PreetNama
ਸਿਹਤ/Health

ਕੋਰੋਨਾ ਵਾਇਰਸ ਤੋਂ ਬਾਅਦ ਚੀਨ ‘ਚ ਐੱਮਪੌਕਸ ਦਾ ਕਹਿਰ, ਜਾਣੋ ਇਸ ਦੇ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇ

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਚੀਨ ਵਿਚ ਇਕ ਹੋਰ ਬਿਮਾਰੀ ਤਬਾਹੀ ਮਚਾ ਰਹੀ ਹੈ। ਹਾਲ ਹੀ ‘ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਹੁਣ ਚੀਨ ‘ਚ Mpox ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਇੱਥੇ 5 ਮਈ ਨੂੰ ਖਤਮ ਹੋਏ ਹਫਤੇ ਤੋਂ ਲੈ ਕੇ 21 ਜੁਲਾਈ ਨੂੰ ਖਤਮ ਹੋਏ ਹਫਤੇ ਦੇ ਵਿਚਕਾਰ ਐਮਪੌਕਸ ਦੇ 315 ਮਾਮਲੇ ਸਾਹਮਣੇ ਆਏ। ਐਮਪੌਕਸ ਇਕ ਵਾਇਰਲ ਬਿਮਾਰੀ ਹੈ ਜੋ ਮੰਕੀਪੌਕਸ ਵਾਇਰਸ ਕਾਰਨ ਹੁੰਦੀ ਹੈ ਜੋ ਜੀਨਸ ਆਰਥੋਪੋਕਸਵਾਇਰਸ ਦੀ ਇਕ ਪ੍ਰਜਾਤੀ। ਆਓ ਜਾਣਦੇ ਹਾਂ ਇਹ ਬਿਮਾਰੀ ਕੀ ਹੈ, ਇਸ ਦੇ ਲੱਛਣ, ਕਾਰਨ ਤੇ ਇਸ ਤੋਂ ਕਿਵੇਂ ਬਚੀਏ-

ਕੀ ਹੈ mpox ?

Mpox ਮੰਕੀਪੌਕਸ ਵਾਇਰਸ ਕਾਰਨ ਹੁੰਦਾ ਹੈ। ਇਹ ਇਕ ਛੂਤ ਦੀ ਬਿਮਾਰੀ ਹੈ, ਜੋ ਕਿਸੇ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸੰਪਰਕ ‘ਚ ਆਉਣ ਨਾਲ ਹੁੰਦੀ ਹੈ। ਮੰਕੀਪੌਕਸ ਆਰਥੋਪੌਕਸਵਾਇਰਸ ਪਰਿਵਾਰ ਨਾਲ ਸਬੰਧਤ ਹੈ, ਜੋ ਚੇਚਕ ਵਾਂਗ ਦਿਖਾਈ ਦਿੰਦਾ ਹੈ। ਇਸ ਵਿਚ ਵੈਰੀਓਲਾ ਵਾਇਰਸ ਵੀ ਸ਼ਾਮਲ ਹੈ।

mpox ਦੇ ਲੱਛਣ ਕੀ ਹਨ?

ਐੱਮਪੌਕਸ ਹੋਣ ‘ਤੇ ਇਸਦੇ ਸੰਕੇਤ ਤੇ ਲੱਛਣ ਆਮ ਤੌਰ ‘ਤੇ ਇਕ ਹਫ਼ਤੇ ਦੇ ਅੰਦਰ ਦਿਖਾਈ ਦੇਣ ਲੱਗ ਪੈਂਦੇ ਹਨ, ਪਰ ਐਕਸਪੋਜ਼ਰ ਦੇ 1-21 ਦਿਨਾਂ ਬਾਅਦ ਸ਼ੁਰੂ ਹੋ ਸਕਦੇ ਹਨ। ਲੱਛਣ ਆਮ ਤੌਰ ‘ਤੇ 2-4 ਹਫ਼ਤਿਆਂ ਤਕ ਰਹਿੰਦੇ ਹਨ, ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਕਿਸੇ ਵਿਅਕਤੀ ‘ਚ ਲੰਬੇ ਸਮੇਂ ਤਕ ਰਹਿ ਸਕਦੇ ਹਨ। Mpox ਦੇ ਆਮ ਲੱਛਣ ਹੇਠ ਲਿਖੇ ਹਨ:-

ਧੱਫੜ

ਬੁਖ਼ਾਰ

ਗਲ਼ੇ ‘ਚ ਖਰਾਸ਼

ਸਿਰਦਰਦ

ਮਾਸਪੇਸ਼ੀਆਂ ‘ਚ ਦਰਦ

ਪਿਠਦਰਦ

ਲੋਅ ਐਨਰਜੀ

ਸੁੱਜੇ ਹੋਏ ਲਿੰਫ ਨੋਡਸ

ਕਿਵੇਂ ਫੈਲਦਾ ਹੈ mpox ?

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਅਨੁਸਾਰ, ਇਹ ਵਾਇਰਸ ਕਿਸੇ ਸੰਕਰਮਿਤ ਜਾਨਵਰ ਜਾਂ ਵਿਅਕਤੀ ਦੇ ਸਰੀਰ ‘ਚੋਂ ਨਿਕਲਣ ਵਾਲੇ ਫਲੂਡ ਦੇ ਸੰਪਰਕ, ਸੰਕਰਮਿਤ ਜਾਨਵਰ ਦੇ ਕੱਟਣ, ਛੂਹਣ ਆਦਿ ਕਾਰਨ ਫੈਲਦਾ ਹੈ। ਇਹ ਖਾਸ ਤੌਰ ‘ਤੇ ਚੂਹਿਆਂ, ਕਾਟੋ ਤੇ ਬਾਂਦਰਾਂ ਰਾਹੀਂ ਫੈਲਦਾ ਹੈ। ਇਸ ਤੋਂ ਇਲਾਵਾ ਇਹ ਸੰਕਰਮਿਤ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ ਨਾਲ ਵੀ ਫੈਲਦਾ ਹੈ।

mpox ਤੋਂ ਕਿਵੇਂ ਕਰੀਏ ਬਚਾਅ

  • ਸੰਕਰਮਿਤ ਜਾਨਵਰਾਂ, ਖਾਸ ਕਰਕੇ ਬਿਮਾਰ ਜਾਂ ਮਰੇ ਹੋਏ ਜਾਨਵਰਾਂ ਦੇ ਸੰਪਰਕ ‘ਚ ਆਉਣ ਤੋਂ ਬਚੋ।
  • ਲਾਗ ਵਾਲੇ ਵਿਅਕਤੀ ਦੇ ਦੂਸ਼ਿਤ ਬਿਸਤਰੇ ਤੇ ਹੋਰ ਸਮੱਗਰੀ ਦੇ ਸੰਪਰਕ ਤੋਂ ਬਚੋ।
  • ਉਨ੍ਹਾਂ ਸਾਰੇ ਭੋਜਨਾਂ ਨੂੰ ਚੰਗੀ ਤਰ੍ਹਾਂ ਪਕਾਓ ਜਿਨ੍ਹਾਂ ਵਿੱਚ ਜਾਨਵਰਾਂ ਦਾ ਮਾਸ ਜਾਂ ਹਿੱਸੇ ਸ਼ਾਮਲ ਹੁੰਦੇ ਹਨ।
  • ਆਪਣੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਵਾਰ-ਵਾਰ ਧੋਵੋ।
  • ਵਾਇਰਸ ਨਾਲ ਇਨਫੈਕਟਿਡ ਲੋਕਾਂ ਦੇ ਸੰਪਰਕ ‘ਚ ਆਉਣ ਤੋਂ ਪਰਹੇਜ਼ ਕਰਨਾ।
  • ਅਸੁਰੱਖਿਅਤ ਜਿਣਸੀ ਸਬੰਧ ਬਣਾਉਣ ਤੋਂ ਬਚੋ।
  • ਅਜਿਹਾ ਮਾਸਕ ਪਹਿਨੋ ਜੋ ਤੁਹਾਡੇ ਮੂੰਹ ਤੇ ਨੱਕ ਨੂੰ ਢੱਕਦਾ ਹੈ।
  • ਵਾਰ-ਵਾਰ ਛੂਹੀਆਂ ਜਾਣ ਵਾਲੀ ਸਤ੍ਹਾ ਨੂੰ ਸੈਨੇਟਾਈਜ਼ ਕਰੋ।
  • ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਦੇਖਭਾਲ ਕਰਦੇ ਸਮੇਂ PPE ਦੀ ਵਰਤੋਂ ਕਰੋ।

ਡਿਸਕਲੇਮਰ: ਲੇਖ ਵਿਚ ਦਿੱਤੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Related posts

ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ ਹੋਣਗੇ ਬੰਦ, ਇਹ ਬਣੀ ਵੱਡੀ ਵਜ੍ਹਾ

On Punjab

Exercise for mental health: How much is too much, and what you need to know about it

On Punjab

Mother Dairy ਤੋਂ ਬਾਅਦ Amul ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

On Punjab