PreetNama
ਸਮਾਜ/Social

Facebook ‘ਤੇ ਵੱਧ ਰਹੇ ਸੀ ਪਤਨੀ ਦੇ Followers, ਪਤੀ ਨੇ ਉਤਾਰਿਆ ਮੌਤ ਦੇ ਘਾਟ

Jaipur Man murders wife: ਜੈਪੁਰ: ਅਕਸਰ ਸ਼ੱਕ ਕਾਰਨ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਜੈਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਜੈਪੁਰ ਦੇ ਆਮੇਰ ਇਲਾਕੇ ਵਿੱਚ ਪਤੀ ਨੇ ਪਤਨੀ ਨੂੰ ਚਰਿੱਤਰ ‘ਤੇ ਸ਼ੱਕ ਦ ਚੱਲਦਿਆਂ ਮੌਤ ਦੇ ਘਾਟ ਉਤਾਰ ਦਿੱਤਾ । ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਦਰਅਸਲ, ਪਤਨੀ ਦੇ ਫੇਸਬੁੱਕ ‘ਤੇ 6000 ਤੋਂ ਜ਼ਿਆਦਾ ਫੌਲੋਅਰਸ ਹੋ ਗਏ ਸੀ, ਜਿਸ ਕਾਰਨ ਉਹ ਹਮੇਸ਼ਾ ਮੋਬਾਇਲ ‘ਤੇ ਲੱਗੀ ਰਹਿੰਦੀ ਸੀ । ਇਸ ਕਾਰਨ ਪਤੀ ਨੇ ਆਪਣੀ ਪਤਨੀ ‘ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਖੌਫ਼ਨਾਕ ਕਦਮ ਦਾ ਸਹਾਰਾ ਲੈ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਸ ਸਬੰਧੀ ਐਡੀਸ਼ਨਲ ਪੁਲਿਸ ਕਮਿਸ਼ਨਰ ਅਸ਼ੋਕ ਗੁਪਤਾ ਨੇ ਦੱਸਿਆ ਕਿ ਦਿੱਲੀ ਹਾਈਵੇ ਸਥਿਤ ਮਾਤਾ ਦੇ ਮੰਦਰ ਕੋਲ ਇੱਕ ਮਹਿਲਾ ਖੂਨ ਨਾਲ ਲਥਪਥ ਪਾਈ ਹੋਈ ਸੀ । ਉਨ੍ਹਾਂ ਦੱਸਿਆ ਕਿ ਲਾਸ਼ ਕੋਲ ਖੜੀ ਸਕੂਟੀ ਵਿਚੋਂ ਉਸਦਾ ਕੁਝ ਸਮਾਂ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਉਸਦੀ ਪਹਿਚਾਣ ਕੀਤੀ ਗਈ ।

ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਕਤਲ ਤੋਂ ਬਾਅਦ ਉਸਦੀ ਪਹਿਚਾਣ ਨੂੰ ਲੁਕਾਉਣ ਲਈ ਉਸਦਾ ਸਿਰ ਪੱਥਰ ਨਾਲ ਕੁਚਲ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਮ੍ਰਿਤਕ ਮਹਿਲਾ ਦੀ ਪਹਿਚਾਣ ਨੈਨਾ ਉਰਫ਼ ਰੇਸ਼ਮਾ ਮੰਗਲਾਨੀ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਅਯਾਦ ਤੇ ਰੇਸ਼ਮਾ ਨੇ ਗਾਜ਼ੀਆਬਾਦ ਵਿੱਚ ਵਿਆਹ ਰਚਾਇਆ ਸੀ ।

ਦੱਸ ਦੇਈਏ ਕਿ ਵਿਆਹ ਤੋਂ ਬਾਅਦ ਤੋਂ ਹੀ ਦੋਨਾਂ ਵਿੱਚ ਵਿਵਾਦ ਚੱਲ ਰਿਹਾ ਸੀ । ਪਤਨੀ ਇਸ ਸਭ ਤੋਂ ਤੰਗ ਆ ਕੇ ਆਪਣੇ ਪੇਕਿਆਂ ਕੋਲ ਰਹਿਣ ਲੱਗ ਗਈ ਸੀ । ਜਿਸ ਤੋਂ ਬਾਅਦ ਉਸਦਾ ਪਤੀ ਉਸ ਨੂੰ ਸੁਲ੍ਹਾ ਕਰਨ ਦੇ ਬਹਾਨੇ ਲੈ ਕੇ ਆਇਆ ਤੇ ਰਾਤ ਨੂੰ ਸੁਨਸਾਨ ਜਗ੍ਹਾ ‘ਤੇ ਲਿਜਾ ਕੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ । ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ ।

Related posts

ਇਤਿਹਾਸਕ ਗੁ: ਨਾਨਕਸਰ ਸਠਿਆਲਾ

Preet Nama usa

Independence day: ਇਸ ਵਾਰ ਹੋਏਗਾ ਕੁਝ ਖਾਸ, ਪਹਿਲੀ ਵਾਰ ਟਾਈਮਜ਼ ਸਕੁਏਅਰ ‘ਤੇ ਲਹਿਰਾਏਗਾ ਤਿਰੰਗਾ

On Punjab

ਚੰਦਰਮਾ ਮਿਸ਼ਨ ਲਈ ਨਾਸਾ ਨੇ 18 ਯਾਤਰੀਆਂ ਦੀ ਕੀਤੀ ਚੋਣ, Artemis ਮਿਸ਼ਨ ਤਹਿਤ ਅੱਧੀ ਮਹਿਲਾਵਾਂ ਸ਼ਾਮਿਲ

On Punjab
%d bloggers like this: