PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Chandigarh ਨੇ ਸਵੱਛ ਸਰਵੇਖਣ 2025-26 ਵਿੱਚ ਮੁੜ ਹਾਸਲ ਕੀਤਾ ਦੂਜਾ ਸਥਾਨ

ਚੰਡੀਗੜ੍ਹ-  ਚੰਡੀਗੜ੍ਹ ਨੇ 3 ਤੋਂ 10 ਲੱਖ ਤੱਕ ਦੀ ਆਬਾਦੀ ਵਾਲੇ ‘ਸਵੱਛ ਸ਼ਹਿਰ’ ਵਰਗ ਤਹਿਤ ਸਵੱਛ ਸਰਵੇਖਣ ਐਵਾਰਡ 2025-26 ਵਿੱਚ ਮੁੜ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਪੁਰਸਕਾਰ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਏ ਗਏ ਇੱਕ ਸਨਮਾਨ ਸਮਾਰੋਹ ਦੌਰਾਨ ਭਾਰਤ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੂੰ ਪ੍ਰਦਾਨ ਕੀਤਾ ਗਿਆ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਦੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਕਰਵਾਏ ਗਏ ਇਸ ਸਾਲਾਨਾ ਸਫਾਈ ਮੁਲਾਂਕਣ ਦਾ 10ਵਾਂ ਸੰਸਕਰਣ ‘ਸਵੱਛਤਾ ਕੀ ਨਈ ਪਹਿਲ – ਬੜ੍ਹਾਏਂ ਹਾਥ, ਕਰੇਂ ਸਫਾਈ ਸਾਥ’ ਥੀਮ (ਵਿਸ਼ੇ) ਤਹਿਤ ਕਰਵਾਇਆ ਗਿਆ। ਇਸ ਪੁਰਸਕਾਰ ਸਮਾਰੋਹ ਦੌਰਾਨ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਅਤੇ ਰਾਜ ਮੰਤਰੀ ਤੋਖਨ ਸਾਹੂ ਵੀ ਮੌਜੂਦ ਸਨ।

ਚੰਡੀਗੜ੍ਹ ਸ਼ਹਿਰ ਨੇ ਸਵੱਛ ਸਰਵੇਖਣ 2024-25 ਵਿੱਚ ਵੀ 3 ਤੋਂ 10 ਲੱਖ ਦੀ ਆਬਾਦੀ ਵਾਲੇ ਵਰਗ ਤਹਿਤ ‘ਸੁਪਰ ਸਵੱਛ ਲੀਗ ਸ਼ਹਿਰਾਂ’ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ। ਸਾਲ 2016 ਵਿੱਚ 73 ਸ਼ਹਿਰੀ ਸਥਾਨਕ ਸੰਸਥਾਵਾਂ (ULBs) ਨਾਲ ਸ਼ੁਰੂ ਹੋਏ ਸਵੱਛ ਸਰਵੇਖਣ ਦਾ ਦਾਇਰਾ ਹੁਣ ਕਾਫੀ ਵੱਧ ਗਿਆ ਹੈ ਅਤੇ ਇਸਦੇ ਤਾਜ਼ਾ ਸੰਸਕਰਣ ਵਿੱਚ 4,751 ਤੋਂ ਵੱਧ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 10ਵੇਂ ਸੰਸਕਰਣ ਦੇ ਤਹਿਤ, ਸ਼ਹਿਰੀ ਸਥਾਨਕ ਸੰਸਥਾਵਾਂ ਦਾ 10 ਪ੍ਰਮੁੱਖ ਖੇਤਰਾਂ ਵਿੱਚ 43 ਮਾਪਦੰਡਾਂ ਦੇ ਆਧਾਰ ‘ਤੇ ਮੁਲਾਂਕਣ ਕੀਤਾ ਗਿਆ ਸੀ। ਇਨ੍ਹਾਂ ਵਿੱਚ ਕੂੜੇ ਨੂੰ ਵੱਖ ਕਰਨਾ, ਇਕੱਠਾ ਕਰਨਾ ਅਤੇ ਢੋਆ-ਢੁਆਈ, ਠੋਸ ਰਹਿੰਦ-ਖੂੰਹਦ ਪ੍ਰਬੰਧਨ (solid waste management), ਦਿਖਾਈ ਦੇਣ ਵਾਲੀ ਸਫਾਈ, ਸਵੱਛਤਾ ਤੱਕ ਪਹੁੰਚ, ਸੀਵਰੇਜ ਸਫਾਈ ਸੇਵਾਵਾਂ, ਸੰਸਥਾਗਤ ਮਜ਼ਬੂਤੀ, ਵਰਤੇ ਗਏ ਪਾਣੀ ਦਾ ਪ੍ਰਬੰਧਨ, ਸਫਾਈ ਪ੍ਰਤੀ ਜਾਗਰੂਕਤਾ, ਸਫਾਈ ਕਰਮਚਾਰੀਆਂ ਦੀ ਭਲਾਈ ਅਤੇ ਨਾਗਰਿਕਾਂ ਦੀ ਪ੍ਰਤੀਕਿਰਿਆ ਤੇ ਸ਼ਿਕਾਇਤ ਨਿਵਾਰਣ ਸ਼ਾਮਲ ਹਨ।

Related posts

ਪ੍ਰਧਾਨ ਮੰਤਰੀ ਮੋਦੀ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਬੱਸ ਹਾਦਸੇ ਦੇ ਪੀੜਤਾਂ ਨੂੰ ਮਿਲੇਗਾ ਮੁਆਵਜ਼ਾ, ਹੁਣ ਤਕ 12 ਲੋਕਾਂ ਦੀ ਮੌਤ

On Punjab

ਦੀਪਕੇ ਵੱਲੋਂ ਪੁਲੀਸ ’ਤੇ ਸਮਰਥਕਾਂ ਨੂੰ ਰੋਕਣ ਦੇ ਦੋਸ਼; ਸੋਨਮ ਵਾਂਗਚੁਕ ਦੀ ਸਿਹਤ ਵਿਗੜਣ ਲੱਗੀ

On Punjab

ਰਤਨ ਟਾਟਾ ਦੀ ਵਸੀਅਤ ਦਾ ‘ਰਹੱਸਮਈ ਆਦਮੀ’, ਜਿਸ ਨੂੰ ਲਗਪਗ 500 ਕਰੋੜ ਰੁਪਏ ਦੀ ਮਿਲੇਗੀ ਜਾਇਦਾਦ

On Punjab