PreetNama
ਖੇਡ-ਜਗਤ/Sports News

BCCI ਨੇ ਪੱਤਰਕਾਰ ਮਜੂਮਦਾਰ ‘ਤੇ ਲਗਾਇਆ 2 ਸਾਲ ਦਾ ਬੈਨ, ਕ੍ਰਿਕਟਕੀਪਰ ਰਿਧੀਮਾਨ ਸਾਹਾ ਮਾਮਲੇ ‘ਚ ਦੋਸ਼ੀ

ਬੀਸੀਸੀਆਈ ਨੇ ਬੋਰੀਆ ਮਜੂਮਦਾਰ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਮਜੂਮਦਾਰ ਅਤੇ ਰਿਧੀਮਾਨ ਸਾਹਾ ਵਿਚਾਲੇ ਵਿਵਾਦ ਤੋਂ ਬਾਅਦ ਸਾਹਾ ਨੇ ਸੋਸ਼ਲ ਮੀਡੀਆ ‘ਤੇ ਸਕਰੀਨਸ਼ਾਟ ਸ਼ੇਅਰ ਕਰਕੇ ਮਾਮਲੇ ‘ਚ ਵਿਚੋਲਗੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਬੀਸੀਸੀਆਈ ਨੇ ਰਾਜੀਵ ਸ਼ੁਕਲਾ, ਅਰੁਣ ਸਿੰਘ ਧੂਮਲ ਅਤੇ ਪ੍ਰਭਤੇਜ ਸਿੰਘ ਭਾਟੀਆ ‘ਤੇ ਆਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਜਾਂਚ ਤੋਂ ਬਾਅਦ ਉਹ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ।

ਪਾਬੰਦੀ ਦਾ ਕੀ ਅਸਰ ਹੋਵੇਗਾ

ਬੋਰੀਆ ਨੂੰ ਭਾਰਤ ਵਿੱਚ ਕਿਸੇ ਵੀ ਖੇਡ ਲਈ ਮੀਡੀਆ ਮਾਨਤਾ ਨਹੀਂ ਮਿਲੇਗੀ, ਉਹ ਭਾਰਤ ਵਿੱਚ ਕਿਸੇ ਰਜਿਸਟਰਡ ਖਿਡਾਰੀ ਨਾਲ ਕੋਈ ਇੰਟਰਵਿਊ ਨਹੀਂ ਲੈ ਸਕੇਗਾ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਵੇਗੀ। ਉਹ ਸਟੇਡੀਅਮ ‘ਚ ਐਂਟਰੀ ਨਹੀਂ ਲੈ ਸਕਣਗੇ।

ਕੀ ਹੈ ਮਾਮਲਾ?

ਇਸ ਸਾਲ ਫਰਵਰੀ ‘ਚ ਸਾਹਾ ਨੇ ਸੋਸ਼ਲ ਮੀਡੀਆ ‘ਤੇ ਕੁਝ ਸਕ੍ਰੀਨਸ਼ੌਟਸ ਸ਼ੇਅਰ ਕੀਤੇ ਸਨ, ਜਿਸ ‘ਚ ਦੋਹਾਂ ਦੀ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਸਾਹਾ ਦੇ ਸਮਰਥਨ ‘ਚ ਕਈ ਕ੍ਰਿਕਟਰ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਪੱਤਰਕਾਰ ਦਾ ਨਾਂ ਦੇਣ ਦੀ ਅਪੀਲ ਵੀ ਕੀਤੀ ਪਰ ਸ਼ੁਰੂਆਤ ‘ਚ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਖੇਡ ਪੱਤਰਕਾਰ ਬੋਰੀਆ ਮਜ਼ੂਮਦਾਰ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਪੱਖ ਤੋਂ ਸਪੱਸ਼ਟੀਕਰਨ ਦਿੰਦੇ ਹੋਏ ਰਿਦੀਮਾਨ ਸਾਹਾ ‘ਤੇ ਚੈਟ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ।

Related posts

ਤਿੰਨ ਬੈਡਮਿੰਟਨ ਖਿਡਾਰੀ ਤੇ ਸਪੋਰਟ ਸਟਾਫ ਦਾ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵ

On Punjab

Sunil Gavaskar : 73 ਸਾਲ ਦੇ ਹੋਏ 10,000 ਰਨਾਂ ਦੇ ਅੰਕੜੇ ਨੂੰ ਸਭ ਤੋਂ ਪਹਿਲਾਂ ਛੂਹਣ ਵਾਲੇ ਸੁਨੀਲ ਗਾਵਸਕਰ

On Punjab

ਸੁਪਰ ਓਵਰ ‘ਚ ਇੰਗਲੈਂਡ ਹੱਥੋਂ ਫਿਰ ਤੋਂ ਹਾਰਿਆ ਨਿਊਜ਼ੀਲੈਂਡ

On Punjab