PreetNama
ਸਿਹਤ/Health

Coronavirus Crisis: ਬੱਚਿਆਂ ਨੂੰ ਵੀ ਜਲਦੀ ਲਗੇਗੀ ਕੋਰੋਨਾ ਵੈਕਸੀਨ, ਅਗਲੇ ਹਫ਼ਤੇ ‘ਫਾਈਜ਼ਰ’ ਨੂੰ ਮਿਲ ਸਕਦੀ ਮਨਜ਼ੂਰੀ

ਫਰਮਾਕਊਟਿਕਲ ਦੀ ਦਿੱਗਜ ਕੰਪਨੀ ਫਾਇਜ਼ਰ ਹੁਣ ਬੱਚਿਆਂ ਲਈ ਕੋਰੋਨਾ ਵੈਕਸੀਨ ਦੀ ਖੁਰਾਕ ਦੇਣ ’ਤੇ ਵਿਚਾਰ ਕਰ ਰਹੀ ਹੈ। ਸਤੰਬਰ ਮਹੀਨੇ ਤਕ ਇਸ ਲਈ ਮਨਜ਼ੂਰੀ ਲੈ ਕੇ ਫਾਇਜ਼ਰ ਯੂਐੱਸ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਦੇ ਕੋਲ ਅਪੀਲ ਕਰੇਗਾ। ਇਸ ਤਹਿਤ 2-11 ਸਾਲ ਦੇ ਬੱਚਿਆਂ ਨੂੰ ਵਾਕਸੀਨ ਦੀ ਖੁਰਾਕ ਦਿੱਤੀ ਜਾਣੀ ਹੈ। ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਕੰਪਨੀ ਨੂੰ FDA ਵੱਲੋ 12-15 ਸਾਲ ਦੇ ਬੱਚਿਆਂ ਲਈ ਫਾਇਜ਼ਰ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲ ਜਾਵੇਗੀ।ਦੱਸ ਦਈਏ ਕਿ ਫਾਇਜ਼ਰ ਇਸ ਗੱਲ ਦੀ ਯੋਜਨਾ ਬਣਾ ਰਿਹਾ ਹੈ ਕਿ 16 ਸਾਲ ਤੋਂ 85 ਸਾਲ ਤਕ ਦੇ ਉਮਰ ਵਰਗੇ ਦੇ ਲੋਕਾਂ ਨੂੰ ਇਸ ਮਹੀਨੇ ਵੈਕਸੀਨ ਦੀ ਮਨਜ਼ੂਰੀ ਮਿਲ ਜਾਵੇ। ਇਸ ਦਿੱਗਜ ਫਾਰਮ ਕੰਪਨੀ ਦੇ ਕੋਲ ਅਗਸਤ ਦੇ ਸ਼ੁਰੂਆਤ ਤਕ ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਵੈਕਸੀਨੇਸ਼ਨ ਲਈ ਕਲੀਨਿਕਲ ਟ੍ਰਾਇਲ ਡਾਟਾ ਵੀ ਹੋਵੇਗਾ। FDA ਇਸ ਗੱਲ ਲਈ ਕੋਸ਼ਿਸ਼ ਹੈ ਕਿ ਨੌਜਵਾਨ ਵਰਗ ਲਈ ਕੋਵਿਡ ਵੈਕਸੀਨ ਉਪਲਬਧ ਹੋ ਸਕੇ। ਇਹ ਜਾਣਕਾਰੀ ਵ੍ਹਾਈਟ ਹਾਊਸ ਦੇ ਸੈਕ੍ਰੇਟਰੀ ਜੇਨ ਸਾਕੀ ਨੇ ਮੰਗਲਵਾਰ ਨੂੰ ਇਕ ਨਿਊਜ਼ ਕਨਫਰੰਸ ’ਚ ਦਿੱਤੀ।

Related posts

ਕੋਰੋਨਾਕਾਲ ਵਿਚ ਕਿਉਂ ਇੰਨਾ ਜ਼ਰੂਰੀ ਹੋ ਗਿਆ ਹੈ ਆਕਸੀਮੀਟਰ ਤੇ ਕਿਵੇਂ ਕੀਤੀ ਜਾਂਦੀ ਹੈ ਇਸਦੀ ਵਰਤੋਂ? ਜਾਣੋ

On Punjab

Grenade Attack : ਸ੍ਰੀਨਗਰ ਦੇ ਸੰਡੇ ਬਾਜ਼ਾਰ ‘ਚ ਗ੍ਰੇਨੇਡ ਹਮਲਾ, 12 ਤੋਂ ਜ਼ਿਆਦਾ ਲੋਕ ਜ਼ਖ਼ਮੀ Grenade Attack : ਬੀਤੇ ਕੱਲ੍ਹ ਸ੍ਰੀਨਗਰ ਦੇ ਖਾਨਯਾਰ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਮੁਕਾਬਲੇ ‘ਚ ਜਵਾਨਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ।

On Punjab

Health Tips: ਇਸ ਉਪਾਅ ਨਾਲ ਤੁਰੰਤ ਘੱਟ ਕੀਤਾ ਜਾ ਸਕਦਾ ਹੈ ਕੋਲੈਸਟ੍ਰੋਲ, ਜਾਣੋ ਰੋਜ਼ਾਨਾ ਗਰਮ ਪਾਣੀ ਪੀਣ ਦੇ ਫਾਇਦੇ

On Punjab