲੀਫੇਨੋਲਿਕ ਹੁੰਦਾ ਹੈ ਤੇ ਇਹ ਪਾਚਣ ਤੰਤਰ ‘ਚ ਮੌਜੂਦ ਏਜਾਈਮ ਤੇ ਐਸਿਡ ਦੀ ਸਮਰਥਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਕੁਝ ਰਿਸਰਚ ‘ਚ ਪਾਇਆ ਗਿਆ ਹੈ ਕਿ ਚਾਹ ;ਚ ਮੌਜੂਦ ਫੇਨੋਲਿਕ ਯੋਗਿਕ, ਸਾਡੀ ਅੱਤਾਂ ਦੀ ਆਂਤਰਿਕ ਪਰਤਾਂ ‘ਚ ਆਇਰਨ ਕੰਪਲੈਕਸ ਨੂੰ ਬਣਾ ਕੇ, ਆਇਰਨ ਨੂੰ ਪਚਾਉਣ ‘ਚ ਮੁਸ਼ਕਲਾਂ ਪੈਦਾ ਕਰਦਾ ਹੈ

Related posts

ਜੇਕਰ ਸਾਉਣ ਤੋਂ ਪਹਿਲਾਂ ਕਰਦੇ ਹੋ ਸਮਾਰਟਫੋਨ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ

On Punjab

House Cleaning Tips : ਘਰ ਦੀ ਸਫ਼ਾਈ ‘ਚ ਵੈਕਿਊਮ ਕਲੀਨਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

On Punjab

WHO ਨੇ ਪਹਿਲੀ ਵਾਰ ਜਾਰੀ ਕੀਤੀਆਂ Food Safety Guidelines !

On Punjab