PreetNama
ਸਿਹਤ/Health

COVID-19 Vaccine Advisory : ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਕੋਵਿਡ-19 ਵੈਕਸੀਨ ‘Covaxin’?, ਭਾਰਤ ਬਾਇਓਟੈੱਕ ਵੱਲੋਂ ਫੈਕਟ ਸ਼ੀਟ ਜਾਰੀ

ਭਾਰਤ ਸਰਕਾਰ ਨੇ 16 ਜਨਵਰੀ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਵੈਕਸੀਨ ਦੀ ਸਭ ਤੋਂ ਵੱਡੀ ਡਰਾਈਵ ਲਾਂਚ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਹਾਮਾਰੀ ਦਾ ਰੂਪ ਲੈਣ ਵਾਲੇ ਕੋਰੋਨਾ ਵਾਇਰਸ ਨੇ ਭਾਰਤ ‘ਚ ਹੁਣ ਤਕ ਕਰੀਬ 1.5 ਲੱਖ ਲੋਕਾਂ ਦੀ ਜਾਨ ਲਈ ਹੈ।
16 ਜਨਵਰੀ ਨੂੰ ਸ਼ੁਰੂ ਹੋਈ ਵੈਕਸੀਨੇਸ਼ਨ ਡਰਾਈਵ ‘ਚ ਡਾਕਟਰ ਜਿਹੜੀ ਵੈਕਸੀਨ ਦਾ ਇਸਤੇਮਾਲ ਕਰ ਰਹੇ ਹਨ- ਕੋਵਿਸ਼ੀਲਡ, ਜਿਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬਣਾਇਆ ਹੈ ਤੇ ਕੋਵੈਕਸੀਨ ਜਿਸ ਨੂੰ ਭਾਰਤ ਬਾਇਓਟੈੱਕ ਨੇ ਬਣਾਇਆ ਹੈ। ਹਾਲਾਂਕਿ, ਵੈਕਸੀਨ ਪ੍ਰੋਗਰਾਮ ਨੂੰ ਸ਼ੁਰੂ ਹੋਏ ਹਾਲੇ ਕੁਝ ਹੀ ਦਿਨਾਂ ‘ਚ, ਭਾਰਤ ਬਾਇਓਟੈੱਕ ਨੇ ਆਪਣੀ ਫੈਕਟ ਸ਼ੀਟ ਜਾਰੀ ਕੀਤੀ ਹੈ ਜਿਸ ਵਿਚ ਪੂਰੇ ਪ੍ਰੋਸੈੱਸ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਨੂੰ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ।
ਭਾਰਤ ਬਾਇਓਟੈੱਕ ਦੀ ਵੈੱਬਸਾਈਟ ਦੀ ਫੈਕਟ ਸ਼ੀਟ ਮੁਤਾਬਕ, ਜੇਕਰ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਐਲਰਜੀ, ਬੁਖਾਰ, ਬਲੀਡਿੰਗ ਡਿਸਆਰਡਰ ਜਾਂ ਫਿਰ ਖ਼ੂਨ ਪਤਲਾ ਕਰਨ ਦੀ ਦਵਾਈ ਲੈ ਰਿਹਾ ਹੈ ਤਾਂ ਉਸ ਨੂੰ ਕੋਵਿਡ-19 ਵੈਕਸੀਨ Covaxin ਨਹੀਂ ਲਗਵਾਉਣੀ ਚਾਹੀਦੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਗਰਭਵਤੀ ਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਨੂੰ ਕੋਵੈਕਸੀਨ ਲੈਣ ਤੋਂ ਵੀ ਬਚਣਾ ਚਾਹੀਦਾ ਹੈ।ਕੰਪਨੀ ਦੇ ਅਨੁਸਾਰ, ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਫਿਰ ਅਜਿਹੀ ਕੋਈ ਦਵਾਈ ਲੈਂਦੇ ਹਨ ਜਿਸ ਨਾਲ ਪ੍ਰਤੀਰੱਖਿਆ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਤੇ ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਦੀ ਕੋਈ ਹੋਰ ਵੈਕਸੀਨ ਲੱਗ ਚੁੱਕੀ ਹੈ, ਉਨ੍ਹਾਂ ਨੂੰ ਭਾਰਤ ਬਾਇਓਟੈੱਕ ਦੀ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ।ਕਿਨ੍ਹਾਂ ਲੋਕਾਂ ਨੂੰ ਲਗਵਾਉਣੀ ਚਾਹੀਦੀ ਹੈ ਕੋਵੈਕਸੀਨ ਸ਼ਾਟਸ?
ਭਾਰਤ ਬਾਇਓਟੈੱਕ ਦੀ ਫੈਕਟ ਸ਼ੀਟ ‘ਚ ਕਿਹਾ ਗਿਆ ਹੈ ਕਿ CDSCO ਨੇ ਨੈਦਾਨਿਕ ਪ੍ਰੀਖਣ ਮੋਡ ਤਹਿਤ ਟੀਕੇ ਦੀ ਪਾਬੰਦੀਸ਼ੁਦਾ ਵਰਤੋਂ ਨੂੰ ਐਕਵਾਇਰ ਕੀਤਾ ਹੈ।
ਜਿਨ੍ਹਾਂ ਵਿਅਕਤੀਆਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਜਨਤਕ ਸਿਹਤ ਪ੍ਰੋਗਰਾਮ ਤਹਿਤ ਤਰਜੀਹ ਦਿੱਤੀ ਗਈ ਹੈ, ਉਨ੍ਹਾਂ ਨੂੰ ਇਸ ਯਤਨ ਤਹਿਤ ਕਵਰ ਕੀਤਾ ਜਾਵੇਗਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਬਣਾਏ ਬੂਥਾਂ ‘ਤੇ ਕੋਵੈਕਸੀਨ ਦਿੱਤੀ ਜਾਵੇਗੀ, ਉਨ੍ਹਾਂ ਕੋਲ ਵੈਕਸੀਨ ਨੂੰ ਪ੍ਰਾਪਤ ਕਰਨ ਜਾਂ ਫਿਰ ਉਸ ਨੂੰ ਨਾਮਨਜ਼ੂਰ ਕਰਨ ਦਾ ਬਦਲ ਹੋਵੇਗਾ। ਕੰਪਨੀ ਨੇ ਆਪਣੇ ਦਸਤਾਵੇਜ਼ ‘ਚ ਕੋਵੈਕਸੀਨ ‘ਚ ਸ਼ਾਮਲ ਸਮੱਗਰੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਹੈ। ਇਸ ਵਿਚ 64 ਪੂਰਨ ਵਿਰੀਅਨ ਡੀਐਕਟੀਵੇਟ SARS-CoV-2 ਦੇ ਐਂਟੀਜਨ ਸ਼ਾਮਲ ਹਨ। (Strain : NIV-2020-770)। ਤੇ ਹੋਰ ਡੀਐਕਟੀਵੇਟ ਤੱਤ ਜਿਵੇਂ ਐਲੂਮੀਨੀਅਮ ਹਾਈਡ੍ਰੋਕਸਾਈਡ ਜੈੱਲ (250 μg), TLR 7/8 ਐਗੋਨਿਸਟ (imidazoquinolinone) 15 μg, 2-Phenoxyethanol 2.5 mg, ਤੇ ਫਾਸਫੇਟ ਬਫਰ ਸਲਾਈਨ 0.5 ml ਤਕ। ਇਸ ਤਰ੍ਹਾਂ ਇਸ ਵੈਕਸੀਨ ਨੂੰ ਉਪਰੋਕਤ ਰਸਾਇਣਾਂ ਦੇ ਨਾਲ ਡੀਐਕਟੀਵੇਟ ਜਾਂ ਮਰੇ ਹੋਏ ਵਾਇਰਲ ਦੀ ਵਰਤੋਂ ਕਰ ਕੇ ਵਿਕਸਤ ਕੀਤਾ ਗਿਆ ਹੈ।
ਕੋਵੈਕਸੀਨ ਨੂੰ ਹੱਥ ਦੇ ਉੱਪਰੀ ਹਿੱਸੇ ਦੇ ਡੈਲਟਾਈਡ ਮਾਸਪੇਸ਼ੀ ‘ਚ ਇਕ ਇੰਜੈਕਸ਼ਨ ਦੀ ਮਦਦ ਨਾਲ ਲਗਾਇਆ ਜਾਂਦਾ ਹੈ। ਇਸ ਦੀਆਂ ਦੋ ਡੋਜ਼ ਹਨ ਜਿਨ੍ਹਾਂ ਨੂੰ ਚਾਰ ਹਫ਼ਤੇ ਦੇ ਅੰਦਰ ਲਗਾਇਆ ਜਾਵੇਗਾ।

Related posts

Punjab : ਨਸ਼ੇ ਦੀ ਲਪੇਟ ‘ਚ ਆਏ ਜੌੜੇ ਭਰਾ, ਇਕ ਦੀ ਲਿਵਰ ਫੇਲ੍ਹ ਹੋਣ ਕਾਰਨ ਮੌਤ, ਦੂਜੇ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ

On Punjab

ਜੇਕਰ ਘਟਾਉਣਾ ਹੈ ਮੋਟਾਪਾ ਤਾਂ ਪੀਓ Lemon Tea

On Punjab

Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾ Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾPublish Date:Mon, 19 Jul 2021 06:10 PM (IST) Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾ ਦੁੱਧ ਨੂੰ ਬੱਚਿਆਂ ਦੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਆਦਿ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ। ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ ‘ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ ਦੇ ਸਰੀਰਕ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਬੇਹੱਦ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਬੱਚੇ ਸਿਹਤਮੰਦ ਰਹਿੰਦੇ ਹਨ ਬਲਕਿ ਬੱਚਿਆਂ ਦੀ ਲੰਬਾਈ ਵਧਣ ‘ਚ ਵੀ ਮਦਦ ਮਿਲਦੀ ਹੈ। ਆਓ ਜਾਣੀਏ ਬੱਚੇ ਕਿਵੇਂ ਦੀ ਖ਼ੁਰਾਕ ਦਾ ਸੇਵਨ ਕਰ ਸਕਦੇ ਹਾਂ…

On Punjab