ਘਟਨਾ ਦਾ ਵਰਣਨ ਕਰਦੇ ਹੋਏ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਕਰਮਚਾਰੀ ਤੋਂ ਇੱਕ ਬਹੁਤ ਹੀ ਨਿੱਜੀ ਕਾਰਨ ਕਰਕੇ ਛੁੱਟੀ ਦੀ ਬੇਨਤੀ ਵਾਲੀ ਈਮੇਲ ਪ੍ਰਾਪਤ ਹੋਈ। ਕਰਮਚਾਰੀ ਨੇ ਈਮੇਲ ਵਿੱਚ ਕਿਹਾ ਕਿ ਉਹ ਬ੍ਰੇਕਅੱਪ ਤੋਂ ਬਾਅਦ ਕੰਮ ’ਤੇ ਧਿਆਨ ਕੇਂਦਰਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਠੀਕ ਹੋਣ ਲਈ ਕੁੱਝ ਸਮੇਂ ਦੀ ਲੋੜ ਸੀ।
ਪੋਸਟ ਵਿੱਚ ਛੁੱਟੀ ਦੀ ਅਰਜ਼ੀ ਦਾ ਇੱਕ ਸਕਰੀਨਸ਼ਾਟ ਵੀ ਸ਼ਾਮਲ ਸੀ ਜਿਸ ਵਿੱਚ ਲਿਖਿਆ ਸੀ: “ਮੇਰਾ ਹਾਲ ਹੀ ਵਿੱਚ ਬ੍ਰੇਕਅੱਪ ਹੋ ਗਿਆ ਹੈ ਅਤੇ ਮੈਂ ਕੰਮ ’ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਿਹਾ/ਰਹੀ ਹਾਂ, ਮੈਨੂੰ ਇੱਕ ਛੋਟੇ ਬ੍ਰੇਕ ਦੀ ਲੋੜ ਹੈ। ਮੈਂ ਅੱਜ ਘਰੋਂ ਕੰਮ ਕਰ ਰਿਹਾ/ਰਹੀ ਹਾਂ, ਇਸ ਲਈ ਮੈਂ 28 ਤਰੀਕ ਤੋਂ 8 ਤਰੀਕ ਤੱਕ ਛੁੱਟੀ ਲੈਣੀ ਚਾਹੁੰਦਾ/ਚਾਹੁੰਦੀ ਹਾਂ।’’
ਇਸ ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖ ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਕਈਆਂ ਨੇ ਕਰਮਚਾਰੀ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ, ਜਦੋਂ ਕਿ ਦੂਸਰਿਆਂ ਨੇ ਕਿਹਾ ਕਿ ਅਜਿਹੀ ਪਾਰਦਰਸ਼ਤਾ ਕੰਮ ਵਾਲੀ ਥਾਂ ਦੇ ਸੱਭਿਆਚਾਰ ਵਿੱਚ ਇੱਕ ਸਵਾਗਤਯੋਗ ਤਬਦੀਲੀ ਨੂੰ ਦਰਸਾਉਂਦੀ ਹੈ ਜਿੱਥੇ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਬਾਰੇ ਖੁੱਲ੍ਹੇਆਮ ਚਰਚਾ ਕੀਤੀ ਜਾਂਦੀ ਹੈ। ਕਈ ਉਪਭੋਗਤਾਵਾਂ ਨੇ ਪੁੱਛਿਆ ਕਿ ਕੀ ਸਿੰਘ ਨੇ ਬੇਨਤੀ ਨੂੰ ਮਨਜ਼ੂਰੀ ਕੀਤਾ? ਤਾਂ ਸੀਈਓ ਨੇ ਜਵਾਬ ਦਿੱਤਾ, ‘‘ਛੁੱਟੀ ਤੁਰੰਤ ਮਨਜ਼ੂਰ,” ਜਿਸ ਨਾਲ ਉਸਨੂੰ ਉਸ ਦੇ ਸਹਾਇਕ ਰੁਖ ਲਈ ਪ੍ਰਸ਼ੰਸਾ ਵੀ ਮਿਲੀ।

