74.44 F
New York, US
March 12, 2026
PreetNama
ਸਿਹਤ/Health

Global Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰ

ਦੁਨੀਆਂ ਭਰ ’ਚ ਖ਼ਤਰਨਾਕ ਤੇ ਜਾਨਲੇਵਾ ਕੋਰੋਨਾ ਵਾਇਰਸ ਦੀ ਕਹਿਰ ਜਾਰੀ ਹੈ। ਹੁਣ ਤਕ ਇਸ ਇਨਫੈਕਸ਼ਨ ਦੀ ਲਪੇਟ ’ਚ ਦੁੁਨੀਆਂ ਭਰ ਦੇ 14 ਕਰੋੜ ਤੋਂ ਵਧ ਲੋਕ ਆ ਚੁੱਕੇ ਹਨ। ਇਸਦੇ ਨਾਲ ਹੀ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 30 ਲੱਖ ਤੋਂ ਪਾਰ ਹੈ। Johns Hopkins University ਅਨੁਸਾਰ ਸੋਮਵਾਰ ਸਵੇਰ ਤਕ ਵਿਸ਼ਵ ’ਚ ਇਨਫੈਕਟਿਡ ਲੋਕਾਂ ਦਾ ਅੰਕੜਾ 14,11,13,721 ਤੇ ਮਰਨ ਵਾਲਿਆਂ ਦੀ ਗਿਣਤੀ 30,17,412 ਹੋ ਗਈ ਹੈ।

ਦੁਨੀਆਂ ’ਚ ਸਭ ਤੋਂ ਵਧ ਮਾੜੇ ਹਾਲਾਤ ਅਮਰੀਕਾ ਦੇ ਹਨ, ਜਿਥੇ ਹੁਣ ਕੁੱਲ ਇਨਫੈਕਟਿਡ ਦੀ ਗਿਣਤੀ 31,668,532 ਤੇ ਮਿ੍ਰਤਕਾਂ ਦਾ ਅੰਕੜਾ 567,217 ਹੈ। ਵਾਇਰਸ ਦੇ ਮਾਮਲੇ ’ਚ ਭਾਰਤ ਦੁਨੀਆਂ ’ਚ ਦੂਜੇ ਨੰਬਰ ’ਤੇ ਹੈ। ਇਥੇ ਹੁਣ ਤਕ 14,788,109 ਮਾਮਲੇ ਦਰਜ ਕੀਤੇ ਗਏ ਹਨ। 20 ਲੱਖ ਤੋਂ ਵਧ ਮਾਮਲਿਆਂ ’ਚ ਇਨ੍ਹਾਂ ਦੇਸ਼ਾਂ ਦੇ ਨਾਮ ਹਨ- ਬ੍ਰਾਜ਼ੀਲ (13,943,071), ਫ੍ਰਾਂਸ (5,350,520), ਰੂਸ (4,649,044), ਬਿ੍ਰਟੇਨ (4,403,060), ਤੁਰਕੀ (4,268,447), ਇਟਲੀ (3,870,131), ਸਪੇਨ (3,407,283), ਜਰਮਨੀ (3,155,522), ਅਰਜਨਟੀਨਾ (2,694,014), ਪੋਲੈਂਡ (2,688,025), ਕੋਲੰਬੀਆ (2,652,947), ਮੈਕਸੀਕੋ (2,305,602) ਤੇ ਈਰਾਨ (2,237,089)।

Related posts

Tips: ਘਰ ‘ਚ ਤਿਆਰ ਸੀਰਮ ਨਾਲ ਰਹੋ ਹਮੇਸ਼ਾਂ ਜਵਾਨ

On Punjab

ਮਹਾਮਾਰੀ ਦੌਰਾਨ ਤਣਾਅ ਨੇ ਸੀਨੇ ’ਚ ਦਰਦ ਦੀ ਪਰੇਸ਼ਾਨੀ ਵਧਾਈ, ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ ਵਾਧੇ ਦਾ ਖ਼ਦਸ਼ਾ

On Punjab

ਦਿਮਾਗ ਨੂੰ ਤੇਜ਼ ਕਰਦਾ ਹੈ ਕੇਲਾ, ਰੋਜਾਨਾ ਕਰੋ ਸੇਵਨ

On Punjab