PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

ਮੇਵਾ ਖਾਣ ਨਾਲ ਘੱਟ ਹੁੰਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ, ਨਵੇਂ ਅਧਿਐਨ ‘ਚ ਦਾਅਵਾ

ਮੇਵਾ ਖਾਣਾ ਸਾਡੀ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ। ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਤੀਦਿਨ ਮੁੱਠੀ ਭਰ ਬਾਦਾਮ, ਅਖਰੋਟ, ਕਾਜੂ ਆਦਿ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 25 ਫ਼ੀਸਦੀ ਤਕ ਘੱਟ ਹੋ ਸਕਦਾ ਹੈ। ਖੋਜ ਦਾ ਸਿੱਟਾ ਜਨਰਲ ਫੂਡ ਐਂਡ ਨਿਊਟ੍ਰੀਸ਼ੀਅਨ ਰਿਸਰਚ ਵਿਚ ਪ੍ਰਕਾਸ਼ਿਤ ਹੋਇਆ ਹੈ।

ਖੋਜੀਆਂ ਨੇ ਆਪਣੇ ਅਧਿਐਨ ਵਿਚ ਦੱਸਿਆ ਹੈ ਕਿ ਮੇਵਾ ਖਾਣ ਨਾਲ ਬੈਡ ਕੋਲੈਸਟ੍ਰੋਲ ਘੱਟ ਹੁੰਦਾ ਹੈ, ਜੋ ਦਿਲ ਸਬੰਧੀ ਬਿਮਾਰੀਆਂ ਦਾ ਇਕ ਕਾਰਕ ਹੈ। ਮੇਵੇ ਵਿਚ ਫੈਟੀ ਐਸਿਡ ਹੁੰਦਾ ਹੈ ਜੋ ਧਮਨੀਆਂ ਵਿਚ ਫੈਟ ਦੇ ਜਮ੍ਹਾਂ ਹੋਣ ਨੂੰ ਕੰਟਰੋਲ ਕਰਦਾ ਹੈ। ਨਾਰਵੇ ਦੇ ਓਸਲੋ ਯੂਨੀਵਰਸਿਟੀ ਦੇ ਰਿਸਰਚ ਫੈਲੋ ਏਰਿਕ ਅਰਨੇਸਨ ਅਤੇ ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਨੇ 60 ਪਹਿਲਾਂ ਦੇ ਅਧਿਅਨਾਂ ਦੀ ਸਮੀਖਿਆਵਾਂ ਵਿਚ ਉਕਤ ਸਿੱਟਾ ਕੱਢਿਆ ਹੈ। ਖੋਜੀਆਂ ਨੇ ਕਿਹਾ ਕਿ ਜੇਕਰ ਤੁਸੀਂ ਰੋਜ਼ਾਨਾ ਮੁੱਠੀ ਭਰ ਯਾਨੀ ਕਰੀਬ 30 ਗ੍ਰਾਮ ਮੇਵਾ ਰੋਜ਼ ਖਾਂਦੇ ਹੋ ਤਾਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ 20 ਤੋਂ 25 ਫ਼ੀਸਦੀ ਤਕ ਘੱਟ ਕਰ ਸਕਦੇ ਹੋ। ਮੇਵਾ ਖ਼ੂਨ ਵਿਚ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਕਰਨ ਵਿਚ ਅਸਰਦਾਇਕ ਹੈ, ਜੋ ਧਮਨੀਆਂ ਵਿਚ ਫੈਟ ਦੇ ਜਮ੍ਹਾਂ ਹੋਣ ਨੂੰ ਰੋਕਦਾ ਹੈ। ਅਰਨੇਸਨ ਨੇ ਕਿਹਾ ਕਿ ਅਥੇਰੋਸਲੇਰੋਸਿਸ ਨਾਂ ਨਾਲ ਜਾਇਆ ਜਾਣ ਵਾਲਾ ਇਹ ਦਿਲ ਦੇ ਦੌਰੇ ਦੇ ਕਾਰਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਹਾਲਾਂਕਿ, ਖੋਜੀ ਮੇਵਾ ਖਾਣ ਨਾਲ ਸਟ੍ਰੋਕ ਅਤੇ ਟਾਈਪ-ਟੂ ਡਾਇਬਟੀਜ਼ ਦਾ ਖ਼ਤਰਾ ਘੱਟ ਹੋਣ ਨੂੰ ਲੈ ਕੇ ਯਕੀਨੀ ਨਹੀਂ ਹਨ। ਮੇਵੇ ਦਾ ਅਸਰ ਬਲੱਡ ਪ੍ਰੈਸ਼ਰ ’ਤੇ ਅਸਰ ਨਹੀਂ ਪਾਉਂਦਾ ਜੋ ਕਿ ਸਟ੍ਰੋਕ ਦੇ ਜ਼ਿੰਮੇਵਾਰ ਕਾਰਕਾਂ ਵਿਚੋਂ ਇਕ ਹੈ।

Related posts

ਟੋਲ ਪਲਾਜ਼ਾ ਬੰਦ ਕਰਨ ਜਾਂਦੇ ਧਰਨਾਕਾਰੀ ਪੁਲੀਸ ਵੱਲੋਂ ਗ੍ਰਿਫਤਾਰ

On Punjab

ਸੂਡਾਨ ਤੋਂ ਦਿੱਲੀ ਪਹੁੰਚੇ ਭਾਰਤੀਆਂ ਨੇ ਗੂੰਜਾਏ ‘ਭਾਰਤ ਮਾਤਾ ਕੀ ਜੈ’, ‘ਮੋਦੀ ਜ਼ਿੰਦਾਬਾਦ’ ਦੇ ਨਾਅਰੇ ਦੇਖੋ ਵੀਡੀਓ

On Punjab

ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲੀਸ ਨੇ ਸੈਕਟਰ 3 ਥਾਣੇ ਦੇ ਬਾਹਰ ਲਾਏ ਡੇਰੇ

On Punjab