PreetNama
ਖਾਸ-ਖਬਰਾਂ/Important News

Coronavirus: ਭਾਰਤ ਨੂੰ 29 ਲੱਖ ਡਾਲਰ ਦੀ ਮਦਦ ਦੇਵੇਗਾ ਅਮਰੀਕਾ…

U.S. announces financial assistance: ਨਵੀਂ ਦਿੱਲੀ: ਅਮਰੀਕਾ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਸਣੇ 64 ਦੇਸ਼ਾਂ ਨੂੰ 174 ਮਿਲੀਅਨ ਡਾਲਰ ਦੀ ਹੋਰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਇਸ ਰਕਮ ਵਿਚੋਂ 29 ਲੱਖ ਡਾਲਰ ਮਦਦ ਵਜੋਂ ਭਾਰਤ ਨੂੰ ਦਿੱਤੇ ਜਾਣਗੇ । ਇਹ ਫਰਵਰੀ ਵਿੱਚ ਅਮਰੀਕਾ ਦੁਆਰਾ ਐਲਾਨੇ ਗਏ $100 ਮਿਲੀਅਨ ਦੇ ਇਲਾਵਾ ਹੈ ।

ਫਿਲਹਾਲ ਘੋਸ਼ਿਤ ਕੀਤੀ ਗਈ ਰਕਮ ਸੈਂਟਰ ਆਫ਼ ਡਿਜੀਜ ਕੰਟਰੋਲ ਸਮੇਤ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਦੇ ਇੱਕ ਵਿਸ਼ਾਲ ਅਮਰੀਕੀ ਗਲੋਬਲ ਰਿਸਪਾਂਸ ਪੈਕੇਜ ਦਾ ਹਿੱਸਾ ਹੈ । ਇਹ ਵਿੱਤੀ ਸਹਾਇਤਾ ਵਿਸ਼ਵ ਵਿਆਪੀ ਮਹਾਂਮਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਸਭ ਤੋਂ ਵੱਧ ਜੋਖਿਮ ਵਾਲੇ 64 ਦੇਸ਼ਾਂ ਲਈ ਹੈ । ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਲੈਬਾਂ ਸਥਾਪਿਤ ਕਰਨ, ਮਾਮਲਿਆਂ ਦੀ ਖੋਜ ਅਤੇ ਘਟਨਾਵਾਂ ‘ਤੇ ਅਧਾਰਿਤ ਨਿਗਰਾਨੀ ਨੂੰ ਸਰਗਰਮ ਕਰਨ ਅਤੇ ਤਿਆਰੀ ਲਈ ਤਕਨੀਕੀ ਮਾਹਰਾਂ ਦੀ ਸਹਾਇਤਾ ਕਰਨ ਦੇ ਮਕਸਦ ਨਾਲ ਭਾਰਤ ਸਰਕਾਰ ਨੂੰ 29 ਲੱਖ ਡਾਲਰ ਦੀ ਮਦਦ ਪ੍ਰਦਾਨ ਕਰ ਰਿਹਾ ਹੈ ।

ਅਮੈਰੀਕਨ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ ਦੇ ਉਪ ਪ੍ਰਸਾਸ਼ਕ ਬੋਨੀ ਗਲੀਕ ਦੇ ਅਨੁਸਾਰ ਇਹ ਨਵੀਂ ਸਹਾਇਤਾ ਅਮਰੀਕਾ ਦੀ ਵਿਸ਼ਵ ਵਿਆਪੀ ਅਗਵਾਈ ਨੂੰ ਹੋਰ ਮਜ਼ਬੂਤ ਕਰੇਗੀ । ਵਿੱਤੀ ਸਹਾਇਤਾ ਦੀ ਘੋਸ਼ਣਾ ਦੇ ਨਾਲ ਅਮਰੀਕਾ ਆਪਣੇ ਮਿੱਤਰ ਦੇਸ਼ਾਂ ਦੇ ਵੈਂਟੀਲੇਟਰਾਂ ਦੀ ਜ਼ਰੂਰਤ ਦੀ ਪੂਰਤੀ ਲਈ ਵੀ ਤਿਆਰ ਹੈ ।

ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਤੋਂ ਬਾਅਦ, ਅਮਰੀਕਾ ਨੇ ਵੈਂਟੀਲੇਟਰਾਂ ਅਤੇ ਹੋਰ ਮੈਡੀਕਲ ਉਪਕਰਣਾਂ ਦਾ ਉਤਪਾਦਨ ਵਧਾ ਦਿੱਤਾ ਹੈ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਉਨ੍ਹਾਂ ਨੂੰ ਹੋਰ ਦੇਸ਼ਾਂ ਵਿੱਚ ਵੀ ਵੰਡ ਦੇਵੇਗਾ ।

Related posts

5 ਅਗਸਤ ਨੂੰ ਨਿਊ ਯਾਰਕ ਦੇ ਟਾਈਮਜ਼ ਸਕੁਏਰ ‘ਚ ਦਿਖੇਗੀ ਭਗਵਾਨ ਰਾਮ ‘ਤੇ ਰਾਮ ਮੰਦਰ ਦੀ ਤਸਵੀਰ

On Punjab

ਮੋਦੀ ਵਾਂਗ ਝੂਠੇ ਵਾਅਦੇ ਕਰਦੇ ਨੇ ਕੇਜਰੀਵਾਲ: ਰਾਹੁਲ ਗਾਂਧੀ

On Punjab

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਸਮਾਗਮਾਂ ਦੀ ਲੜੀ ਕਰਵਾਉਣ ਨੂੰ ਦਿੱਤੀ ਪ੍ਰਵਾਨਗੀ

On Punjab