PreetNama
ਸਮਾਜ/Social

COVID-19: ਜੰਮੂ-ਕਸ਼ਮੀਰ ‘ਚ ਪਹਿਲੀ ਮੌਤ, 65 ਸਾਲਾਂ ਬਜ਼ੁਰਗ ਨੇ ਤੋੜਿਆ ਦਮ

J-K reports first COVID 19 death : ਸ਼੍ਰੀਨਗਰ: ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿੱਚ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ । ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਕਾਰਨ ਦੇਸ਼ ਵਿੱਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 600 ਦੇ ਪਾਰ ਪਹੁੰਚ ਗਈ ਹੈ, ਜਦਕਿ 12 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉਥੇ ਹੀ ਇੱਕ ਤਾਜ਼ਾ ਮਾਮਲਾ ਜੰਮੂ-ਕਸ਼ਮੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਵਾਇਰਸ ਤੋਂ ਪੀੜਤ 65 ਸਾਲਾਂ ਬਜ਼ੁਰਗ ਦੀ ਮੌਤ ਹੋ ਗਈ ਹੈ ।

ਇਸ ਸਬੰਧੀ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ ਵੀਰਵਾਰ ਭਾਵ ਅੱਜ ਸ਼੍ਰੀਨਗਰ ਦੇ ਹੈਦਰਪੋਰਾ ਵਿੱਚ ਇੱਕ 65 ਸਾਲ ਦੇ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਦੇ ਸੰਪਰਕ ਵਿੱਚ ਆਉਣ ਵਾਲੇ 4 ਹੋਰ ਲੋਕਾਂ ਵਿੱਚ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ । ਦੱਸਿਆ ਜਾ ਰਿਹਾ ਹੈ ਇਹ ਬਜ਼ੁਰਗ ਡਾਇਬਟੀਜ਼, ਤਣਾਅ ਅਤੇ ਓਬੇਸਿਟੀ ਵਰਗੀਆਂ ਬਿਮਾਰੀਆਂ ਨਾਲ ਵੀ ਪੀੜਤ ਸੀ ।

Related posts

ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮਾਨਸਾ ਦੇ CIA ਇੰਚਾਰਜ ਨੂੰ ਲਿਆ ਹਿਰਾਸਤ ‘ਚ

On Punjab

ਰਾਜ ਸਭਾ: ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਾਰਵਾਈ ਦਿਨ ਭਰ ਲਈ ਮੁਲਤਵੀ

On Punjab

ਯੂਪੀ ਦੇ ਬਾਗ਼ਪਤ ’ਚ ਸਮਾਗਮ ਦੌਰਾਨ ਸਟੇਜ ਡਿੱਗੀ, 7 ਹਲਾਕ 60 ਜ਼ਖ਼ਮੀ

On Punjab