PreetNama
ਫਿਲਮ-ਸੰਸਾਰ/Filmy

Dhanteras 2021 : ਬਾਲੀਵੁੱਡ ਸਿਤਾਰਿਆਂ ਨੇ ਇੰਜ ਮਨਾਇਆ ਧਨਤੇਰਸ ਦਾ ਤਿਉਹਾਰ, ਸ਼ਿਲਪਾ ਸ਼ੈਟੀ ਤੋਂ ਲੈ ਕੇ ਅਮਿਤਾਬ ਬੱਚਨ ਤਕ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਦੇਸ਼ ਭਰ ’ਚ ਦੀਵਾਲੀ ਦੀਆਂ ਧੁੰਮਾਂ ਦੇਖੀਆਂ ਜਾ ਰਹੀਆਂ ਹਨ। ਧਨਤੇਰਸ ਦੇ ਦਿਨ ਤੋਂ ਹੀ ਦੀਵਾਲੀ ਦੇ ਜਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਅੱਜ ਦੇਸ਼ ਭਰ ’ਚ ਧਰਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਲਕਸ਼ਮੀ ਪੂਜਾ ਕੀਤੀ ਜਾਂਦੀ ਹੈ ਅਤੇ ਘਰ ਨੂੰ ਦੀਵੇ ਅਤੇ ਰੋਸ਼ਨੀ ਨਾਲ ਰੁਸ਼ਨਾਇਆ ਜਾਂਦਾ ਹੈ। ਉੱਥੇ, ਬਾਲੀਵੁੱਡ ਸਿਤਾਰੇ ਵੀ ਧਨਤੇਰਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾ ਰਹੇ ਹਨ। ਇਸੇ ਕੜੀ ’ਚ ਸੈਲੀਬ੍ਰਿਟੀਜ਼ ਨੇ ਆਪਣੇ ਫੈਨਜ਼ ਨੂੰ ਵੀ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ, ਜਿਨ੍ਹਾਂ ’ਚ ਸ਼ਿਲਪਾ ਸ਼ੈਟੀ, ਅਮਿਤਾਬ ਬੱਚਨ, ਰੁਬੀਨਾ ਦਿਲੈਕ ਦਾ ਨਾਂ ਸ਼ਾਮਲ ਹੈ।

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਹਰ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੀ ਹੈ। ਧਨਤੇਰਸ ਮੌਕੇ ਵੀ ਸ਼ਿਲਪਾ ਨੇ ਆਪਣੇ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸ਼ਿਲਪਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਸ਼ਿਲਪਾ ਹੱਥ ’ਚ ਦੀਵਾ ਫੜੀ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ’ਚ ਲਿਖਿਆ, ‘ਜਿਵੇਂ ਕਿ ਰੋਸ਼ਨੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਆਪਣੀ ਜ਼ਿੰਦਗੀ ਨੂੰ ਪਾਜ਼ਿਟਿਵਿਟੀ, ਖ਼ੁਸ਼ੀਆਂ, ਗ੍ਰੈਟੀਚਿਊਟ, ਪਿਆਰ ਅਤੇ ਮੁਸਕਰਾਹਟ ਨਾਲ ਰੋਸ਼ਨ ਕਰੋ। ਹੈਪੀ ਧਨਤੇਰਸ, ਹੈਪੀ ਦੀਵਾਲੀ। ਸਟੇਅ ਹੈਲਦੀ, ਸਟੇਅ ਹੈਪੀ।’

ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲੈਕ ਨੇ ਵੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਹੈਪੀ ਧਨਤੇਰਸ, ਮਾ ਲਕਸ਼ਮੀ ਤੁਹਾਨੂੰ ਸਾਰਿਆਂ ਨੂੰ ਧਨ-ਦੌਲਤ ਅਤੇ ਚੰਗੀ ਸਿਹਤ ਦੇਵੇ।’

ਅਮਿਤਾਬ ਬੱਚਨ ਵੀ ਹਰ ਤਿਉਹਾਰ ’ਤੇ ਆਪਣੇ ਫੈਨਜ਼ ਨੂੰ ਵਿਸ਼ ਕਰਨਾ ਕਦੇ ਨਹੀਂ ਭੁੱਲਦੇ। ਅਜਿਹੇ ’ਚ ਧਨਤੇਰਸ ਦੇ ਮੌਕੇ ’ਤੇ ਅਮਿਤਾਬ ਬੱਚਨਲ ਨੇ ਵੀ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਧਨਤੇਰਸ ਦੀਆਂ ਅਨੇਕ ਸ਼ੁੱਭਕਾਮਨਾਵਾਂ।’

ਹਾਲ ਹੀ ਵਿੱਚ ਫਿਲਮ ‘ਭੌਂਸਲੇ’ ਲਈ ਨੈਸ਼ਨਲ ਐਵਾਰਡ ਜਿੱਤਣ ਵਾਲੇ ਐਕਟਰ ਮਨੋਜ ਵਾਜਪਾਈ ਨੇ ਵੀ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮਨੋਜ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਦੇ ਜ਼ਰੀਏ ਟਵੀਟ ਕਰਦੇ ਹੋਏ ਲਿਖਿਆ, ‘ਧਨਤੇਰਸ ਦੀਆਂ ਸ਼ੁੱਭਕਾਮਨਾਵਾਂ।’

ਛੋਟੇ ਪਰਦੇ ਦੀ ਅਦਾਕਾਰਾ ਰਸ਼ਮੀ ਦੇਸਾਈ ਨੇ ਵੀ ਆਪਣੇ ਫੈਨਜ਼ ਨੂੰ ਧਨਤੇਰਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਰਸ਼ਮੀ ਨੇ ਟਵਿੱਟਰ ’ਤੇ ਲਿਖਿਆ, ‘ਧਨਤੇਰਸ ਦੀਆਂ ਸ਼ੁੱਭਕਾਮਨਾਵਾਂ। ਮਜ਼ੇ ਕਰੋ ਪਰ ਆਪਣਾ ਚੰਗੀ ਤਰ੍ਹਾਂ ਖ਼ਿਆਲ ਵੀ ਰੱਖੋ।’

Related posts

Super Dancer 4 ’ਚ Karishma Kapoor ਨਹੀਂ ਕਰੇਗੀ ਸ਼ਿਲਪਾ ਸ਼ੈੱਟੀ ਨੂੰ Replace, ਜਾਣੋ ਕੀ ਹੈ ਵਜ੍ਹਾ

On Punjab

KGF Actor Passes Away : KGF ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ, ਬੈਂਗਲੁਰੂ ‘ਚ ਲਏ ਆਖ਼ਰੀ ਸਾਹ

On Punjab

ਮੁੜ ਧਮਾਲ ਕਰੇਗੀ ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਜੋੜੀ, ਜਲਦੀ ਆਵੇਗਾ ਫ਼ਿਲਮ Gadar: Ek Prem Katha ਦਾ ਸੀਕਵਲ

On Punjab