78.82 F
New York, US
August 6, 2026
PreetNama
ਖੇਡ-ਜਗਤ/Sports News

Asian Para Youth Games 2021 : ਪੰਜਾਬ ਦੇ ਖਿਡਾਰੀ ਕਰਨਦੀਪ ਕੁਮਾਰ ਨੇ ਲੰਬੀ ਛਾਲ ‘ਚ ਰਚਿਆ ਇਤਿਹਾਸ, ਗੋਲਡ ਮੈਡਲ ਕੀਤਾ ਆਪਣੇ ਨਾਂ, ਹੁਣ ਤਕ ਭਾਰਤ ਦੇ 27 ਖਿਡਾਰੀਆਂ ਨੇ ਮੈਡਲ ਜਿੱਤੇ

ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ। ਤੀਸਰੇ ਦਿਨ ਪੰਜਾਬ ਦੇ ਕਰਨਦੀਪ ਕੁਮਾਰ ਨੇ ਲੰਬੀ ਛਾਲ ਵਿੱਚ ਗੋਲਡ ਮੈਡਲ ਜਿੱਤ ਕਿ ਭਾਰਤ ਦੀ ਝੋਲੀ ਪਾਇਆ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ।

ਹਰ ਗੋਲਡ ਮੈਡਲ ਜਿੱਤਣ ਉਪਰੰਤ ਬਹਿਰੀਨ ਦੇ ਖੇਡ ਮੈਦਾਨ ਵਿੱਚ ਭਾਰਤ ਦਾ ਰਾਸ਼ਟਰੀ ਗਾਣ (ਜਨ ਮਨ ਗਨ) ਗਾਇਆ ਗਿਆ। ਖੇਡਾਂ ਦੇ ਪਹਿਲੇ, ਦੂਸਰੇ ਅਤੇ ਤੀਸਰੇ ਦਿਨ ਐਥਲੈਟਿਕਸ, ਸਵਿੰਮਿੰਗ ਅਤੇ ਪੈਰਾ ਬੈਡਮਿੰਟਨ ਵਿੱਚ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਆ ਦੇ ਮਾਨਚਰਿੱਤਰ ਤੇ ਮੈਡਲ ਜਿੱਤ ਕੇ ਭਾਰਤ ਦੇ ਤਿੰਰਗੇ ਨੂੰ ਏਸ਼ੀਅਨ ਪੈਰਾ ਯੂਥ ਗੇਮਜ਼ ਵਿੱਚ ਲਹਿਰਾਉਣ ਦਾ ਕੰਮ ਕੀਤਾ।

ਭਾਰਤ ਦੇ 27 ਖਿਡਾਰੀਆਂ ਦੇ ਮੈਡਲ ਜਿੱਤੇ। ਭਾਰਤੀ ਚੀਫ਼ ਡੇ ਮਿਸ਼ਨ ਵਰਿੰਦਰ ਕੁਮਾਰ ਡਬਾਸ ਅਤੇ ਡਿਪਟੀ ਚੀਫ਼ ਡੇ ਮਿਸ਼ਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਪੈ੍ਰੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਭਾਰਤ ਨੇ ਕੁੱਲ ਐਥਲੈਟਿਕਸ ਵਿੱਚ 22, ਸਵਿੰਮਿੰਗ ਵਿੱਚ 2 ਅਤੇ ਪੈਰਾ ਬੈਡਮਿੰਟਨ ਵਿੱਚ 3 ਖਿਡਾਰੀਆਂ ਨੇ ਮੈਡਲ ਜਿੱਤੇ। ਤੀਸਰੇ ਦਿਨ ਤੱਕ 9 ਗੋਲਡ, 9 ਸਿਲਵਰ ਅਤੇ 9 ਤਾਂਬੇ ਦੇ ਮੈਡਲ ਭਾਰਤੀ ਖਿਡਾਰੀਆਂ ਨੇ ਜਿੱਤੇ।

ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ, ਸੈਕਟਰੀ ਜਨਰਲ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਦੇ ਸਰਪ੍ਰਸਤ ਮਹਿੰਦਰ ਸਿੰਘ ਕੇਪੀ, ਪ੍ਰਧਾਨ ਚਰਨਜੀਤ ਸਿੰਘ ਬਰਾੜ, ਸ਼ਮਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੇਖੋਂ, ਜਸਪ੍ਰੀਤ ਸਿੰਘ ਧਾਲੀਵਾਲ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ, ਜਸਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਜਸਇੰਦਰ ਸਿੰਘ, ਅਮਨਦੀਪ ਬਰਾੜ, ਜਗਰੂਪ ਸਿੰਘ, ਜਸਵੰਤ ਸਿੰਘ, ਯਾਦਵਿੰਦਰ ਕੌਰ, ਜਸਪਾਲ ਸਿੰਘ, ਰੀਸ਼ੂ ਗਰਗ ਆਦਿ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related posts

IPL 2020: ਮਈ ਦੇ ਪਹਿਲੇ ਹਫਤੇ ‘ਚ ਹੋ ਸਕਦੀ ਹੈ ਟੂਰਨਾਮੈਂਟ ਦੀ ਸ਼ੁਰੂਆਤ

On Punjab

World Athletics Championship : ਸੱਟ ਕਾਰਨ ਹਟੇ ਤਜਿੰਦਰਪਾਲ ਸਿੰਘ ਤੂਰ, ਰਾਸ਼ਟਰਮੰਡਲ ਖੇਡਾਂ ਤੋਂ ਵੀ ਬਾਹਰ

On Punjab

On Punjab