ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ (Dia Mirza) ਨੇ ਇਸ ਸਾਲ 15 ਫਰਵਰੀ ਨੂੰ ਆਪਣੇ ਬੁਆਏਫਰੈਂਡ ਵੈਭਵ ਨਾਲ ਵਿਆਹ ਕੀਤਾ ਸੀ। ਇਸ ਤੋਂ ਕੁਝ ਦਿਨਾਂ ਬਾਅਦ ਹੀ ਅਦਾਕਾਰਾ ਨੇ ਬੇਬੀ ਬੰਪ (Baby Bump) ਨਾਲ ਆਪਣੀ ਇਕ ਫੋਟੋ ਸ਼ੇਅਰ ਕੀਤੀ ਤੇ ਦੱਸਿਆ ਕਿ ਜਲਦ ਹੀ ਉਹ ਮਾਂ ਬਣਨ ਵਾਲੀ ਹੈ। ਹੁਣ ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਮਾਂ ਬਣ ਚੁੱਕੀ ਹੈ ਤੇ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਦੀਆ ਹਾਲ ਹੀ ‘ਚ ਮਾਂ ਨਹੀਂ ਬਣੀ ਹੈ, ਬਲਕਿ ਦੋ ਮਹੀਨਿਆਂ ਪਹਿਲਾਂ ਉਨ੍ਹਾਂ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਹੈ। ਜਿਸ ਦਾ ਉਨ੍ਹਾਂ ਨੇ ਅਵਯਾਨ ਆਜ਼ਾਦ ਰਾਖੀ ਨਾਂ ਰੱਖਿਆ ਹੈ।
ਦੀਆ ਨੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਉਹ ਅਵਯਾਨ ਦਾ ਹੱਥ ਫੜ੍ਹੇ ਦਿਖਾਈ ਦੇ ਰਹੀ ਹੈ। ਇਸ ਫੋਟੋ ‘ਚ ਮਾਂ ਬੇਟੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਬੱਸ ਹੱਥ ਦਿਖਾਈ ਦੇ ਰਹੇ ਹਨ। ਦੀਆ ਨੇ ਆਪਣੀ ਪੋਸਟ ‘ਚ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਕਿ ਪਿਛਲੇ ਦੋ ਮਹੀਨੇ ਉਨ੍ਹਾਂ ਲਈ ਕਿੰਨੇ ਮੁਸ਼ਕਲ ਭਰੇ ਰਹੇ। ਕਿਉਂਕਿ ਅਵਯਾਨ ਦਾ ਜਨਮ ਤੈਅ ਸਮੇਂ ਤੋਂ ਪਹਿਲਾਂ ਹੋ ਗਿਆ, ਪਰ ਡਾਕਟਰਾਂ ਨੇ ਬਹੁਤ ਚੰਗੇ ਤੋਂ ਦੀਆ ਦਾ ਕੇਸ ਹੈਂਡਲ ਕੀਤਾ। ਅਦਾਕਾਰਾ ਨੇ ਆਪਣੀ ਪੋਸਟ ‘ਚ ਲਿਖਿਆ, ‘Elizabeth Stone ਦੀ ਇਕ ਕਹਾਵਤ ਮੁਤਾਬਿਕ… ਇਕ ਬੱਚੇ ਨੂੰ ਆਪਣੀ ਜ਼ਿੰਦਗੀ ‘ਚ ਲਿਆਉਣਾ ਮਤਲਬ ਤੁਸੀਂ ਇਸ ਗੱਲ ਨੂੰ ਤੈਅ ਕਰ ਲਿਆ ਹੈ ਕਿ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮ ਰਿਹਾ ਹੈ। ਇਹ ਸ਼ਬਦ ਮੇਰੇ ਤੇ ਵੈਭਵ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇਕਦਮ ਸਟੀਕ ਹੈ।’