55.6 F
New York, US
May 13, 2024
PreetNama
ਸਿਹਤ/Health

Care of Health in Winter : ਠੰਢ ’ਚ ਰੱਖੋ ਸਿਹਤ ਦਾ ਖ਼ਾਸ ਖ਼ਿਆਲ

ਠੰਢ ਆਪਣੇ ਪੂਰੇ ਜੋਬਨ ’ਤੇ ਹੈ। ਇਸ ਮੌਸਮ ’ਚ ਧੰੁਦ ਤੇ ਧੰੂਆਂ ਮਿਲ ਕੇ ਸਮੌਗ ਬਣਾਉਂਦੇ ਹਨ, ਜਿਸ ਨਾਲ ਅਸਥਮਾ, ਸੀਓਪੀਡੀ ਤੇ ਦਿਲ ਸਬੰਧੀ ਬਿਮਾਰੀਆਂ ਜ਼ਿਆਦਾ ਵੱਧਦੀਆਂ ਹਨ। ਜਿਵੇਂ-ਜਿਵੇਂ ਤਾਪਮਾਨ ਘਟਦਾ ਹੈ, ਬਜ਼ੁਰਗਾਂ ਤੇ ਬੱਚਿਆਂ ਦੀਆਂ ਤਕਲੀਫ਼ਾਂ ਵੱਧ ਜਾਂਦੀਆਂ ਹਨ। ਕਮਜ਼ੋਰ ਇਮਿਊਨਿਟੀ ਹੋੋਣ ਕਰਕੇ ਉਹ ਤੁਰੰਤ ਬਿਮਾਰ ਪੈ ਜਾਂਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਇਸ ਮੌਸਮ ’ਚ ਠੰਢ ਤੋਂ ਆਪਣਾ ਬਚਾਅ ਕਰੋ। ਗਰਮ ਕੱਪੜੇ ਪਹਿਨ ਕੇ ਹੀ ਘਰੋਂ ਨਿਕਲੋ।
ਹਾਰਟ ਅਟੈਕ ਦਾ ਖ਼ਤਰਾ
ਠੰਢ ਦੇ ਮੌਸਮ ਦੌਰਾਨ ਸਰੀਰ ’ਚ ਕੁਝ ਤਬਦੀਲੀਆਂ ਆਉਂਦੀਆਂ ਹਨ, ਜਿਸ ਨਾਲ ਮਨੱੁਖ ਇਸ ਦਾ ਸਾਹਮਣਾ ਕਰ ਸਕੇ। ਜਦੋਂ ਤਾਪਮਾਨ ਘਟਦਾ ਹੈ ਤਾਂ ਮਨੱੁਖ ਦਾ ਸਰੀਰ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਬਲੱਡ ਸਰਕੂਲੇਸ਼ਨ ਨੂੰ ਵਧਾ ਦਿੰਦਾ ਹੈ। ਅਜਿਹਾ ਕਰਨ ਨਾਲ ਦਿਲ ਦੀ ਗਤੀ ਤੇ ਬਲੱਡ ਪ੍ਰੈਸ਼ਰ ਦੋਵੇਂ ਵੱਧ ਜਾਂਦੇ ਹਨ। ਆਮ ਲੋਕਾਂ ਦੀ ਜੀਵਨਸ਼ੈਲੀ ’ਤੇ ਇਸ ਦਾ ਖ਼ਾਸ ਪ੍ਰਭਾਵ ਪੈਂਦਾ ਹੈ ਪਰ ਹਾਈਪਰਟੈਂਸ਼ਨ ਤੇ ਦਿਲ ਦੇ ਮਰੀਜ਼ਾਂ ’ਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਇਸ ਮੌਸਮ ’ਚ ਉਨ੍ਹਾਂ ਨੂੰ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਇਸ ਮੌਸਮ ’ਚ ਖ਼ੂਨ ਦੇ ਥੱਕੇ ਜੰਮਣੇ ਵੀ ਵੱਧ ਜਾਂਦੇ ਹਨ। ਇਸ ਨਾਲ ਬ੍ਰੇਨ ਸਟਰੋਕ ਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਬਜ਼ੁਰਗਾਂ, ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਤੇ ਠੰਢ ਤੋਂ ਆਪਣਾ ਬਚਾਅ ਨਾ ਕਰਨ ਵਾਲੇ ਲੋਕਾਂ ’ਚ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸੀਓਪੀਡੀ ਤੇ ਅਸਥਮਾ ਜਿਹੇ ਫੇਫੜੇ ਦੇ ਰੋਗੀਆਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਗਰਮ ਕੱਪੜੇ ਪਹਿਨੋ ਤੇ ਕੰਨਾਂ ਨੂੰ ਢਕ ਕੇ ਰੱਖੋ।
– ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ।
– ਠੰਢ ਤੋਂ ਬਚਣ ਲਈ ‘ਆਇਲ ਹੀਟ’ ਦੀ ਵਰਤੋਂ ਕਰੋ ਪਰ ਅੰਗੀਠੀ ਜ਼ਰੀਏ ਗਰਮ ਕਰਨ ਵਾਲੇ ਸਾਧਨ ਹਾਨੀਕਾਰਕ ਹੋ ਸਕਦੇ ਹਨ।
– ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਨਿਯਮਿਤ ਰੂਪ ਨਾਲ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣ।
– ਦਿਲ ਦੇ ਮਰੀਜ਼ਾਂ ਨੂੰ ਵੀ ਨਿਯਮਿਤ ਤੌਰ ’ਤੇ ਡਾਕਟਰ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।
– ਠੰਢ ’ਚ ਨਿਊਮੋਨੀਆ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਟੀਕਾ ਜ਼ਰੂਰ ਲਗਵਾਓ।
– ਜੇ ਸੀਨੇ ’ਚ ਅਚਾਨਕ ਦਰਦ ਹੋਣ ਲੱਗ ਜਾਵੇ ਤਾਂ ਮਾਹਿਰ ਡਾਕਟਰ ਦੀ ਤੁਰੰਤ ਸਲਾਹ ਲਵੋ।
ਕੀ ਨਾ ਕਰੀਏ
– ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰੋ।
– ਸਵੇਰ ਸਮੇਂ ਟਹਿਲਣ ਵਾਲੇ ਦਿਲ ਦੀਆਂ ਬਿਮਾਰੀਆਂ ਦੇ ਰੋਗੀ ਸੂਰਜ ਨਿਕਲਣ ਤੋਂ ਬਾਅਦ ਹੀ ਬਾਹਰ ਨਿਕਲਣ।
– ਜ਼ਿਆਦਾ ਠੰਢ ਹੋਣ ’ਤੇ ਦਿਲ ਦੇ ਰੋਗੀਆਂ ਦੇ ਨਾਲ ਆਮ ਲੋਕ ਵੀ ਬਾਹਰ ਨਾ ਨਿਕਲਣ।
– ਅਜਿਹੇ ਕੱਪੜੇ ਨਾ ਪਹਿਨੋ, ਜਿਸ ਨਾਲ ਜ਼ਰੂਰਤ ਤੋਂ ਜ਼ਿਆਦਾ ਗਰਮੀ ਆਵੇ ਤੇ ਪਸੀਨਾ ਆਉਣ ਲੱਗੇ ਕਿਉਂਕਿ ਅਜਿਹੇ ’ਚ ਤੁਸੀਂ ਅਕਸਰ ਕੱਪੜੇ ਉਤਾਰ ਦਿੰਦੇ ਹੋ ਤੇ ਠੰਢ ਦੀ ਲਪੇਟ ’ਚ ਆਉਣ ਦੀ ਸ਼ੰਕਾ ਵੱਧ ਜਾਂਦੀ ਹੈ।
ਅਸਥਮਾ ਦੇ ਮਰੀਜ਼ ਰਹਿਣ ਚੌਕਸ
ਸਰਦੀਆਂ ’ਚ ਸਾਹ ਦੀਆਂ ਸਮੱਸਿਆਵਾਂ ਜ਼ਿਆਦਾ ਹੰੁਦੀਆਂ ਹਨ। ਅਸਥਮਾ ਐਲਰਜਿਕ ਬਿਮਾਰੀ ਹੈ। ਇਸ ਨਾਲ ਆਵਾਜ਼ ’ਚ ਗੜਗੜਾਹਟ ਦੇ ਨਾਲ ਸਾਹ ਲੈਣ ’ਚ ਵੀ ਤਕਲੀਫ਼ ਹੰੁਦੀ ਹੈ। ਅਸਥਮਾ ਦੇ ਮਰੀਜ਼ਾਂ ਨੂੰ ਠੰਢ ਦੇ ਮੌਸਮ ’ਚ ਵਿਸ਼ੇਸ਼ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਸਮ ’ਚ ਕੋਹਰੇ ਕਾਰਨ ਹਵਾ ਵਿਚ ਭਾਰੀ ਮਾਤਰਾ ’ਚ ਖ਼ਤਰਨਾਕ ਅਲਜ਼ਾਇਮ ਮੌਜੂਦ ਰਹਿੰਦੇ ਹਨ। ਇਸ ਹਵਾ ’ਚ ਸਾਹ ਲੈਣ ਨਾਲ ਅਸਥਮਾ ਦੇ ਮਰੀਜ਼ਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਇਸ ਕਾਰਨ ਛਿੱਕਾਂ, ਖੰਘ, ਛਾਤੀ ਜਾਮ ਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ। ਠੰਢ ਦੇ ਮੌਸਮ ’ਚ ਮੰੂਹ ਤੇ ਨੱਕ ’ਤੇ ਮਾਸਕ ਲਗਾ ਕੇ ਬਾਹਰ ਨਿਕਲੋ। ਅਸਥਮਾ ਰੋਗੀਆਂ ਨੂੰ ਨਿਬੁਲਾਈਜਰ ਨਾਲ ਰੱਖਣਾ ਚਾਹੀਦਾ ਹੈ, ਜਦੋਂ ਵੀ ਸਾਹ ਲੈਣ ’ਚ ਤਕਲੀਫ਼ ਹੋਵੇ, ਉਸ ਦੀ ਮਦਦ ਨਾਲ ਫੇਫੜਿਆਂ ਦੀ ਨਲੀ ਨੂੰ ਆਰਾਮ ਦੇ ਸਕੋ ਤੇ ਸਹੀ ਤਰ੍ਹਾਂ ਸਾਹ ਲੈ ਸਕੋ।

Related posts

ਸਿਹਤ ਬੀਮੇ ਦਾ ਦਾਅਵਾ ਕਰਨ ਲਈ 24 ਘੰਟੇ ਹਸਪਤਾਲ ‘ਚ ਦਾਖਲ ਹੋਣਾ ਜ਼ਰੂਰੀ ਨਹੀਂ, ਇਹਨਾਂ ਸਥਿਤੀਆਂ ਵਿੱਚ ਆਸਾਨੀ ਨਾਲ ਕਰ ਸਕਦੇ ਹੋ ਦਾਅਵਾ

On Punjab

Tulsi Kadha Benefits for Kids : ਕੋਰੋਨਾ ਦੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ‘ਚ ਮਦਦਗਾਰ ਹੈ ਤੁਲਸੀ ਦਾ ਕਾੜ੍ਹਾ, ਜਾਣੋ ਫਾਇਦੇ

On Punjab

TB ਨਾਲ ਲੜਨ ਵਾਲੀ ਮਾਸਟਰ ਸੈੱਲ ਦੀ ਪਛਾਣ

On Punjab