PreetNama
ਖਾਸ-ਖਬਰਾਂ/Important News

ਅਨਵਰ-ਉਲ-ਹੱਕ ਹੋਣਗੇ ਪਾਕਿਸਤਾਨ ਦੇ 8ਵੇਂ ਕਾਰਜਕਾਰੀ ਪ੍ਰਧਾਨ ਮੰਤਰੀ, ਇਨ੍ਹਾਂ ਆਗੂਆਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਫੈਸਲਾ

 ਪਾਕਿਸਤਾਨ ਵਿੱਚ ਅਨਵਰ-ਉਲ-ਹੱਕ ਕੱਕੜ ਨੂੰ ਉੱਥੇ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਨੇ ਬਲੋਚਿਸਤਾਨ ਤੋਂ ਅਨਵਰ-ਉਲ-ਹੱਕ ਕੱਕੜ ਦੇ ਨਾਂ ‘ਤੇ ਸਹਿਮਤੀ ਜਤਾਈ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਉਨ੍ਹਾਂ ਵਲੋਂ ਅੱਜ (ਸ਼ਨੀਵਾਰ) ਨੂੰ ਸਹੁੰ ਚੁੱਕਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ 9 ਅਗਸਤ ਨੂੰ ਸੰਸਦ ਭੰਗ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਕਾਰਜਕਾਲ ਵੀ ਖਤਮ ਹੋ ਗਿਆ ਸੀ। ਅਜਿਹੇ ‘ਚ ਅੱਜ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਚੋਣ ਦੀ ਆਖਰੀ ਤਰੀਕ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਸ਼ਾਹਬਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਜਲਦੀ ਤੋਂ ਜਲਦੀ ਨਵਾਂ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕਰਨ ਲਈ ਕਿਹਾ ਸੀ, ਜਿਸ ‘ਤੇ ਸ਼ਾਹਬਾਜ਼ ਸ਼ਰੀਫ ਨੇ ਵੀ ਕੁਝ ਨਾਰਾਜ਼ਗੀ ਦਿਖਾਈ ਸੀ।

Related posts

ਕਜਾਕਿਸਤਾਨ ‘ਚ ਬਿਲਡਿੰਗ ਨਾਲ ਬੇਕ ਏਅਰ ਦੇ ਜਹਾਜ਼ ਦੀ ਟੱਕਰ, ਹੁਣ ਤਕ 14 ਦੀ ਮੌਤ

On Punjab

ਪ੍ਰਧਾਨ ਮੰਤਰੀ ਮੋਦੀ ਦਿੱਲੀ ’ਚ ਦੁਸਹਿਰੇ ਦੇ ਜਸ਼ਨਾਂ ਵਿੱਚ ਹੋਣਗੇ ਸ਼ਾਮਲ; ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

On Punjab

Italy : ਝੀਲ ‘ਤੇ ਜਨਮ ਦਿਨ ਮਨਾਉਣ ਗਏ ਸੈਲਾਨੀਆਂ ਦੀ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ; ਬਾਕੀਆਂ ਦੀ ਖੋਜ ਜਾਰੀ

On Punjab