PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

Bengal News : ਬੰਗਾਲ ਦੀ ਕੋਲ਼ਾ ਖਾਨ ’ਚ ਧਮਾਕਾ, ਛੇ ਮਜ਼ਦੂਰਾਂ ਦੀ ਮੌਤ; ਕਈ ਮਜ਼ਦੂਰਾਂ ਦੇ ਖਾਨ ‘ਚ ਫਸੇ ਹੋਣ ਦਾ ਸ਼ੱਕ ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਦੇ ਗੰਗਾਰਾਮਚਕ ਇਲਾਕੇ ਵਿਚ ਸੋਮਵਾਰ ਨੂੰ ਕੋਲ਼ਾ ਖਾਨ ਵਿਚ ਡੇਟੋਨੇਟਰ ਨਾਲ ਲੱਦੇ ਟਰੱਕ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਕੋਲਕਾਤਾ : ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਦੇ ਗੰਗਾਰਾਮਚਕ ਇਲਾਕੇ ਵਿਚ ਸੋਮਵਾਰ ਨੂੰ ਕੋਲ਼ਾ ਖਾਨ ਵਿਚ ਡੇਟੋਨੇਟਰ ਨਾਲ ਲੱਦੇ ਟਰੱਕ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਪੁਲਿਸ ਖਾਨ ਦੇ ਅੰਦਰ ਕਈ ਮਜ਼ਦੂਰਾਂ ਦੇ ਹਾਲੇ ਵੀ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾ ਰਹੀ ਹੈ। ਬੋਲਪੁਰ ਦੇ ਏਐੱਸਪੀ ਰਾਣਾ ਮੁਖਰਜੀ ਨੇ ਦੱਸਿਆ ਕਿ ਸਵੇਰੇ ਲਗਪਗ ਦਸ ਵਜੇ ਪੱਛਮੀ ਬੰਗਾਲ ਬਿਜਲੀ ਵਿਕਾਸ ਨਿਗਮ ਲਿਮਟਿਡ ਦੀ ਖਾਨ ਵਿਚ ਧਮਾਕਾ ਉਸ ਸਮੇਂ ਹੋਇਆ ਜਦੋਂ ਖੁਦਾਈ ਦੇ ਕੰਮਾਂ ਵਿਚ ਇਸਤੇਮਾਲ (ਖਾਨਾਂ ’ਚ ਧਮਾਕੇ ਕਰਨ) ਲਈ ਡੇਟੋਨੇਟਰਾਂ ਨਾਲ ਲੱਦਿਆ ਇਕ ਟਰੱਕ ਅਨਲੋਡ ਲਈ ਆਇਆ ਸੀ।

ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਡੇਟੋਨੇਟਰ ਫਟ ਗਿਆ, ਜਿਸ ਨਾਲ ਇਹ ਦੁਰਘਟਨਾ ਹੋਈ। ਖ਼ਬਰ ਲਿਖੇ ਜਾਣ ਤੱਕ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਜਦਕਿ ਤਿੰਨ ਲੋਕ ਸਿਉੜੀ ਹਸਪਤਾਲ ਵਿਚ ਭਰਤੀ ਕਰਵਾਏ ਗਏ ਸਨ। ਕੰਪਨੀ ਤੇ ਬੰਗਾਲ ਸਰਕਾਰ ਨੇ ਮਰਨ ਵਾਲਿਆਂ ਦੇ ਵਾਰਿਸਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।

Related posts

ਖੋਜ ਖ਼ਬਰ :ਲਿਵਰ ਕੈਂਸਰ ਨਾਲ ਲੜਨ ‘ਚ ਮਦਦਗਾਰ ਹੋ ਸਕਦੀ ਹੈ ਰੇਡੀਓ ਵੇਵ ਥੈਰੇਪੀ

On Punjab

ਯੂਰਪੀਅਨ ਯੂਨੀਅਨ ਵੱਲੋਂ ਯੂਕਰੇਨ ਦੇ ਕਰਜ਼ੇ ਲਈ ਫਰੀਜ਼ ਕੀਤੀ ਰੂਸੀ ਸੰਪਤੀ ਦੀ ਵਰਤੋਂ ਕਰਨ ਦੀ ਯੋਜਨਾ

On Punjab

ਅਰਬੀ ਵਿੱਚ ਰਾਮਾਇਣ, ਮਹਾਭਾਰਤ: ਰਾਮਾਇਣ ਤੇ ਮਹਾਭਾਰਤ ਦਾ ਅਰਬੀ ਅਨੁਵਾਦ ਤੇ ਪ੍ਰਕਾਸ਼ਨਾਂ ਕਰਨ ਵਾਲਿਆਂ ਨੂੰ ਮਿਲੇ ਮੋਦੀ

On Punjab