PreetNama
ਖਬਰਾਂ/News

ਚੀਨ ਨੇ ਪਾਕਿਸਤਾਨ ਨੂੰ 2.4 ਅਰਬ ਡਾਲਰ ਦਾ ਕਰਜ਼ਾ ਚੁਕਾਉਣ ’ਚ ਦਿੱਤੀ ਰਾਹਤ

ਚੀਨ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ 2.4 ਅਰਬ ਡਾਲਰ ਦਾ ਕਰਜ਼ਾ ਚੁਕਾਉਣ ’ਚ ਦੋ ਸਾਲਾਂ ਲਈ ਛੋਟ ਦਿੱਤੀ ਹੈ। ਇਸ ਛੋਟ ਨਾਲ ਪਾਕਿਸਤਾਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਸਕੇਗੀ। ਵਿੱਤ ਮੰਤਰੀ ਇਸ਼ਾਕ ਡਾਰ ਨੇ ਵੀਰਵਾਰ ਨੂੰ ਇਕ ਟਵਿੱਟਰ ਪੋਸਟ ’ਚ ਇਸ ਦੀ ਜਾਣਕਾਰੀ ਦਿੱਤੀ।

ਵਿੱਤ ਮੰਤਰੀ ਨੇ ਕਿਹਾ ਹੈ, ‘ਚੀਨੀ ਐਗਜ਼ਿਮ ਬੈਂਕ ਨੇ ਦੋ ਸਾਲਾਂ ਲਈ ਕੁੱਲ 2.4 ਅਰਬ ਡਾਲਰ ਦਾ ਮੂਲਧਨ ਚੁਕਾਉਣ ’ਚ ਰਾਹਤ ਦਿੱਤੀ ਹੈ। ਪਾਕਿਸਤਾਨ ਨੂੰ ਵਿੱਤੀ ਸਾਲ 2023-24 ’ਚ 1.2 ਅਰਬ ਡਾਲਰ ਤੇ ਵਿੱਤੀ ਸਾਲ 2024-25 ’ਚ 1.2 ਅਰਬ ਡਾਲਰ ਚੁਕਾਉਣੇ ਸਨ। ਪਾਕਿਸਤਾਨ ਇਨ੍ਹਾਂ ਦੋ ਸਾਲਾਂ ’ਚ ਹੁਣ ਸਿਰਫ਼ ਵਿਆਜ ਦਾ ਭੁਗਤਾਨ ਕਰੇਗਾ।’ ਇਸ ਤੋਂ ਇਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਖ਼ਸਤਾ ਅਰਥਚਾਰੇ ਦੀ ਮਦਦ ਲਈ 60 ਕਰੋੜ ਡਾਲਰ ਦਾ ਕਰਜ਼ਾ ਦਿੱਤਾ ਗਿਆ ਹੈ।

Related posts

ਆਰ.ਐਸ.ਡੀ ਕਾਲਜ ‘ਚ ‘ਮੰਚ ਪ੍ਰਦਰਸ਼ਨ ਅਤੇ ਵਰਤਮਾਨ ਸਿੱਖਿਆ ਜਗਤ: ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕੌਮੀ ਪੱਧਰ ਦੀ ਵਿਚਾਰ ਚਰਚਾ

Pritpal Kaur

Bangladesh Fire : ਢਾਕਾ ਦੇ ਬੰਗਾਬਾਜ਼ਾਰ ਕੱਪੜਾ ਬਾਜ਼ਾਰ ‘ਚ ਲੱਗੀ ਅੱਗ, 6 ਹਜ਼ਾਰ ਤੋਂ ਵੱਧ ਦੁਕਾਨਾਂ ਅੱਗ ਦੀ ਲਪੇਟ ‘ਚ

On Punjab

ਇਜ਼ਰਾਈਲ ਨੂੰ ਹਥਿਆਰਾਂ ਤੇ ਫੌਜੀ ਉਪਕਰਨਾਂ ਦੀ ਬਰਾਮਦ ’ਤੇ ਰੋਕ ਲਾਉਣ ਨਾਲ ਸਬੰਧਤ ਪਟੀਸ਼ਨ ਖਾਰਜ ਸੁਪਰੀਮ ਕੋਰਟ ਨੇ ਦੇਸ਼ ਦੀ ਵਿਦੇਸ਼ ਨੀਤੀ ਦੇ ਖੇਤਰ ਵਿੱਚ ਦਖ਼ਲ ਦੇਣ ਤੋਂ ਅਸਮਰੱਥਤਾ ਜਤਾਈ

On Punjab