PreetNama
ਸਿਹਤ/Health

Global Coronavirus : ਅਮਰੀਕਾ ‘ਚ ਕੋਰੋਨਾ ਨਾਲ ਰੋਜ਼ ਅੌਸਤਨ 2,000 ਮੌਤਾਂ, ਇਨਫੈਕਸ਼ਨ ਦੇ 99 ਫ਼ੀਸਦੀ ਮਾਮਲਿਆਂ ‘ਚ ਡੈਲਟਾ ਵੇਰੀਐਂਟ

ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਦੀ ਸਥਿਤੀ ‘ਤੇ ਪੱਛਮੀ ਮੀਡੀਆ ਦਾ ਰੌਲਾ ਸਾਰਿਆਂ ਨੂੰ ਯਾਦ ਹੈ, ਪਰ ਹੁਣ ਅਜਿਹੇ ਹੀ ਹਾਲਾਤ ਸਭ ਤੋਂ ਸ਼ਕਤੀਸ਼ਾਲੀ ਤੇ ਸਾਧਨ ਸੰਪਨ ਦੇਸ਼ ਅਮਰੀਕਾ ‘ਚ ਦੇਖਣ ਨੂੰ ਮਿਲ ਰਹੇ ਹਨ। ਇੱਥੇ ਇਨਫੈਕਸ਼ਨ ਦੇ ਰੋਜ਼ਾਨਾ ਮਾਮਲਿਆਂ ‘ਚ ਗਿਰਾਵਟ ਆਉਣ ਦੇ ਬਾਵਜੂਦ ਰੋਜ਼ਾਨਾ ਅੌਸਤਨ 2,000 ਮੌਤਾਂ ਹੋ ਰਹੀਆਂ ਹਨ ਤੇ ਇਨਫੈਕਸ਼ਨ ਦੇ 99 ਫ਼ੀਸਦੀ ਮਾਮਲਿਆਂ ‘ਚ ਵਾਇਰਸ ਦਾ ਡੈਲਟਾ ਵੇਰੀਐਂਟ ਹੀ ਮਿਲ ਰਿਹਾ ਹੈ।

ਅੰਕੜਿਆਂ ਮੁਤਾਬਕ, ਸ਼ਨਿਚਰਵਾਰ ਨੂੰ ਅਮਰੀਕਾ ‘ਚ ਮੌਤਾਂ ਦਾ ਸੱਤ ਦਿਨਾਂ ਦਾ ਅੌਸਤ 2,012 ਤਕ ਪਹੁੰਚ ਗਿਆ, ਜਦੋਂ ਸ਼ੁੱਕਰਵਾਰ ਨੂੰ ਦੇਸ਼ ‘ਚ 2,579 ਮੌਤਾਂ ਦਰਜ ਕੀਤੀਆਂ ਗਈਆਂ। 13 ਸਤੰਬਰ ਨੂੰ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਦਾ ਅੰਕੜਾ 2.85 ਲੱਖ ਤਕ ਪਹੁੰਚ ਗਿਆ ਸੀ, ਪਰ ਉਸ ਤੋਂ ਬਾਅਦ ਉਸ ‘ਚ ਕਮੀ ਆਈ ਤੇ ਸ਼ੁੱਕਰਵਾਰ ਨੂੰ ਦੇਸ਼ ‘ਚ 1.65 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ।

ਹਸਪਤਾਲਾਂ ‘ਚ ਵਧ ਰਹੀ ਬੱਚਿਆਂ ਦੀ ਗਿਣਤੀ

ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀਡੀਸੀ) ਨੇ ਸ਼ਨਿਚਰਵਾਰ ਨੂੰ ਖ਼ਬਰਦਾਰ ਕੀਤਾ ਕਿ ਦੇਸ਼ ‘ਚ ਬੱਚਿਆਂ ਦੀ ਹਸਪਤਾਲ ‘ਚ ਭਰਤੀ ਹੋਣ ਦੀ ਦਰ ਵਧ ਰਹੀ ਹੈ। ਦੇਸ਼ ਦੇ ਸਿਖਰਲੇ ਇਨਫੈਕਸ਼ਨ ਰੋਗ ਮਾਹਰ ਡਾ. ਐਂਥਨੀ ਫਾਸੀ ਨੇ ਕਿਹਾ ਹੈ ਕਿ ਹੁਣ ਹਸਪਤਾਲਾਂ ‘ਚ ਵਧੇਰੇ ਬੱਚੇ ਆ ਰਹੇ ਹਨ ਕਿਉਂਕਿ ਡੈਲਟਾ ਵੇਰੀਐਂਟ ਵੱਡੇ ਬੱਚਿਆਂ ‘ਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।

ਅਲਬਾਮਾ ‘ਚ ਜਨਮ ਤੋਂ ਵੱਧ ਹੋਈਆਂ ਮੌਤਾਂ

ਅਲਬਾਮਾ ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਪਿਛਲੇ ਸਾਲ ਜਨਮ ਨਾਲ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ। ਸੂਬੇ ਦੇ ਸਿਹਤ ਅਧਿਕਾਰੀ ਡਾ. ਸਕਾਟ ਹੈਰਿਸ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ ‘ਚ ਕੁਲ 64,714 ਲੋਕਾਂ ਦੀ ਮੌਤ ਹੋਈ ਜਦਕਿ 57,641 ਬੱਚਿਆਂ ਦਾ ਜਨਮ ਹੋਇਆ। ਪਹਿਲੀ ਤੇ ਦੂਜੀ ਸੰਸਾਰ ਜੰਗ ਤੇ 1918 ‘ਚ ਫਲੂ ਮਹਾਮਾਰੀ ਦੌਰਾਨ ਵੀ ਅਜਿਹਾ ਨਹੀਂ ਹੋਇਆ ਸੀ।

ਕੋਰੋਨਾ ਨੂੰ ਹਰਾਉਣ ਲਈ ਬੂਸਟਰ ਡੋਜ਼ ਜ਼ਰੂਰੀ : ਡਾ. ਫਾਸੀਅਮਰੀਕਾ ਦੇ ਸਿਖਰਲੇ ਇਨਫੈਕਸ਼ਨ ਰੋਗ ਮਾਹਰ ਡਾ. ਐਂਥਨੀ ਫਾਸੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਖ਼ਿਲਾਫ਼ ਵਧੇਰੇ ਸੁਰੱਖਿਆ ਲਈ ਛੇਤੀ ਹੀ ਵੈਕਸੀਨ ਦੀ ਬੂਸਟਰ ਡੋਜ਼ ਜ਼ਰੂਰੀ ਹੋ ਜਾਵੇਗੀ। ਹਾਲਾਂਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) 16 ਸਾਲ ਤੋਂ ਵੱਧ ਉਮਰ ਦੇ ਲੋਕਾਂ ‘ਚ ਤੀਜੀ ਬੂਸਟਰ ਡੋਜ਼ ਦੇ ਵੱਡੇ ਪੱਧਰ ‘ਤੇ ਇਸਤੇਮਾਲ ਨੂੰ ਖਾਰਜ ਕਰ ਚੁੱਕੀ ਹੈ। ਐੱਫਡੀਏ ਨੇ ਆਪਣੀ ਤਜਵੀਜ਼ ‘ਚ ਹਾਲੀਆ ਇਜ਼ਰਾਈਲੀ ਅਧਿਐਨ ਦੇ ਅੰਕੜੇ ਸ਼ਾਮਲ ਕੀਤੇ ਹਨ ਜਿਨ੍ਹਾਂ ਮੁਤਾਬਕ ਵੈਕਸੀਨ ਦੀ ਬੂਸਟਰ ਡੋਜ਼ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਨਫੈਕਸ਼ਨ ਤੇ ਗੰਭੀਰ ਬਿਮਾਰੀ ਦੋਵਾਂ ਤੋਂ ਬਚਾਅ ਸਕਦੀ ਹੈ।

Related posts

ਜੇਕਰ ਤੁਸੀਂ ਵੀ ਸਰਦੀਆਂ ’ਚ ਗਠੀਏ ਦੇ ਦਰਦ ਤੋਂ ਹੋ ਜਾਂਦੇ ਹੋ ਪਰੇਸ਼ਾਨ ਤਾਂ ਘਬਰਾਉਣ ਦੀ ਨਹੀਂ ਲੋੜ, ਡਾਈਟ ’ਚ ਸ਼ਾਮਿਲ ਕਰੋਗੇ ਇਹ ਪੰਜ ਚੀਜ਼ਾਂ

On Punjab

ਪੰਜਾਬ ਦੇ ਡਾਕਟਰ ਨੇ ਲੱਭਿਆ ਕੋਰੋਨਾ ਤੋਂ ਬਚਾਅ ਲਈ ਦੇਸੀ ਇਲਾਜ਼

On Punjab

Delta Plus Variant : ਆਖ਼ਰ ਕੀ ਹੈ ਕੋਵਿਡ-19 ਡੈਲਟਾ ਪਲੱਸ ਵੇਰੀਐਂਟ ਤੇ ਕਿਵੇਂ ਦੇ ਹੁੰਦੇ ਹਨ ਇਸ ਦੇ ਲੱਛਣ

On Punjab