60.42 F
New York, US
October 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Disha Salian ਮੌਤ ਮਾਮਲਾ: ਸੀਬੀਆਈ ਵੱਲੋਂ ਦਰਜ FIR ਵਿੱਚ ਆਦਿਤਿਆ ਠਾਕਰੇ, ਰੀਆ ਚੱਕਰਵਰਤੀ ਅਤੇ ਹੋਰ ਅਦਾਕਾਰਾਂ ਦਾ ਨਾਮ ਸ਼ਾਮਲ

ਚੰਡੀਗੜ੍ਹ-  ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ(ਮ੍ਰਿਤਕ) ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਅਨ ਦੀ ਮੌਤ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਸ਼ਿਵ ਸੈਨਾ-(ਯੂਬੀਟੀ) ਨੇਤਾ ਆਦਿਤਿਆ ਠਾਕਰੇ, ਰੋਹਨ ਰਾਏ, ਰੀਆ ਚੱਕਰਵਰਤੀ, ਪਰਮਬੀਰ ਸਿੰਘ ਅਤੇ ਹੋਰਨਾਂ ਦੇ ਨਾਮ ਸ਼ਾਮਲ ਹਨ। ਅਦਾਲਤ ਵਿੱਚ ਸਤੀਸ਼ ਸਾਲਿਅਨ ਦੀ ਪੈਰਵੀ ਕਰ ਰਹੇ ਐਡਵੋਕੇਟ ਨਿਲੇਸ਼ ਓਝਾ ਨੇ ਸੋਮਵਾਰ ਨੂੰ ਕਿਹਾ ਕਿ ਦਿਸ਼ਾ ਸਾਲਿਅਨ ਦੇ ਪਿਤਾ ਸਤੀਸ਼ ਸਾਲਿਅਨ ਦੀ ਸ਼ਿਕਾਇਤ ਦੀ ਮੁੱਢਲੀ ਤਸਦੀਕ ਅਤੇ ਜਾਂਚ ਏਜੰਸੀ ਵੱਲੋਂ ਦਰਜ ਕੀਤੇ ਗਏ ਬਿਆਨ ਤੋਂ ਬਾਅਦ ਸੀਬੀਆਈ ਨੇ ਕੱਲ੍ਹ ਐੱਫਆਈਆਰ ਦਰਜ ਕੀਤੀ ਹੈ।

ਉਨ੍ਹਾਂ ਕਿਹਾ, “ਉਹ ਐੱਫਆਈਆਰ ਸਮੂਹਿਕ ਜਬਰ ਜਨਾਹ, ਕਤਲ ਅਤੇ ਇਸ ਅਪਰਾਧ ਦੇ ਪਰਦਾਫਾਸ਼ (ਕਵਰ-ਅੱਪ) ਲਈ ਹੈ। ਇਹ ਐੱਫਆਈਆਰ ਆਈਪੀਸੀ ਦੀ ਧਾਰਾ 120ਬੀ ਨਾਲ ਪੜ੍ਹਦਿਆਂ ਮੁੱਖ ਅਪਰਾਧਾਂ ਭਾਵ ਧਾਰਾ 376ਡੀ, 302, 201, 217, 218 ਤਹਿਤ ਦਰਜ ਕੀਤੀ ਗਈ ਹੈ। ਐੱਫਆਈਆਰ ਵਿੱਚ ਆਦਿਤਿਆ ਠਾਕਰੇ, ਡੀਨੋ ਮੋਰੇਆ, ਸੂਰਜ ਪੰਚੋਲੀ, ਆਦਿਤਿਆ ਠਾਕਰੇ ਦਾ ਬਾਡੀਗਾਰਡ, ਰੋਹਨ ਰਾਏ, ਰੀਆ ਚੱਕਰਵਰਤੀ, ਪਰਮਬੀਰ ਸਿੰਘ, ਤਤਕਾਲੀ ਡੀਸੀਪੀ ਵਿਸ਼ਾਲ ਠਾਕੁਰ, ਅਤੇ ਉਹ ਪੁਲੀਸ ਅਧਿਕਾਰੀ ਜਿਸ ਨੇ ਝੂਠੇ ਰਿਕਾਰਡ ਬਣਾਏ, ਮਾਲਵਣੀ ਪੁਲੀਸ ਸਟੇਸ਼ਨ ਦੇ ਪੀਆਈ, ਅਤੇ ਐਸਆਈਟੀ ਦੇ ਮੈਂਬਰ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਡਾਕਟਰ ਸੰਜੇ ਯਾਦਵ…  ਫੋਰੈਂਸਿਕ ਲੈਬ ਦਾ ਕੈਮੀਕਲ ਵਿਸ਼ਲੇਸ਼ਕ ਜਿਸਨੇ ਸਮੂਹਿਕ ਜਬਰ ਜਨਾਹ ਦੀ ਰਿਪੋਰਟ ਨੂੰ ਬਦਲ ਦਿੱਤਾ, ਵੀ ਸ਼ਾਮਲ ਹਨ।”

ਉਨ੍ਹਾਂ ਅੱਗੇ ਕਿਹਾ, “ਇਹ ਸਾਰੇ ਲੋਕ ਅਤੇ ਇੱਕ ਲੰਬੀ ਸੂਚੀ ਹੈ, ਇਹ ਸਾਰੇ ਲੋਕ ਇਸ ਵਿੱਚ ਮੁਲਜ਼ਮ ਹਨ… ਪੂਰੀ ਕਹਾਣੀ ਸੀਸੀਟੀਵੀ ਰਾਹੀਂ ਝੂਠੀ ਸਾਬਤ ਕਰ ਦਿੱਤੀ ਗਈ ਹੈ। ਇਸ ਲਈ ਇਸ ਪੂਰੇ ਕਵਰ-ਅੱਪ ਦਾ ਮਤਲਬ ਹੈ ਕਿ ਇਹ ਸਾਰੇ ਸਬੂਤ ਸਨ। ਅਦਾਲਤ ਨੂੰ ਪ੍ਰਾਇਮਾ ਫੇਸੀ (ਮੁੱਢਲੇ ਤੌਰ ‘ਤੇ) ਮਾਮਲੇ ਵਿੱਚ ਦਮ ਲੱਭਿਆ, ਇਸ ਲਈ ਮਾਮਲਾ ਸੀਬੀਆਈ ਨੂੰ ਦੇ ਦਿੱਤਾ।”

ਬੰਬੇ ਹਾਈ ਕੋਰਟ ਵੱਲੋਂ ਮਾਮਲੇ ਦੀ ਪੂਰੀ ਜਾਂਚ ਦੇ ਨਿਰਦੇਸ਼ ਦੇਣ ਤੋਂ ਬਾਅਦ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਨੇ ਸੋਮਵਾਰ ਨੂੰ ਦਿਸ਼ਾ ਸਾਲਿਅਨ ਦੀ ਮੌਤ ਦੇ ਸਬੰਧ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਹੈ। ਸਾਲੀਅਨ 8 ਜੂਨ 2020 ਨੂੰ ਮ੍ਰਿਤਕ ਹਾਲਤ ਵਿੱਚ ਮਿਲੀ ਸੀ; ਉਸਦੀ ਮੌਤ ਰਾਜਪੂਤ ਦੇ ਮੁੰਬਈ ਦੇ ਬਾਂਦਰਾ ਸਥਿਤ ਘਰ ਵਿੱਚ ਮ੍ਰਿਤਕ ਮਿਲਣ ਤੋਂ ਕੁਝ ਦਿਨ ਪਹਿਲਾਂ ਹੋਈ ਸੀ। ਇਹ ਵਿਕਾਸ ਬੰਬੇ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਐੱਫਆਈਆਰ ਦਰਜ ਕਰਨ ਅਤੇ ਸਾਲਿਅਨ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦੇਣ ਤੋਂ ਬਾਅਦ ਸਾਹਮਣੇ ਆਇਆ ਹੈ।

Related posts

ਹਾਊਸਿੰਗ ਪ੍ਰਾਜੈਕਟ ਦੀ ਉਸਾਰੀ ਨਾਲ ਸਬੰਧਤ ਫਾਈਲ ਗੁੰਮ, ਨਵਜੋਤ ਸਿੰਘ ਸਿੱਧੂ ਨੂੰ ਲੁਧਿਆਣਾ ਦੀ ਅਦਾਲਤ ‘ਚ ਕੀਤਾ ਤਲਬ, ਪੜ੍ਹੋ ਪੂਰਾ ਮਾਮਲਾ

On Punjab

ਮੀਟਿੰਗ ਰੱਦ ਕੀਤੇ ਜਾਣ ਕਾਰਨ ਮੁੱਖ ਮੰਤਰੀ ਅਤੇ ਮੁਲਾਜ਼ਮ ਯੂਨੀਅਨਾਂ ਦੇ ਪੇਚ ਫਸਣ ਦੇ ਆਸਾਰ

On Punjab

ਭਾਰਤ ਵਿਰੋਧੀ ਬਿਆਨ ਤੋਂ ਬਾਅਦ ਹੁਣ ਮਾਲਦੀਵ ਦੀ ਰਾਜਨੀਤੀ ‘ਚ ਆਇਆ ਭੂਚਾਲ, ਰਾਸ਼ਟਰਪਤੀ ਮੁਇਜ਼ੂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ

On Punjab