PreetNama
ਫਿਲਮ-ਸੰਸਾਰ/Filmy

FIFA World Cup 2022: ਮੈਚ ਤਾਂ ਅਰਜਨਟੀਨਾ ਨੇ ਜਿੱਤਿਆ ਪਰ ‘ਟਰਾਫੀ’ ਲੈ ਗਿਆ ਰਣਵੀਰ ਸਿੰਘ

ਫੀਫਾ ਵਿਸ਼ਵ ਕੱਪ 2022 ਦੀ ਜਿੱਤ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 3-3 ਨਾਲ ਬਰਾਬਰੀ ਤੋਂ ਬਾਅਦ ਹਰਾ ਕੇ 36 ਸਾਲਾਂ ਬਾਅਦ ਫੀਫਾ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਉੱਥੇ ਹੀ ਲਿਓਨਨ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ। ਇਸ ਇਤਿਹਾਸਕ ਪਲ ਨੂੰ ਦੇਖਣ ਅਤੇ ਫੀਫਾ ਵਿਸ਼ਵ ਕੱਪ ਦਾ ਆਨੰਦ ਲੈਣ ਲਈ ਰਣਵੀਰ ਸਿੰਘ ਆਪਣੀ ‘ਟਰਾਫੀ’ ਦੀਪਿਕਾ ਪਾਦੂਕੋਣ ਨਾਲ ਮੌਜੂਦ ਸਨ। ਮੈਚ ਦੌਰਾਨ ਕੁਝ ਵੀਡੀਓਜ਼ ਤੇ ਫੋਟੋਆਂ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਸ਼ੇਅਰ ਕੀਤੀਆਂ ਹਨ, ਜਿਸ ’ਚ ਉਨ੍ਹਾਂ ਨੂੰ ਪਤਨੀ ਦੀਪਿਕਾ ਪਾਦੂਕੋਣ ਨਾਲ ਖੇਡ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਫਾਈਨਲ ਮੈਚ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਨੇ ਫੀਫਾ ਵਰਲਡ ਕੱਪ ਟਰਾਫੀ ਦਾ ਉਦਘਾਟਨ ਕੀਤਾ। ਭਾਰਤ ਦੇ ਲੋਕਾਂ ਲਈ ਇਹ ਬਹੁਤ ਮਾਣ ਵਾਲਾ ਪਲ ਸੀ ਕਿਉਂਕਿ ਦੀਪਿਕਾ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਹੈ।

ਐਨਰਜੀ ਨਾਲ ਭਰਪੂਰ ਦਿਸੇ ਰਣਵੀਰ-ਦੀਪਿਕਾ

ਰਣਵੀਰ ਸਿੰਘ ਨੂੰ ਫੁੱਟਬਾਲ ਖੇਡਣ ਦਾ ਬਹੁਤ ਸ਼ੌਕ ਹੈ। ਇਹੀ ਕਾਰਨ ਹੈ ਕਿ ਉਹ ਵਿਸ਼ਵ ਕੱਪ ਫਾਈਨਲ ਦੇਖਣ ਲਈ ਵਿਸ਼ੇਸ਼ ਤੌਰ ’ਤੇ ਕਤਰ ਪਹੁੰਚੇ ਸਨ। ਉਨ੍ਹਾਂ ਨੇ ਜੋ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕੀਤੀਆਂ ਹਨ, ਉਨ੍ਹਾਂ ’ਚ ਮੈਚ ਲਈ ਉਤਸ਼ਾਹ ਸਾਫ ਦਿਖਾਈ ਦੇ ਰਿਹਾ ਹੈ। ਉਹ ਮੈਚ ’ਤੇ ਚਰਚਾ ਕਰਦੇ ਵੀ ਨਜ਼ਰ ਆਏ ਅਤੇ ਆਮ ਵਾਂਗ ਉਨ੍ਹਾਂ ਦਾ ਐਨਰਜੀ ਲੈਵਲ ਬਰਕਰਾਰ ਰਿਹਾ। ਉਥੇ ਹੀ ਦੀਪਿਕਾ ਪਾਦੂਕੋਣ ਪੂਰੇ ਮੈਚ ਦਾ ਆਨੰਦ ਲੈਂਦੀ ਨਜ਼ਰ ਆਈ

ਅਰਜਨਟੀਨਾ ਦੀ ਜਿੱਤ ਤੇ ਮੈਸੀ ਦਾ ਜਾਦੂ

ਅਰਜਨਟੀਨਾ ਦੀ ਜਿੱਤ ਅਤੇ ਮੈਸੀ ਦੇ ਜਾਦੂ ਤੋਂ ਰਣਵੀਰ-ਦੀਪਿਕਾ ਕਾਫੀ ਪ੍ਰਭਾਵਿਤ ਹੋਏ। ਬੀਤੀ ਰਾਤ ਸਪੈਨਿਸ਼ ਗੋਲਕੀਪਰ ਨਾਲ ਰਣਵੀਰ ਸਿੰਘ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾ ਦਿੱਤਾ। ਹੁਣ ਮੈਚ ਦੌਰਾਨ ਦੀਪਿਕਾ ਪਾਦੂਕੋਣ ਨਾਲ ਉਨ੍ਹਾਂ ਦੀਆਂ ਤਸਵੀਰਾਂ ਚਰਚਾ ’ਚ ਹਨ। ਪ੍ਰਸ਼ੰਸਕ ਦੀਪਿਕਾ ਪਾਦੂਕੋਣ ਅਤੇ ਉਸ ਦੀ ਦਿਖ ਦੀ ਕਾਫੀ ਤਾਰੀਫ ਕਰ ਰਹੇ ਹਨ ਪਰ ਉਸ ਦੀ ਸਭ ਤੋਂ ਵੱਧ ਤਾਰੀਫ ਉਸ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਰਣਵੀਰ ਸਿੰਘ ਨੇ ਕੀਤੀ। ਰਣਵੀਰ ਨੇ ਮੈਚ ਦੀਆਂ ਕਈ ਵੀਡੀਓ ਅਤੇ ਫੋਟੋਆਂ ਸ਼ੇਅਰ ਕੀਤੀਆਂ ਹਨ। ਇਕ ਪੋਸਟ ’ਚ ਉਨ੍ਹਾਂ ਨੇ ਲਿਖਿਆ, ‘ਵਰਲਡ ਕੱਪ ਟਰਾਫੀ ਦੇ ਨਾਲ ਮੇਰੀ ਟਰਾਫੀ।’ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਰਣਵੀਰ ਨੇ ਟਵੀਟ ਕੀਤਾ ਕਿ ਇਹ ਮੈਚ ਇਤਿਹਾਸਕ, ਸ਼ਾਨਦਾਰ ਅਤੇ ਜਾਦੂ ਸੀ।

Related posts

ਰਵੀਨਾ, ਭਾਰਤੀ ਤੇ ਫ਼ਰਾਹ ਖਿਲਾਫ਼ ਪੰਜਾਬ ‘ਚ ਕੇਸ ਦਰਜ

On Punjab

ਜਦੋਂ ਮਰਨ ਕਿਨਾਰੇ ਪਹੁੰਚਿਆ ਸੀ ਪ੍ਰਿਯੰਕਾ ਦਾ ਪਤੀ ਨਿਕ ਜੋਨਸ !

On Punjab

Anushka Virat : ਪਤਨੀ ਅਨੁਸ਼ਕਾ ਸ਼ਰਮਾ ਨਾਲ ਸਮੁੰਦਰ ਕਿਨਾਰੇ ਸ਼ਰਟਲੈੱਸ ਨਜ਼ਰ ਆਏ ਵਿਰਾਟ ਕੋਹਲੀ, ਤਾਬੜਤੋੜ ਵਾਇਰਲ ਹੋਈਆਂ ਤਸਵੀਰਾਂ

On Punjab