29.19 F
New York, US
December 16, 2025
PreetNama
ਖਬਰਾਂ/News

Geomagnetic Storm : ਸੂਰਜ ਤੋਂ ਨਿਕਲੀ ਆਫ਼ਤ ! ਅੱਜ ਧਰਤੀ ਨਾਲ ਟਕਰਾਏਗਾ ਜਿਓਮੈਗਨੈਟਿਕ ਤੂਫ਼ਾਨ, GPS ਵੀ ਹੋ ਸਕਦੈ ਪ੍ਰਭਾਵਿਤ

ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਨਿਸਟੇ੍ਰਸ਼ਨ (NASA) ਦੇ ਸੋਲਰ ਡਾਇਨੈਮਿਕਸ ਆਬਜ਼ਰਵੇਟਰੀ ਨੇ ਸੂਰਜ ਤੋਂ ਤੇਜ਼ ਚਮਕ ਨਿਕਲਣ ਦੀ ਜਾਣਕਾਰੀ ਦਿੱਤੀ ਹੈ। ਇਸਦਾ ਅਸਰ ਇਹ ਹੋਵੇਗਾ ਕਿ ਸ਼ਨੀਵਾਰ ਨੂੰ ਧਰਤੀ ਨਾਲ ਇਕ ਜਿਓਮੈਗਨੈਟਿਕ ਸਟਰੋਮ (Geomagnetic Storm) ਜਾਂ ਭੂ-ਚੁੰਬਕੀ ਤੂਫ਼ਾਨ ਟਕਰਾ ਸਕਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਤੂਫ਼ਾਨ ਨਾਲ ਇਨਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਪਰ ਜੀਪੀਐੱਸ ਅਤੇ ਸੰਚਾਰ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੂਫ਼ਾਨ ਦਾ ਖ਼ਾਸ ਅਸਰ ਅਮਰੀਕਾ ’ਚ ਦੇਖਣ ਨੂੰ ਮਿਲ ਸਕਦਾ ਹੈ।

ਵੀਰਵਾਰ ਨੂੰ ਸੂਰਜ ਦੇ ਪੰਜ ਕਲਸਟਰਸ ’ਚੋਂ ਇਕ ਬਿੰਦੂ ਤੋਂ ਲੱਖਾਂ ਟਨ ਆਓਨਾਈਜ਼ਡ ਗੈਸ ਨਿਕਲਣ ਦੀ ਖ਼ਬਰ ਹੈ। ਅਮਰੀਕੀ ਸਪੇਸ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਨੂੰ ਸੂਰਜ ਤੋਂ X1 ਕਲਾਸ ਫਲੇਅਰ (ਚਮਕ) ਨਿਕਲੀ। ਨਾਸਾ ਦਾ ਕਹਿਣਾ ਹੈ ਕਿ X ਕਲਾਸ ਸਭ ਤੋਂ ਤੀਬਰ ਚਮਕ ਨੂੰ ਦਿਖਾਉਂਦੀ ਹੈ। ਹਾਲਾਂਕਿ, X2, X3 ਇਸਤੋਂ ਵੀ ਵੱਧ ਤੀਬਰ ਹੁੰਦੀ ਹੈ। ਸੂਰਜ ’ਚ ਹੋਈ ਇਸ ਗਤੀਵਿਧੀ ਦੇ ਚੱਲਦਿਆਂ ਰੇਡਿਓ ਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ।

ਮੀਡੀਆ ਰਿਪੋਰਟਸ ਅਨੁਸਾਰ, ਸੂਰਜ ’ਚ ਜਿਸ ਥਾਂ ਤੋਂ ਇਹ ਫਲੇਅਰ ਨਿਕਲੀ ਹੈ, ਉਸਦਾ ਨਾਮ 1R2887 ਹੈ। ਫਿਲਹਾਲ ਇਹ ਸੂਰਜ ਦੇ ਕੇਂਦਰ ’ਚ ਹੈ ਅਤੇ ਇਸਦੀ ਦਿਸ਼ਾ ਧਰਤੀ ਵੱਲ ਹੈ। ਜਾਣਕਾਰੀ ਮਿਲੀ ਹੈ ਕਿ ਸੋਲਰ ਫਲੇਅਰ ’ਚੋਂ ਨਿਕਲਣ ਵਾਲੀ ਖ਼ਤਰਨਾਕ ਰੇਡੀਏਸ਼ਨ ਧਰਤੀ ਦੇ ਵਾਤਾਵਰਨ ’ਚੋਂ ਨਹੀਂ ਲੰਘ ਸਕਦੀ, ਜਿਸ ਨਾਲ ਇਨਸਾਨਾਂ ’ਤੇ ਇਸਦਾ ਪ੍ਰਭਾਵ ਨਹੀਂ ਪਵੇਗਾ ਪਰ ਇਹ ਰੇਡੀਏਸ਼ਨ ਵਾਯੂਮੰਡਲ ਦੇ ਉਸ ਹਿੱਸੇ ’ਚ ਉਥਲ-ਪੁਥਲ ਮਚਾ ਸਕਦਾ ਹੈ, ਜਿਥੇ ਜੀਪੀਐੱਸ ਅਤੇ ਸੰਚਾਰ ਦੇ ਸਿਗਨਲ ਕੰਮ ਕਰਦੇ ਹਨ।

ਜੇਕਰ ਇਸ ਤੀਬਰ ਚਮਕ ਦਾ ਲਕਸ਼ ਸਿੱਧਾ ਧਰਤੀ ਹੁੰਦੀ ਹੈ, ਤਾਂ ਇਸਦੇ ਨਾਲ ਸੋਲਰ ਕਣਾਂ ਦਾ ਇਕ ਵਿਸਫੋਟ ਵੀ ਹੋ ਸਕਦਾ ਹੈ। ਇਸਨੂੰ ਕੋਰੋਨਲ ਮਾਸ ਇਜੈਕਸ਼ਨ ਕਿਹਾ ਜਾਂਦਾ ਹੈ। ਇਸ ਸੋਲਰ ਤੂਫ਼ਾਨ ਨੂੰ ਅਜਿਹੀਆਂ ਘਟਨਾਵਾਂ ਦੇ ਪੈਮਾਨੇ ’ਤੇ G3 ਮੰਨਿਆ ਗਿਆ ਹੈ। ਚੰਗੀ ਖ਼ਬਰ ਹੈ ਕਿ ਪਾਵਰ ਗਿ੍ਰਡ ਸਬੰਧੀ ਇਸ ਪੱਧਰ ਨੂੰ ਲੈ ਕੇ ਚਿੰਤਾ ਦੀ ਗੱਲ ਘੱਟ ਹੈ।

Related posts

‘ਅਲਕੋਹਲ-ਫ੍ਰੀ ਸਟੇਟਸ ‘ਚ ਕੀ ਨਹੀਂ ਵਿਕਦੀ ਸ਼ਰਾਬ’ ਦਿਲਜੀਤ ਦੁਸਾਂਝ ਨੂੰ ਲੈ ਕੇ ਬਦਲੇ ਕੰਗਨਾ ਰਣੌਤ ਦੇ ਸੁਰ

On Punjab

WhatsApp ਹੈਕ: ਕੋਈ ਹੋਰ ਤਾਂ ਨਹੀਂ ਪੜ੍ਹ ਰਿਹੈ ਨਿੱਜੀ ਮੈਸੇਜ, ਆਸਾਨੀ ਨਾਲ ਲਗਾਓ ਪਤਾ ਕਿ ਤੁਹਾਡਾ WhatsApp ਤਾਂ ਨਹੀਂ ਹੋਇਆ ਹੈਕ

On Punjab

Bomb Threat : ‘ਏਅਰ ਇੰਡੀਆ ‘ਚ ਸਫ਼ਰ ਨਾ ਕਰੋ’: ਖ਼ਾਲਿਸਤਾਨੀ ਵੱਖਵਾਦੀ ਪੰਨੂ ਨੇ ਬੰਬ ਦੀ ਧਮਕੀ ਵਿਚਾਲੇ ਇੱਕ ਤੋਂ 19 ਨਵੰਬਰ ਲਈ ਏਅਰਲਾਈਨਾਂ ਨੂੰ ਦਿੱਤੀ ਚਿਤਾਵਨੀ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੋਮਵਾਰ ਨੂੰ ਹਵਾਈ ਯਾਤਰੀਆਂ ਨੂੰ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਸਨੇ ਦਾਅਵਾ ਕੀਤਾ ਕਿ ਇਹ ਹਮਲਾ ਇਹਨਾਂ ਤਰੀਕਾਂ ਵਿਚਕਾਰ ਹੋ ਸਕਦਾ ਹੈ, ਕਿਉਂਕਿ ਇਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਦੇ ਨਾਲ ਮੇਲ ਖਾਂਦਾ ਸੀ।

On Punjab